ਅੰਮ੍ਰਿਤਸਰ (ਜ.ਬ.)- ਦਬੁਰਜੀ ਇਲਾਕੇ ਦੇ ਇਕ ਘਰ ਵਿਚ ਦਾਖਲ ਹੋ ਕੇ ਐੱਨ.ਆਰ.ਆਈ. ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਪੁਲਸ ਨੇ 3 ਹਮਲਾਵਰਾਂ ਨੂੰ ਐਨਕਾਊਂਟਰ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਗੁਰਕੀਰਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਬੁਟਰਾਂ, ਸੁਖਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਢਿੱਲਵਾਂ ਅਤੇ ਸੁਖਵਿੰਦਰ ਸਿੰਘ ਸਾਬੀ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਬੁਟਰਾਂ ਵਜੋਂ ਹੋਈ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਪੁਲਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਐੱਨ.ਆਰ.ਆਈ. ਦੇ ਸਾਲੇ ਸੁਖਵਿੰਦਰ ਸਿੰਘ ਨੇ ਗੁਰਕੀਰਤ ਸਿੰਘ ਨਾਲ ਕਰੀਬ ਪੰਜ ਮਹੀਨੇ ਪਹਿਲਾਂ ਫੋਨ ’ਤੇ ਗੱਲਬਾਤ ਦੌਰਾਨ ਦੱਸਿਆ ਸੀ ਕਿ ਉਹ ਆਪਣੀ ਭੈਣ ਦੀ ਮੌਤ ਦਾ ਬਦਲਾ ਸੁਖਚੈਨ ਸਿੰਘ ਕੋਲੋਂ ਲੈਣਾ ਚਾਹੁੰਦਾ ਹੈ। ਕਰੀਬ ਦੋ ਮਹੀਨੇ ਪਹਿਲਾਂ ਇਕ ਅਣਪਛਾਤੇ ਵਿਅਕਤੀ ਵੱਲੋਂ ਗੁਰਕੀਰਤ ਸਿੰਘ ਨੂੰ ਐੱਨ.ਆਰ.ਆਈ. ਸੁਖਚੈਨ ਸਿੰਘ ਦਾ ਘਰ ਦਿਖਾਇਆ ਗਿਆ ਅਤੇ ਸੁਖਵਿੰਦਰ ਸਿੰਘ ਨੇ ਉਨ੍ਹਾਂ ਨੂੰ ਤਿੰਨ ਪਿਸਟਲਾਂ ਦਾ ਬੰਦੋਬਸਤ ਕਰਵਾ ਕੇ ਦਿੱਤਾ।
ਇਸ ਤੋਂ ਬਾਅਦ ਇਹ ਤਿੰਨੇ ਪਿਸਟਲਾਂ ਸਮੇਤ ਅੰਮ੍ਰਿਤਸਰ ਆ ਕੇ ਵੱਖ-ਵੱਖ ਹੋਟਲਾਂ ਵਿਚ ਠਹਿਰੇ ਤੇ ਗੁਰਕੀਰਤ ਸਿੰਘ ਤੇ ਸੁਖਵਿੰਦਰ ਸਿੰਘ ਕਾਰ ਏਜੰਸੀ ਦੇ ਮੁਲਾਜ਼ਮ ਬਣ ਕੇ ਸੁਖਚੈਨ ਸਿੰਘ ਦੇ ਘਰ ਗਏ ਅਤੇ ਸੁਖਵਿੰਦਰ ਸਿੰਘ ਨੂੰ ਨਿਗਰਾਨੀ ਲਈ ਗਲ਼ੀ ਵਿਚ ਖੜ੍ਹਾ ਕਰ ਗਏ। ਫਿਰ ਵਾਰਦਾਤ ਨੂੰ ਅੰਜਾਮ ਦੇ ਕੇ ਮੋਟਰਸਾਈਕਲ ਗੁਰਦੁਆਰਾ ਖਡੂਰ ਸਾਹਿਬ ਦੀ ਪਾਰਕਿੰਗ ਵਿਚ ਲਗਾ ਕੇ ਹੁਸ਼ਿਆਰਪੁਰ ਚਲੇ ਗਏ।
ਇਹ ਵੀ ਪੜ੍ਹੋ- ਕੰਗਨਾ 'ਤੇ ਰਾਜਾ ਵੜਿੰਗ ਦਾ ਤਿੱਖਾ ਹਮਲਾ, ਕਿਹਾ- ''ਅਜਿਹੇ ਬਿਆਨ ਦੇਣਾ ਪਾਗਲ ਇਨਸਾਨ ਦੀ ਨਿਸ਼ਾਨੀ...''
ਕਮਿਸ਼ਨਰ ਢਿੱਲੋਂ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਅੰਮ੍ਰਿਤਸਰ, ਹੁਸ਼ਿਆਰਪੁਰ ਪੁਲਸ ਅਤੇ ਕਾਊਂਟਰ ਇੰਟੈਲੀਜੈਂਸ ਨੇ ਪ੍ਰੋਫੈਸ਼ਨਲ ਪੁਲਸਿੰਗ ਤਹਿਤ ਸਾਂਝੇ ਆਪ੍ਰੇਸ਼ਨ ਦੌਰਾਨ ਇਨ੍ਹਾਂ ਨੂੰ ਕਾਬੂ ਕੀਤਾ ਹੈ। ਪੁਲਸ ਸੂਤਰਾਂ ਮੁਤਾਬਕ ਜਦੋਂ ਪੁਲਸ ਪਾਰਟੀ ਪਿਸਟਲਾਂ ਦੀ ਬਰਾਮਦਗੀ ਕਰਨ ਲਈ ਗਈ ਤਾਂ ਗੁਰਕੀਰਤ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਇਕਦਮ ਪੁਲਸ ਨੂੰ ਚਕਮਾ ਦੇ ਕੇ ਪੁਲਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ, ਜਿਸ ’ਤੇ ਪੁਲਸ ਵੱਲੋਂ ਜਵਾਬੀ ਫਾਈਰਿੰਗ ਦੌਰਾਨ ਇਹ ਦੋਵੇਂ ਜ਼ਖਮੀ ਹੋ ਗਏ ਅਤੇ ਇਨ੍ਹਾਂ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ।
ਕਮਿਸ਼ਨਰ ਢਿੱਲੋਂ ਨੇ ਦੱਸਿਆ ਕਿ ਇਨ੍ਹਾਂ ਦਾ ਸੌਦਾ 15 ਲੱਖ ਰੁਪਏ ਵਿਚ ਹੋਇਆ ਸੀ ਜੋ ਹੁਣ ਤੱਕ ਇਨ੍ਹਾਂ ਨੂੰ ਬਾਹਰੋਂ 85 ਹਜ਼ਾਰ ਰੁਪਏ ਮਿਲ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਮੁਲਜ਼ਮ ਪੇਸ਼ੇਵਰ ਕ੍ਰਿਮੀਨਲ ਹਨ ਅਤੇ ਇਨ੍ਹਾਂ ਖਿਲਾਫ ਪਹਿਲਾਂ ਵੀ ਐੱਨ.ਡੀ.ਪੀ.ਐੱਸ., ਇਰਾਦਾ ਕਤਲ ਅਤੇ ਚੋਰੀ ਦੇ ਵੱਖ-ਵੱਖ ਮਾਮਲੇ ਦਰਜ ਹਨ।
ਪੁਲਸ ਸੂਤਰਾਂ ਮੁਤਾਬਕ ਐੱਨ.ਆਰ.ਆਈ. ਸੁਖਚੈਨ ਸਿੰਘ ਦੇ ਸਹੁਰਾ ਸਵਰਨ ਸਿੰਘ, ਸੱਸ ਨਿਸ਼ਾਨ ਕੌਰ ਉਰਫ਼ ਸ਼ਾਂਤੀ ਵਾਸੀ ਪਿੰਡ ਬੈਂਸ ਅਵਾਨ ਹੁਸ਼ਿਆਰਪੁਰ, ਕੁਲਜਿੰਦਰ ਕੌਰ ਉਰਫ਼ ਰਾਣੀ (ਸਾਲੀ) ਵਾਸੀ , ਸੁਖਵਿੰਦਰ ਸਿੰਘ (ਸਾਲਾ) ਵਾਸੀ ਅਤੇ ਜਸਵੀਰ ਸਿੰਘ (ਸਾਂਢੂ) ਵਾਸੀ ਯੂ.ਐੱਸ.ਏ. ਖਿਲਾਫ਼ ਮਾਮਲਾ ਦਰਜ ਕਰ ਕੇ ਪੁਲਸ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਰੱਖੜੀ ਵਾਲੇ ਦਿਨ ਨੌਜਵਾਨ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਕੀਤਾ ਦਾਗ਼ਦਾਰ, ਮਾਂ ਕਹਿੰਦੀ- 'ਕੋਈ ਗੱਲ ਨਹੀਂ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜਨ ਬਾਰੇ ਮਨਪ੍ਰੀਤ ਬਾਦਲ ਨੇ ਤੋੜੀ ਚੁੱਪੀ, ਦੱਸੀ ਪੂਰੀ ਕਹਾਣੀ
NEXT STORY