ਡੇਰਾਬੱਸੀ/ਜ਼ੀਰਕਪੁਰ (ਅਨਿਲ, ਅਸ਼ਵਨੀ) : ਡੇਰਾਬੱਸੀ ਵਿਖੇ ਜਾਅਲੀ ਐੱਨ. ਓ. ਸੀ./ਨਕਸ਼ੇ ਰਾਹੀਂ ਰਜਿਸਟਰੀ ਕਰਵਾਉਣ ਵਾਲੇ ਮਾਮਲੇ ਦੇ ਮਾਸਟਰ ਮਾਈਂਡ ਰਿਤਿਕ ਜੈਨ ਨੂੰ ਵੀ ਬੀਤੀ ਰਾਤ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਉਸਦਾ ਤਿੰਨ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਜਦਕਿ ਪਹਿਲਾਂ ਗ੍ਰਿਫਤਾਰ ਕੀਤੇ ਕਾਲੋਨਾਈਜ਼ਰ ਅਤੇ ਸਟੈਂਪ ਵਿਕ੍ਰੇਤਾ ਨੂੰ 3 ਨਵਬੰਰ ਤਕ ਜੁਡੀਸ਼ੀਅਲ ਹਿਰਾਸਤ ’ਚ ਜੇਲ ਭੇਜ ਦਿੱਤਾ ਗਿਆ ਹੈ। ਰਿਤਿਕ 10ਵੀਂ ਪਾਸ ਕਰਨ ਤੋਂ ਬਾਅਦ ਆਪਣੇ ਪਰਿਵਾਰਕ ਕਾਰੋਬਾਰ ਨਾਲ ਜੁੜ ਗਿਆ। ਉਸਨੇ ਆਈ. ਟੀ. ਪ੍ਰੋਫੈਸ਼ਨਲ ਨੂੰ ਫੇਲ੍ਹ ਕਰਕੇ ਡੇਰਾਬੱਸੀ ਨਗਰ ਕੌਂਸਲ ਦੀ ਬਿਲਡਿੰਗ ਬਰਾਂਚ ਦੀ ਐੱਨ. ਓ. ਸੀ. ਦਾ ਕਿਊ. ਆਰ. ਕੋਡ ਦੇਖਕੇ ਉਸ ਵਰਗਾ ਜਾਅਲੀ ਸਕੈਨ ਕੋਰਡ ਬਣਾ ਲਿਆ ਤੇ ਤਹਿਸੀਲ ਦੇ ਅਧਿਕਾਰੀ ਵੀ ਉਸ ਵਲੋਂ ਬਣਾਈ ਜਾਅਲੀ ਐੱਨ. ਓ. ਸੀ. ਨੂੰ ਚੈਲੰਜ ਨਹੀਂ ਕਰ ਸਕੇ।
ਇਹ ਵੀ ਪੜ੍ਹੋ : ਵੱਡੇ ਸੁਫ਼ਨੇ ਲੈ ਕੇ ਵਿਦੇਸ਼ ਗਏ ਮਲੋਟ ਦੇ ਨੌਜਵਾਨ ਨਾਲ ਤਿੰਨ ਦਿਨ ਬਾਅਦ ਵਾਪਰ ਗਿਆ ਭਾਣਾ
ਦੋ ਦਰਜਨ ਤੋਂ ਵੱਧ ਕਾਲੋਨਾਈਜ਼ਰਾਂ ਅਤੇ ਉਨ੍ਹਾਂ ਦੇ ਸਾਥੀਆਂ ਦੇ ਨਾਂ ਇਸ ਰੈਕੇਟ ਨਾਲ ਜੁਡੜੇ ਦੱਸੇ ਜਾ ਰਹੇ ਹਨ, ਜਦੋਂ ਕਿ ਇਸ ਮਾਮਲੇ ਵਿਚ ਪੁਲਸ ਵਲੋਂ ਦੋ ਹੋਰ ਵਿਅਕਤੀਆਂ ਦੇ ਨਾਂ ਵੀ ਸ਼ਾਮਲ ਕੀਤੇ ਗਏ ਸਨ। ਇਨ੍ਹਾਂ ਵਿਚੋਂ ਇਕ ਕਾਲੋਨਾਈਜ਼ਰ ਹੀਰਾ ਲਾਲ ਹੈ, ਜਦਕਿ ਦੂਜਾ 21 ਸਾਲਾ ਰਿਤਿਕ ਜੈਨ ਹੈ, ਜਿਸ ਨੇ ਕੰਪਿਊਟਰ ਗ੍ਰਾਫਿਕਸ ਦੀ ਵਰਤੋਂ ਕਰਕੇ ਜਾਅਲੀ ਐੱਨ. ਓ. ਸੀ. ਤਿਆਰ ਕੀਤੀ ਸੀ। ਕਾਲੋਨਾਈਜ਼ਰ ਹੀਰਾਲਾਲ ਅਜੇ ਵੀ ਪੁਲਸ ਗ੍ਰਿਫਤ ਤੋਂ ਬਾਹਰ ਹੈ। ਪੁਲਸ ਰਿਮਾਂਡ ਦੇ ਪਹਿਲੇ ਦਿਨ ਗੁਲਸ਼ਨ ਨੇ ਨਿਊ ਬਾਲਾਜੀ ਨਗਰ ਕਾਲੋਨੀ, ਬੱਕਰਪੁਰ ਵਿਚ ਕੁੱਲ 175 ਵਿਚੋਂ 77 ਪਲਾਟਾਂ ਦੀ ਰਜਿਸਟਰੀ ਜਾਅਲੀ ਐੱਨ. ਓ. ਸੀ. ਦੇ ਆਧਾਰ ’ਤੇ ਕਰਵਾਉਣ ਦੀ ਗੱਲ ਕਬੂਲੀ ਹੈ। ਦੋਵਾਂ ਦੇ ਖੁਲਾਸੇ ਤੋਂ ਪਤਾ ਲੱਗਾ ਹੈ ਕਿ ਹੀਰਾਲਾਲ ਪੁੱਤਰ ਨਾਰਾਇਣ ਵਾਸੀ ਯੂ. ਪੀ. ਨੇ ਵੀ ਕੁੱਝ ਰਜਿਸਟਰੀਆਂ ਕਰਵਾਈਆਂ ਹਨ। ਇਸ ਤੋਂ ਇਲਾਵਾ ਦੋ ਦਰਜਨ ਉਹ ਨਾਂ ਹਨ, ਜਿਨ੍ਹਾਂ ਨੇ ਜਾਅਲੀ ਐੱਨ. ਓ. ਸੀ. ਨਾਲ ਰਜਿਸਟਰੀਆਂ ਕਰਵਾਈਆਂ ਹਨ। ਇਨ੍ਹਾਂ ਵਿਚੋਂ ਰਿਤਿਕ ਗੋਇਲ ਉਰਫ ਗੁਪਤਾ, ਜੋ ਡੇਰਾਬੱਸੀ ਦੇ ਇਕ ਪੁਰਾਣੇ ਅਰਜ਼ੀ ਨਵੀਸ ਦਾ ਦੋਹਤਾ ਹੈ, ’ਤੇ ਕੰਪਿਊਟਰ ਦੀ ਮਦਦ ਨਾਲ ਜਾਅਲੀ ਐੱਨ. ਓ. ਸੀ. ਬਣਾਉਣ ਦਾ ਦੋਸ਼ ਲਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਵੱਡਾ ਐਕਸ਼ਨ, ਸੂਬੇ ਭਰ ਦੇ ਰੇਲਵੇ ਸਟੇਸ਼ਨਾਂ ਤੇ ਬਾਜ਼ਾਰਾਂ ਦੀ ਚੈਕਿੰਗ, 8 ਸ਼ੱਕੀ ਵਿਅਕਤੀ ਨਜ਼ਰਬੰਦ
ਇਸੇ ਰੈਕੇਟ ਵਿਚ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਵਲੋਂ ਗ੍ਰਿਫਤਾਰ ਕੀਤੇ ਡੇਰਾਬੱਸੀ ਦੇ ਕਾਲੋਨਾਈਜ਼ਰ ਅਤੇ ਸਟੈਂਪ ਵਿਕ੍ਰੇਤਾ ਗੁਲਸ਼ਨ ਤੇ ਸੁਰੇਸ਼ ਜੈਨ ਨੇ ਸਬੰਧੀ ਥਾਣਾ ਮੁਖੀ ਅਜੀਤੇਸ਼ ਕੌਸ਼ਲ ਨੇ ਦੱਸਿਆ ਕਿ ਗੁਲਸ਼ਨ ਤੇ ਸੁਰੇਸ਼ ਜੈਨ ਦੇ ਮੋਬਾਇਲ ਖੰਘਾਲਣ ’ਤੇ ਕੁਝ ਅਹਿਮ ਸੁਰਾਗ ਮਿਲੇ ਹਨ। ਫਿਲਹਾਲ ਰੈਕੇਟ ਦੇ ਬਾਕੀ ਕਿਰਦਾਰਾਂ ਦਾ ਪਤਾ ਲਾਉਣ ਅਤੇ ਉਨ੍ਹਾਂ ਤਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਮੋਗਾ ਸਰਪੰਚ ਕਤਲ ਕਾਂਡ ’ਚ ਵੱਡਾ ਖ਼ੁਲਾਸਾ, ਮੁੱਖ ਮੁਲਜ਼ਮ ਸਣੇ 7 ਗ੍ਰਿਫ਼ਤਾਰ
ਕਾਲੋਨਾਈਜ਼ਰਾਂ ਦਾ ਰਿਤਿਕ ਨਾਲ ਰਹਿੰਦਾ ਸੀ ਸਿੱਧਾ ਲਿੰਕ
ਪੁਲਸ ਅਧਿਕਾਰੀਆਂ ਦੀ ਮੰਨੀਏ ਤਾਂ ਰਿਤਿਕ ਦੀ ਗ੍ਰਿਫ਼ਤਾਰੀ ਨਾਲ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਸ ਦੇ ਨਾਲ ਡੇਰਾਬੱਸੀ ਤੇ ਜ਼ੀਰਕਪੁਰ ਦੇ ਕਾਲੋਨਾਈਜ਼ਰਾਂ ਦਾ ਸਿੱਧਾ ਸੰਪਰਕ ਸੀ। ਕੋਈ ਨਵੀਂ ਕਾਲੋਨੀ ਵਿਕਸਿਤ ਹੁੰਦੀ ਤਾਂ ਦਸਤਾਵੇਜ਼ੀ ਕਾਰਵਾਈ ਰਿਤਿਕ ਕਰਦਾ ਸੀ। ਕਾਲੋਨੀ ਤੋਂ ਲੈ ਕੇ ਪਲਾਟਾਂ ਦੀ ਖਰੀਦੋ-ਫ਼ਰੋਖ਼ਤ ਦੀਆਂ ਰਜਿਸਟ੍ਰੀਆਂ ਦੀ ਜ਼ਿੰਮੇਵਾਰੀ ਸਿਰਫ਼ ਰਿਤਿਕ ਦੀ ਹੁੰਦੀ ਸੀ। ਕਾਲੋਨਾਈਜ਼ਰਾਂ ਦੇ ਚੰਗੇ ਲਿੰਕ ਹੋਣ ਕਾਰਨ ਤਹਿਸੀਲ ਦੇ ਅੰਦਰ ਹੋਰ ਡੀਡ ਰਾਈਟਰਜ਼ ਤਕ ਕੰਮ ਲਈ ਸੰਪਰਕ ਕਰਦੇ ਰਹਿੰਦੇ ਸਨ।
ਇਹ ਵੀ ਪੜ੍ਹੋ : ਫਿਰੋਜ਼ਪੁਰ ’ਚ ICICI ਬੈਂਕ ਨਾਲ ਆਨਲਾਈਨ 15 ਕਰੋੜ 47 ਲੱਖ ਰੁਪਏ ਦੀ ਠੱਗੀ
ਕੰਪਿਊਟਰ ਕਬਜ਼ੇ ’ਚ ਲੈਣ ਦੀ ਤਿਆਰੀ ਸ਼ੁਰੂ
ਪੁਲਸ ਵਿਭਾਗ ਦੀ ਮੰਨੀਏ ਤਾਂ ਰਿਤਿਕ ਜੈਨ ਨੂੰ ਅਦਾਲਤ ਵਲੋਂ ਰਿਮਾਂਡ ’ਤੇ ਭੇਜਣ ਤੋਂ ਬਾਅਦ ਹੁਣ ਜਾਂਚ ਦਾ ਦਾਇਰਾ ਉਸ ਦੇ ਕੰਪਿਊਟਰ ਨੂੰ ਬਣਾਇਆ ਗਿਆ ਹੈ, ਜਿਸ ਦੀ ਮਦਦ ਨਾਲ ਫਰਜ਼ੀ ਐੱਨ. ਓ. ਸੀ. ਤਿਆਰ ਕੀਤੀ। ਇਸ ਤੋਂ ਹੀ ਪਤਾ ਲਾਇਆ ਜਾਵੇਗਾ ਕਿ ਰਿਤਿਕ ਨੇ ਹੁਣ ਤਕ ਕਿੰਨੀਆਂ ਜਾਅਲੀ ਐੱਨ. ਓ. ਸੀ. ਤਿਆਰ ਕੀਤੀਆਂ ਤੇ ਭਵਿੱਖ ਵਿਚ ਕਿੰਨੇ ਲੋਕਾਂ ਨੂੰ ਫਰਜ਼ੀ ਐੱਨ. ਓ. ਸੀ. ਬਣਾ ਕੇ ਦੇਣਾ ਚਾਹੁੰਦਾ ਸੀ। ਜਦਕਿ ਐੱਨ. ਓ. ਸੀ. ਦੀ ਖੇਡ ਰਿਤਿਕ ਨੇ 12 ਜੁਲਾਈ ਤੋਂ ਸ਼ੁਰੂ ਕੀਤੀ ਸੀ ਤੇ ਉਹ ਕਾਲੋਨਾਈਜ਼ਰਾਂ ਦੇ ਨਾਲ ਮਿਲੀ ਭੁਗਤ ਨਾਲ ਇਹ ਖੇਡ ਖੇਡਦਾ ਸੀ। ਰਿਤਿਕ ਤੋਂ ਇਲਾਵਾ ਪੁਲਸ ਨੇ ਹੁਣ ਉਨ੍ਹਾਂ ਕਾਲੋਨਾਈਜ਼ਰਾਂ ਦੀ ਸੂਚੀ ਬਣਾ ਲਈ ਹੈ, ਜੋ ਰਿਤਿਕ ਤੋਂ ਫਰਜ਼ੀ ਐੱਨ. ਓ. ਸੀ. ਦੀ ਆੜ ਵਿਚ ਸੈਂਕੜੇ ਰਜਿਸਟਰੀਆਂ ਤਸਦੀਕ ਕਰਵਾ ਚੁੱਕੇ ਹਨ।
ਇਹ ਵੀ ਪੜ੍ਹੋ : 100 ਦਿਨ ਪਹਿਲਾਂ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਆਇਆ ਨਵਾਂ ਮੋੜ, ਮੈਡੀਕਲ ਰਿਪੋਰਟ ਨੇ ਉਡਾਏ ਹੋਸ਼
ਜਲੰਧਰ 'ਚ ਕੰਜਕ ਪੂਜਨ ਦੇ ਦਿਨ ਵਾਪਰੀ ਸ਼ਰਮਨਾਕ ਘਟਨਾ, 5ਵੀਂ ਜਮਾਤ ਦੀ ਬੱਚੀ ਨਾਲ ਵਿਅਕਤੀ ਵੱਲੋਂ ਜਬਰ-ਜ਼ਿਨਾਹ
NEXT STORY