ਭਵਾਨੀਗੜ੍ਹ (ਵਿਕਾਸ) : ਸ਼ਹਿਰ ਦੀ ਕਪਿਲ ਕਲੋਨੀ ’ਚ ਸਥਿਤ ਇਕ ਦੁਕਾਨ ’ਤੇ ਬੈਠੇ ਚਾਚੇ ਭਤੀਜੇ ਤੋਂ ਦਿਨ-ਦਿਹਾੜੇ ਕਰੀਬ 45 ਹਜ਼ਾਰ ਰੁਪਏ ਖੋਹ ਕੇ ਫਰਾਰ ਹੋਏ ਕਾਰ ਸਵਾਰਾਂ ਨੂੰ ਭਵਾਨੀਗੜ੍ਹ ਪੁਲਸ ਨੇ ਧਰ ਦਬੋਚਿਆ। ਪੁਲਸ ਨੇ ਇਨ੍ਹਾਂ ਕੋਲੋਂ ਵਾਰਦਾਤ ਸਮੇਂ ਵਰਤੀ ਗਈ ਕਾਰ ਨੂੰ ਵੀ ਕਬਜ਼ੇ ’ਚ ਲਿਆ ਹੈ। ਇਸ ਸਬੰਧੀ ਪ੍ਰਤੀਕ ਜਿੰਦਲ ਥਾਣਾ ਮੁਖੀ ਭਵਾਨੀਗੜ੍ਹ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਿਮਾਂਸ਼ੂ ਕਾਂਸਲ ਪੁੱਤਰ ਰਾਕੇਸ਼ ਕੁਮਾਰ ਵਾਸੀ ਦਸ਼ਮੇਸ਼ ਨਗਰ ਭਵਾਨੀਗੜ੍ਹ ਨੇ ਪੁਲਸ ਨੂੰ ਦੱਸਿਆ ਕਿ ਬੀਤੀ 5 ਫਰਵਰੀ ਨੂੰ ਉਹ ਅਤੇ ਉਸਦਾ ਚਾਚਾ ਸਥਾਨਕ ਕਪਿਲ ਕਲੋਨੀ ਵਿਖੇ ਆਪਣੀ ਦੁਕਾਨ 'ਤੇ ਹਾਜ਼ਰ ਸਨ ਅਤੇ ਪੈਸੇ ਗਿਣ ਰਹੇ ਸੀ ਤਾਂ ਇਸ ਦੌਰਾਨ ਦੁਕਾਨ ’ਤੇ ਆਏ ਦੋ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਕੋਲੋਂ 44 ਹਜ਼ਾਰ 500 ਰੁਪਏ ਖੋਹ ਲਏ ਅਤੇ ਧੱਕਾ ਮਾਰ ਕੇ ਸਵਿਫਟ ਕਾਰ ’ਚ ਬੈਠ ਕੇ ਫਰਾਰ ਹੋ ਗਏ।
ਥਾਣਾ ਮੁਖੀ ਜਿੰਦਲ ਨੇ ਦੱਸਿਆ ਕਿ ਪੁਲਸ ਨੇ ਮੋਹਿਤ ਅਗਰਵਾਲ ਡੀ. ਐੱਸ. ਪੀ. ਭਵਾਨੀਗੜ੍ਹ ਦੀ ਅਗਵਾਈ ਹੇਠ ਗੰਭੀਰਤਾ ਨਾਲ ਜਾਂਚ ਕਰਦਿਆਂ ਮਾਮਲੇ 'ਚ ਪੈਸੇ ਖੋਹ ਕੇ ਭੱਜੇ ਜਸਪ੍ਰੀਤ ਦਾਸ ਪੁੱਤਰ ਸਤਪਾਲ ਸਿੰਘ ਵਾਸੀ ਧੂਰੀ ਤੇ ਧਰਮਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਕਹੇਰੂ (ਧੂਰੀ) ਨੂੰ ਕਾਬੂ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਪਰਚਾ ਦਰਜ ਕੀਤਾ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਛਾਪਾਮਾਰੀ ਦੌਰਾਨ ਮੁਲਜ਼ਮਾਂ ਕੋਲੋਂ ਮੌਕੇ ’ਤੇ ਵਰਤੀ ਗਈ ਕਾਰ ਨੂੰ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਾਜ਼ਮ ਅਪਰਾਧਿਕ ਪਿਛੋਕੜ ਰੱਖਦੇ ਹਨ ਜਿਨ੍ਹਾਂ ਖਿਲਾਫ਼ ਪਹਿਲਾਂ ਵੀ ਪੁਲਸ ਥਾਣਿਆਂ ’ਚ ਪਰਚੇ ਦਰਜ ਹਨ।
ਬਹਿਬਲ ਕਲਾਂ ਗੋਲ਼ੀਕਾਂਡ ਦੇ ਅਹਿਮ ਗਵਾਹ ਹਾਕਮ ਸਿੰਘ ਫ਼ੌਜੀ ਦਾ ਦਿਹਾਂਤ
NEXT STORY