ਲੁਧਿਆਣਾ(ਸੰਨੀ)-ਸੈਕਟਰ 32 ਦੇ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਦੇ ਬਾਹਰ ਅੱਜ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਕਾਰਵਾਈ ਕਰਦਿਆਂ ਸੈਂਟਰ ਦੇ ਬਾਹਰ ਟੇਬਲ 'ਤੇ ਲੈਪਟਾਪ ਲਾ ਕੇ ਆਨਲਾਈਨ ਫਾਰਮ ਭਰਨ ਵਾਲੇ ਲੋਕਾਂ ਨੂੰ ਉਥੋਂ ਚਿਤਾਵਨੀ ਦੇ ਕੇ ਭਜਾ ਦਿੱਤਾ। ਥਾਣਾ ਪੁਲਸ ਦਾ ਕਹਿਣਾ ਹੈ ਕਿ ਉਕਤ ਲੋਕ ਉਥੇ ਟਰੈਫਿਕ ਜਾਮ ਦੀ ਸਮੱਸਿਆ ਪੈਦਾ ਕਰ ਰਹੇ ਸਨ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ ਵਿਭਾਗ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਉਕਤ ਲੋਕ ਅਰਜ਼ੀਕਰਤਾ ਤੋਂ ਮੋਟੀ ਰਾਸ਼ੀ ਵਸੂਲ ਕੇ ਆਨਲਾਈਨ ਅਪੁਆਇੰਟਮੈਂਟ ਦਾ ਧੰਦਾ ਚਲਾ ਰਹੇ ਸਨ, ਜਿਸ ਦੀ ਜਾਣਕਾਰੀ ਸਬੰਧਤ ਅਧਿਕਾਰੀਆਂ ਤੱਕ ਪਹੁੰਚਣ ਦੇ ਬਾਅਦ ਇਹ ਕਾਰਵਾਈ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਵਿਭਾਗ ਵਲੋਂ ਉਨ੍ਹਾਂ ਲੋਕਾਂ ਦੇ ਲੈਪਟਾਪ ਤੇ ਪਿੰ੍ਰਟਰ ਤੱਕ ਕਬਜ਼ੇ 'ਚ ਲੈ ਲਏ ਗਏ ਸਨ, ਜੋ ਬਾਅਦ 'ਚ ਉਥੇ ਨਾ ਬੈਠਣ ਦੀ ਚਿਤਾਵਨੀ ਦੇ ਕੇ ਛੱਡੇ ਗਏ। ਦੱਸ ਦੇਈਏ ਕਿ ਜਦ ਤੋਂ ਟਰਾਂਸਪੋਰਟ ਵਿਭਾਗ ਨੇ ਹਰ ਤਰ੍ਹਾਂ ਦੇ ਡਰਾਈਵਿੰਗ ਲਾਇਸੈਂਸ ਲਈ ਆਨਲਾਈਨ ਅਪੁਆਇੰਟਮੈਂਟ ਦੀ ਵਿਵਸਥਾ ਲਾਗੂ ਕੀਤੀ ਹੈ। ਏਜੰਟਾਂ ਦੀ ਚਾਂਦੀ ਹੋ ਗਈ ਹੈ। ਏਜੰਟ ਆਪਣੇ ਕੰਪਿਊਟਰ ਨਾਲ ਹਰੇਕ ਬਿਨੇਕਰਤਾ ਤੋਂ ਅਪੁਆਇੰਟਮੈਂਟ ਲੈਣ ਲਈ 300 ਤੋਂ 500 ਰੁਪਏ ਤੱਕ ਵਸੂਲ ਕਰ ਰਹੇ ਹਨ। ਕੰਪਿਊਟਰ ਦੀ ਜਾਣਕਾਰੀ ਨਾ ਹੋਣ ਕਾਰਨ ਲੋਕ ਏਜੰਟਾਂ ਦੇ ਹੱਥੋਂ ਲੁੱਟਣ ਨੂੰ ਮਜਬੂਰ ਹਨ।
ਗੁਜਰਾਤ 'ਚ ਮੋਦੀ ਆਪਣੇ 'ਘਰੋਂ' ਹਾਰੇ!
NEXT STORY