ਸੰਗਰੂਰ (ਰਾਜੇਸ਼ ਕੋਹਲੀ) - ਪੁਲਸ 'ਤੇ ਲੋਕਾਂ ਵੱਲੋਂ ਭੜਕੇ ਜਾਣ ਦੀ ਇਕ ਵੀਡੀਓ ਵਾਇਰਲ ਹੋਣ ਦੀ ਸੂਚਨਾ ਮਿਲੀ ਹੈ। ਵਾਇਰਲ ਹੋਈ ਇਹ ਵੀਡੀਓ ਸੰਗਰੂਰ ਦੇ ਪਿੰਡ ਪੁਨਾਵਾਲਾ ਦੀ ਹੈ, ਜਿਸ 'ਚ ਲੋਕ ਸਿਰਫ ਪੁਲਸ 'ਤੇ ਹੀ ਨਹੀਂ ਭੜਕੇ ਸਗੋਂ ਉਨ੍ਹਾਂ ਨੇ ਗੁੱਸੇ 'ਚ ਆ ਕੇ ਇਕ ਵਿਅਕਤੀ ਦੀ ਕੁੱਟਮਾਰ ਵੀ ਕਰ ਦਿੱਤੀ।
ਮਿਲੀ ਜਾਣਕਾਰੀ ਅਨੁਸਾਰ ਇਹ ਸਾਰਾ ਮਾਮਲਾ 17 ਅਗਸਤ ਦਾ ਹੈ। ਵੀਡੀਓ 'ਚ ਪੁਲਸ ਸਾਹਮਣੇ ਜਿਸ ਵਿਅਕਤੀ ਨੂੰ ਲੋਕ ਘੇਰ ਕੇ ਖੜ੍ਹੇ ਹਨ, ਇਹ ਵਿਅਕਤੀ ਨਾਭਾ ਪੁਲਸ ਨਾਲ ਇਕ ਮਹਿਲਾ ਨੂੰ ਇਥੋਂ ਲਿਜਾਣ ਲਈ ਆਇਆ ਸੀ। ਮਹਿਲਾ ਨੂੰ ਲੈ ਜਾਣ 'ਤੇ ਪਿੰਡ ਵਾਸੀਆਂ ਨੇ ਪੁਲਸ ਨੂੰ ਘੇਰ ਲਿਆ। ਲੋਕਾਂ ਨੇ ਪੁਲਸ 'ਤੇ ਭੜਕਣਾ ਸ਼ੁਰੂ ਕਰ ਦਿੱਤਾ ਤੇ ਧੱਕਾ-ਮੁੱਕੀ ਕਰਨ ਲੱਗ ਪਏ ਅਤੇ ਉਨ੍ਹਾਂ ਨੇ ਪੁਲਸ ਨਾਲ ਆਏ ਇਕ ਵਿਅਕਤੀ ਦਾ ਕੁਟਾਪਾ ਚਾੜ੍ਹ ਦਿੱਤਾ।
ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਨੇ ਦੱਸਿਆ ਕਿ ਉਕਤ ਮਹਿਲਾ ਨੂੰ ਲੈ ਜਾਣ ਆਈ ਪੁਲਸ ਕੋਲ ਕੋਈ ਕਾਗਜ਼ ਨਹੀਂ ਸੀ ਤੇ ਉਹ ਬਿਨਾਂ ਸਥਾਨਕ ਪੁਲਸ ਨੂੰ ਸੂਚਿਤ ਕੀਤੇ ਮਹਿਲਾ ਨੂੰ ਜ਼ਬਰਦਸਤੀ ਲਿਜਾ ਰਹੀ ਸੀ। ਇਸ ਮਾਮਲੇ ਦੇ ਸਬੰਧ 'ਚ ਪੁਲਸ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਮਹਿਲਾ ਖਿਲਾਫ ਚੋਰੀ ਦੀ ਸ਼ਿਕਾਇਤ ਹੋਣ ਦੀ ਗੱਲ ਆਖੀ ਪਰ ਉਕਤ ਔਰਤ ਕੁਝ ਹੋਰ ਹੀ ਬਿਆਨ ਦੇ ਰਹੀ ਸੀ, ਜਿਸ ਕਾਰਨ ਇਹ ਮਾਮਲਾ ਗੁੰਝਲਦਾਰ ਬਣ ਗਿਆ ਹੈ। ਪੁਲਸ ਨੇ ਪਿੰਡ ਦੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਜਿਸ ਨੂੰ ਲੈ ਕੇ ਪਿੰਡ ਵਾਸੀਆਂ 'ਚ ਰੋਸ ਪਾਇਆ ਜਾ ਰਿਹਾ ਹੈ।
ਲੁਧਿਆਣਾ : 'ਮਿੰਨੀ ਮੈਰਾਥਨ' 'ਚ 111 ਦੌੜਾਕਾਂ ਨੇ ਲਿਆ ਹਿੱਸਾ
NEXT STORY