ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਪੰਜਾਬ ਅੰਦਰ ਨਸ਼ੇ ਨੂੰ ਠੱਲ ਪਾਉਣ ਲਈ ਗੁਰੂਹਰਸਹਾਏ ਪੁਲਸ ਵਲੋਂ ਸਮੱਗਲਰਾਂ ਵਲੋਂ ਨਸ਼ਿਆਂ ਦੇ ਪੈਸੇ ਦੇ ਨਾਲ ਬਣਾਈ ਗਈਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦਿਆ ਅੱਜ ਗੁਰੂਹਰਸਹਾਏ ਦੇ ਡੀ. ਐੱਸ. ਪੀ ਯਾਦਵਿੰਦਰ ਸਿੰਘ ਬਾਜਵਾ ਅਤੇ ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਵਲੋਂ ਪੁਲਸ ਪਾਰਟੀ ਨੂੰ ਨਾਲ ਲੈ ਕੇ ਇਕ ਸਮੱਗਲਰ ਦੀ 8 ਕਿੱਲੇ ਜ਼ਮੀਨ ਜੋ ਕਿ ਪਿੰਡ ਚੱਪਾ ਅੜੀਕੀ ਵਿਖੇ ਹੈ, ਨੂੰ ਫ੍ਰੀਜ਼ ਕੀਤਾ ਗਿਆ ਹੈ।
ਡੀ. ਐੱਸ. ਪੀ. ਯਾਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪ੍ਰਾਪਰਟੀ ਫਰੀਜ਼ਿੰਗ ਆਰਡਰ ਮੁਤਾਬਿਕ ਕੰਪੀਟੈਂਟ ਅਥਾਰਟੀ ਐਡਮਿਨਿਸਟਰੇਟਰ ਦਿੱਲੀ ਦੇ ਹੁਕਮ ਆਧਾਰ 68-ਐਫ (2) ਐੱਨ. ਡੀ. ਪੀ. ਐੱਸ ਐਕਟ 1985 ਤਹਿਤ ਰਾਜਵਿੰਦਰ ਕੌਰ (ਰੱਜੋ) ਪਤਨੀ ਪ੍ਰਕਾਸ਼ ਸਿੰਘ ਵਾਸੀ ਬਾਰੇ ਕੇ ਜ਼ਿਲਾ ਫਿਰੋਜ਼ਪੁਰ ਦੀ ਬਾਹਦ ਪਿੰਡ ਚੱਪਾ ਅੜੀਕੀ ਜ਼ਿਲਾ ਫਿਰੋਜ਼ਪੁਰ ਵਿਖੇ ਸਥਿਤ 8 ਕਿੱਲੇ ਜ਼ਮੀਨ ਨੂੰ ਫਰੀਜ਼ ਕੀਤਾ ਗਿਆ ਹੈ।
CM ਭਗਵੰਤ ਮਾਨ ਨੇ ਕੋਚਾਂ ਨੂੰ ਕੀਤਾ ਸਨਮਾਨਿਤ, ਖਿਡਾਰੀਆਂ ਨੂੰ ਲੈ ਕੇ ਆਖ਼ੀਆ ਅਹਿਮ ਗੱਲਾਂ (ਵੀਡੀਓ)
NEXT STORY