ਫਰੀਦਕੋਰਟ (ਜਗਤਾਰ ਦੁਸਾਂਝ) - ਪੁਲਸ 'ਚ ਭਰਤੀ ਕਰਵਾਉ ਦੇ ਨਾਂ 'ਤੇ ਮਾਂ-ਧੀ ਵੱਲੋਂ ਇਕ ਵਿਅਕਤੀ ਨਾਲ 3 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਦਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਰਟ ਦੇ ਹਲਕਾ ਕੋਟਕਪੁਰਾ 'ਚ ਮਾਂ-ਧੀ ਵੱਲੋਂ ਆਪਣੇ ਆਪ ਨੂੰ ਬਾਦਲ ਦਾ ਕਰੀਬੀ ਦੱਸ ਕੇ ਪੰਜਾਬ ਪੁਲਸ 'ਚ ਭਰਤੀ ਕਰਵਾਉਣ ਦੇ ਨਾਂ 'ਤੇ ਬਲਕਰਨ ਸਿੰÎਘ ਨਾਂ ਦੇ ਨੌਜਵਾਨ ਤੋਂ 3 ਲੱਖ ਦੀ ਠੱਗੀ ਮਾਰ ਲਈ ਗਈ। ਉਕਤ ਨੌਜਵਾਨ ਨੇ ਦੱਸਿਆ ਕਿ ਇਹ ਦੋਨੋਂ ਚੱਕ ਫਤਿਹ ਸਿੰਘ ਵਾਲਾ ਦੀਆਂ ਰਹਿਣ ਵਾਲੀਆਂ ਹਨ ਤੇ ਕਈ ਹੋਰ ਲੋਕਾਂ ਨੂੰ ਵੀ ਠੱਗੀ ਦਾ ਸ਼ਿਕਾਰ ਬਣਾ ਚੁੱਕਿਆ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨਗਿੰਦਰ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀਆਂ 'ਚੋਂ ਇਕ ਔਰਤ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਦੂਜੀ ਦੀ ਭਾਲ ਕੀਤੀ ਜਾ ਰਹੀ ਹੈ।
ਸਿੱਖਾਂ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਵਾਉਣ ਦੇ ਮਾਮਲੇ 'ਚ ਕੈਪਟਨ ਨੇ ਸੁਸ਼ਮਾ ਨੂੰ ਕੀਤਾ ਟਵੀਟ
NEXT STORY