ਤਰਨਤਾਰਨ, ਝਬਾਲ (ਰਮਨ, ਨਰਿੰਦਰ)- ਜ਼ਿਲ੍ਹਾ ਤਰਨਤਰਨ ਦੇ ਕਾਂਗਰਸੀ ਯੂਥ ਪ੍ਰਧਾਨ ਅਤੇ ਉਸ ਦੇ ਇੱਕ ਸਾਥੀ ਨੂੰ ਰਾਜਸਥਾਨ ਪੁਲਸ ਵੱਲੋਂ ਸਾਢੇ ਪੰਜ ਕਿਲੋ ਅਫੀਮ ਅਤੇ ਇੱਕ ਲਗਜ਼ਰੀ ਗੱਡੀ ਸਮੇਤ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵੱਲੋਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਚਾਰ ਦਿਨ ਦਾ ਰਿਮਾਂਡ ਹਾਸਲ ਕਰ ਅਗਲੇਰੀ ਪੁੱਛਗਿਛ ਕੀਤੀ ਜਾ ਰਹੀ ਹੈ ਜਿਸ ਵਿੱਚ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਦੋਵੇਂ ਕਿੰਨੇ ਸਮੇਂ ਤੋਂ ਅਫੀਮ ਦੀ ਤਸਕਰੀ ਕਰਦੇ ਹੋਏ ਪੰਜਾਬ ਵਿੱਚ ਖੇਪਾਂ ਲਿਜਾ ਚੁੱਕੇ ਹਨ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕਾਰਜਕਾਰੀ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਹਰਸ਼ਰਨ ਸਿੰਘ ਮੱਲਾ ਦੇ ਬੇਟੇ ਓਂਕਾਰ ਦੀਪ ਸਿੰਘ ਜੋ ਜ਼ਿਲ੍ਹਾ ਤਰਨਤਾਰਨ ਦੇ ਯੂਥ ਕਾਂਗਰਸ ਦੇ ਪ੍ਰਧਾਨ ਹਨ, ਆਪਣੇ ਇੱਕ ਸਾਥੀ ਕਰਨਵੀਰ ਸਿੰਘ ਨਿਵਾਸੀ ਝਬਾਲ ਕਲਾਂ ਨਾਲ ਲਗਜ਼ਰੀ ਗੱਡੀ 'ਚ ਸਵਾਰ ਹੋ ਕੇ ਰਾਜਸਥਾਨ ਤੋਂ ਵਾਪਸ ਪੰਜਾਬ ਆ ਰਹੇ ਸਨ ਜਿਸ ਦੌਰਾਨ ਰਾਜਸਥਾਨ ਦੇ ਜ਼ਿਲ੍ਹਾ ਕੋਟਾ ਦੇ ਏ.ਸੀ.ਪੀ. ਰਵਿੰਦਰ ਸਿੰਘ ਅਤੇ ਡੀ.ਐੱਸ.ਪੀ. ਬੇਨੀ ਪ੍ਰਸਾਦ ਮੀਨਾ ਸਮੇਤ ਥਾਣਾ ਮੰਡਾਨਾ ਦੇ ਮੁਖੀ ਅਜੇ ਕੁਮਾਰ ਵੱਲੋਂ ਵਿਸ਼ੇਸ਼ ਨਾਕਾਬੰਦੀ ਕਰਦੇ ਹੋਏ ਇੱਕ ਫਾਰਚੂਨਰ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ।
ਇਹ ਵੀ ਪੜ੍ਹੋ- ਫਗਵਾੜਾ 'ਚ ਸਰਗਰਮ ਹੋਇਆ 'ਕਾਲਾ ਕੱਛਾ' ਗਿਰੋਹ, ਇਨਾਮੀ ਐਲਾਨ ਦੇ ਬਾਵਜੂਦ ਪੁਲਸ ਦੇ ਹੱਥ ਖ਼ਾਲੀ !
ਇਸ ਗੱਡੀ ਦੀ ਤਲਾਸ਼ੀ ਲੈਣ ਉਪਰੰਤ ਉਸ ਵਿੱਚੋਂ ਸਾਢੇ ਪੰਜ ਕਿਲੋ ਅਫੀਮ ਬਰਾਮਦ ਕੀਤੀ ਗਈ। ਕਾਰ ਚਾਲਕਾਂ ਦੀ ਪੁੱਛਗਿਛ ਕਰਨ ਉਪਰੰਤ ਉਨ੍ਹਾਂ ਨੇ ਆਪਣੀ ਪਛਾਣ ਉਂਕਾਰ ਦੀਪ ਸਿੰਘ (33) ਪੁੱਤਰ ਹਰਸ਼ਰਨ ਸਿੰਘ ਮੱਲਾ ਵਾਸੀ ਪਿੰਡ ਸੋਹਲ ਅਤੇ ਕਰਨਵੀਰ ਸਿੰਘ ਪੁੱਤਰ ਇੰਦਰਪਾਲ ਸਿੰਘ ਨਿਵਾਸੀ ਪਿੰਡ ਝਬਾਲ ਕਲਾਂ ਵਜੋਂ ਹੋਈ ਹੈ ਜਿਨਾਂ ਖਿਲਾਫ ਥਾਣਾ ਮੰਡਾਣਾ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰਦੇ ਹੋਏ ਮਾਨਯੋਗ ਅਦਾਲਤ ਪਾਸੋਂ 4 ਦਿਨ ਦਾ ਰਿਮਾਂਡ ਹਾਸਲ ਕਰ ਅਗਲੇਰੀ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਰਾਜਸਥਾਨ ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਗ੍ਰਿਫ਼ਤਾਰਕੀਤੇ ਗਏ ਦੋਵਾਂ ਮੁਲਜਮਾਂ ਪਾਸੋਂ ਬਰੀਕੀ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਉਹ ਕਿੰਨੇ ਲੰਮੇ ਸਮੇਂ ਤੋਂ ਇਸ ਤਸਕਰੀ ਦੇ ਕੰਮ ਵਿੱਚ ਲੱਗੇ ਹੋਏ ਸਨ ਅਤੇ ਹੁਣ ਤੱਕ ਕਿੰਨੀਆਂ ਖੇਪਾਂ ਲਿਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇਸ ਗ੍ਰਿਫ਼ਤਾਰੀ ਤੋਂ ਬਾਅਦ ਜ਼ਿਲ੍ਹਾ ਤਰਨਤਾਰਨ ਦੀ ਪੁਲਸ ਵੱਲੋਂ ਵੀ ਬਰੀਕੀ ਨਾਲ ਜਾਂਚ ਵੱਖਰੇ ਤੌਰ 'ਤੇ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਸਬੰਧੀ ਪੁਲਸ ਦੋਵਾਂ ਮੁਲਜ਼ਮਾਂ ਨੂੰ ਤਰਨਤਾਰਨ ਪੁਲਸ ਪੁਛਗਿੱਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਸਕਦੀ ਹੈ।
ਇਹ ਵੀ ਪੜ੍ਹੋ- ਸ਼੍ਰੋਮਣੀ ਅਕਾਲੀ ਦਲ 'ਚ ਛਿੜੀ ਚਰਚਾ, ਸੁਖਬੀਰ ਬਾਦਲ ਦੇ ਹੱਥ ਹੀ ਰਹੇਗੀ ਪਾਰਟੀ ਦੀ ਕਮਾਨ !
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
SYL ’ਚ ਮਿਲ ਰਿਹਾ ਸੀਵਰੇਜ ਦਾ ਪਾਣੀ, ਨੇੜਲੇ ਪਿੰਡਾਂ ਦੇ ਲੋਕਾਂ ਲਈ ਵੱਜੀ ਖ਼ਤਰੇ ਦੀ ਘੰਟੀ
NEXT STORY