ਲੁਧਿਆਣਾ (ਰਿਸ਼ੀ) — ਏ. ਟੀ. ਆਈ. ਰੋਡ 'ਤੇ ਏਂਟੀ ਨਾਰਕੋਟਿਕਸ ਸੈਲ ਦੇ ਏ. ਐੱਸ. ਆਈ. ਸੰਜੀਵ ਕੁਮਾਰ 'ਤੇ ਕਾਰ ਚੜਾਉਣ ਵਾਲੇ ਨਸ਼ਾ ਤਸਕਰ ਡੋਡਾ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਸ ਦੇ ਅਜੇ ਖਾਲੀ ਹਨ ਪਰ ਇਸੇ ਸੈਲ ਦੀ ਪੁਲਸ ਵਲੋਂ ਉਸ ਦੀ ਮਾਂ ਨੂੰ ਨਸ਼ਾ ਤਸਕਰੀ ਕਰਦੇ ਗ੍ਰਿਫਤਾਰ ਕੀਤਾ ਗਿਆ ਹੈ ਤੇ 15 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਥਾਣਾ ਡਿਵੀਜ਼ਨ ਨੰ. 2 'ਚ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਕੇਸ ਦਰਜ ਕੀਤਾ ਹੈ। ਸੈਲ ਇੰਚਾਰਜ ਸੁਰਿੰਦਰਪਾਲ ਦੇ ਮੁਤਾਬਕ ਫੜੀ ਗਈ ਮਹਿਲਾ ਤਸਕਰ ਦੀ ਪਹਿਚਾਣ ਸੁਖਵਿੰਦਰ ਕੌਰ ਨਿਵਾਸੀ ਅਮਰਦਾਸ ਕਾਲੋਨੀ, ਡਾਬਾ ਰੋਡ ਦੇ ਰੂਪ 'ਚ ਹੋਈ ਹੈ।
ਪੁਲਸ ਨੇ ਉਸ ਨੂੰ ਸ਼ੁੱਕਰਵਾਰ ਨੂੰ ਸੂਚਨਾ ਦੇ ਆਧਾਰ 'ਤੇ ਸਿਵਲ ਹਸਪਤਾਲ ਦੇ ਨੇੜੇ ਉਦੋਂ ਗ੍ਰਿਫਤਾਰ ਕੀਤਾ ਜਦ ਉਹ ਪੈਦਲ ਨਸ਼ੇ ਦੀ ਸਪਲਾਈ ਦੇਣ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਫੜੀ ਗਈ ਮਹਿਲਾ ਤਸਕਰ ਦੇ ਪੁੱਤਰ ਲਵਦੀਪ ਸਿੰਘ ਉਰਫ ਸੰਨੀ ਡੋਡਾ ਵਲੋਂ ਬੀਤੀ 22 ਅਪ੍ਰੈਲ ਨੂੰ ਏ. ਐੱਸ. ਆਈ. ਸੰਜੀਵ ਕੁਮਾਰ 'ਤੇ ਉਸ ਸਮੇਂ ਕਾਰ ਚੜ੍ਹਾ ਦਿੱਤੀ ਗਈ ਸੀ, ਜਦ ਏ. ਐੱਸ. ਆਈ. ਉਸ ਨੂੰ ਨਸ਼ਾ ਤਸਕਰੀ ਕਰਦੇ ਸਮੇਂ ਗ੍ਰਿਫਤਾਰ ਕਰਨ ਆਇਆ ਸੀ। ਪੁਲਸ ਤੋਂ ਬਚਣ ਲਈ ਸੰਨੀ ਡੋਡਾ ਕਾਰ ਦੇ ਬੋਨਟ 'ਤੇ ਚੜ੍ਹੇ ਏ. ਐੱਸ. ਆਈ. ਨੂੰ ਕਾਫੀ ਦੂਰੀ ਤਕ ਲੈ ਗਿਆ ਸੀ ਤੇ ਇਕਦਮ ਨਾਲ ਬ੍ਰੇਕ ਲਗਾ ਦਿੱਤੀ ਤੇ ਸੜਕ ਵਿਚਾਲੇ ਹੀ ਸੁੱਟ ਕੇ ਚਲਾ ਗਿਆ ਸੀ। ਇਸ ਮਾਮਲੇ 'ਚ ਥਾਣਾ ਸ਼ਿਮਲਾਪੁਰੀ 'ਚ ਕੁਝ ਸਮੇਂ ਬਾਅਦ ਕੇਸ ਵੀ ਦਰਜ ਕੀਤਾ ਗਿਆ ਸੀ।
ਨਸ਼ੇੜੀ ਦੀ ਕਰਤੂਤ, ਗੁਰਦੁਆਰੇ 'ਚ ਦਾਖਲ ਹੋ ਗੁਰੂ ਸਾਹਿਬ ਦੇ ਵਸਤਰਾਂ ਦੀ ਕੀਤੀ ਬੇਅਦਬੀ, ਚੋਰੀ ਕੀਤੇ ਗੁਟਕੇ (ਵੀਡੀਓ)
NEXT STORY