ਲੌਂਗੋਵਾਲ (ਵਿਜੇ) : ਨੇੜਲੇ ਪਿੰਡ ਨਮੌਲ ਦੇ ਤਿੰਨ ਨੌਜਵਾਨ ਪਿਛਲੇ ਪੰਜ ਦਿਨਾਂ ਤੋਂ ਸ਼ੱਕੀ ਹਾਲਾਤ ਵਿਚ ਲਾਪਤਾ ਹਨ। ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਹਨ ਕਿ ਉਨ੍ਹਾਂ ਦੇ ਪੁੱਤਰਾਂ ਨੂੰ ਥਾਂਣਾ ਲੌਂਗੋਵਾਲ ਦੀ ਪੁਲਸ ਨਸ਼ੇ ਦੀ ਤਸਕਰੀ ਦੇ ਸ਼ੱਕ ਵਿਚ ਗ੍ਰਿਫਤਾਰ ਕਰ ਕੇ ਲੈ ਗਈ ਜਦਕਿ ਥਾਂਣਾ ਲੌਂਗੋਵਾਲ ਦੀ ਪੁਲਸ ਨੇ ਇਹ ਸਮੁੱਚੇ ਦੋਸ਼ ਮੁੱਢ ਤੋਂ ਨਕਾਰੇ ਹਨ।
ਕੀ ਹੈ ਮਾਮਲਾ
ਥਾਣਾ ਚੀਮਾ ਅਧੀਨ ਪੈਂਦੇ ਨੇੜਲੇ ਪਿੰਡ ਨਮੌਲ ਦੇ ਜੱਗਾ ਸਿੰਘ ਦੀ ਮਾਤਾ ਹਰਦੇਵ ਕੌਰ, ਪਤਨੀ ਮਨਪ੍ਰੀਤ ਕੌਰ ਅਤੇ ਭੈਣ ਮਨਦੀਪ ਕੌਰ ਨੇ ਜ਼ਿਲਾ ਪੁਲਸ ਮੁਖੀ ਨੂੰ ਲਿਖਤੀ ਬਿਆਨਾਂ ਵਿਚ ਦੋਸ਼ ਲਗਾÀੁਂਦਿਆਂ ਕਿਹਾ ਕਿ ਜੱਗਾ ਸਿੰਘ ਅਤੇ ਉਸ ਦੇ ਦੋ ਹੋਰ ਸਾਥੀ ਲਾਡੀ ਸਿੰਘ ਅਤੇ ਜੱਗੀ ਸਿੰਘ ਨੂੰ ਥਾਂਣਾ ਲੌਂਗੋਵਾਲ ਦੀ ਪੁਲਸ ਨਸ਼ਾ ਤਸਕਰੀ ਦੇ ਸ਼ੱਕ ਵਿਚ ਉਸ ਸਮੇਂ ਚੁੱਕ ਕੇ ਲੈ ਗਈ ਸੀ ਜਦੋਂ ਉਹ ਪਿੰਡ ਨਮੌਲ ਵਿਚਲੇ ਇਕ ਪੈਟਰੋਲ ਪੰਪ ਤੋਂ ਅਪਣੇ ਵਹੀਕਲ ਵਿਚ ਪੈਟਰੋਲ ਪਵਾ ਰਹੇ ਸਨ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਏ ਹਨ ਕਿ 5 ਜਨਵਰੀ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਅਸੀਂ ਕਈ ਵਾਰ ਥਾਣਾ ਲੌਂਗੋਵਾਲ ਦੀ ਪੁਲਸ ਨੂੰ ਮਿਲ ਕੇ ਅਪਣੇ ਲੜਕਿਆਂ ਬਾਰੇ ਜਾਣਕਾਰੀ ਮੰਗੀ ਪਰ ਸਾਨੂੰ ਉਨ੍ਹਾਂ ਨੇ ਕੋਈ ਵੀ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਜਿਸ ਕਾਰਨ ਸਾਨੂੰ ਅੱਜ ਜ਼ਿਲਾ ਪੁਲਸ ਮੁਖੀ ਕੋਲ ਆਪਣੀ ਫਰਿਆਦ ਰੱਖਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਜੇਕਰ ਜਲਦ ਹੀ ਸਾਡੇ ਲੜਕਿਆ ਬਾਰੇ ਕੋਈ ਜਾਣਕਾਰੀ ਨਾ ਮਿਲੀ ਤਾਂ ਅਸੀਂ ਆਪਣੇ ਸਮੁੱਚੇ ਪਰਿਵਾਰਕ ਮੈਂਬਰਾਂ ਨਾਲ ਥਾਂਣਾ ਲੌਂਗੋਵਾਲ ਅੱਗੇ ਧਰਨਾ ਦੇਣ ਲਈ ਮਜਬੂਰ ਹੋਵਾਂਗੇ।
ਕੀ ਕਹਿੰਦੇ ਹਨ ਪੁਲਸ ਅਧਿਕਾਰੀ
ਨੌਜਵਾਨਾਂ ਦੇ ਲਾਪਤਾ ਹੋਣ ਦੇ ਸਬੰਧ ਵਿਚ ਜਦੋਂ ਥਾਂਣਾ ਲੌਂਗੋਵਾਲ ਦੇ ਐੱਸ.ਐੱਚ.ਓ. ਵਿਜੇ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਮੁੱਚੇ ਦੋਸ਼ਾਂ ਨੂੰ ਮੁੱਢ ਤੋਂ ਨਕਾਰਦਿਆਂ ਕਿਹਾ ਕਿ ਲੌਂਗੋਵਾਲ ਪੁਲਸ ਦਾ ਕੋਈ ਵੀ ਕਰਮਚਾਰੀ ਸਬੰਧਤ ਨੌਜਵਾਨਾਂ ਨੂੰ ਕਿਸੇ ਵੀ ਮਾਮਲੇ ਵਿਚ ਲੈ ਕੇ ਨਹੀਂ ਆਏ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੀੜਤ ਪਰਿਵਾਰ ਨੂੰ ਵੀ ਅਸੀਂ ਦੱਸ ਚੁੱਕੇ ਹਾਂ।
ਗਰੀਨਲੈਂਡ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ
NEXT STORY