ਲੁਧਿਆਣਾ (ਬੇਰੀ)– ਭਾਮੀਆਂ ਰੋਡ ’ਚ ਸਥਿਤ ਇਲੈਕਟ੍ਰਾਨਿਕ ਸ਼ਾਪ ’ਤੇ ਹੀਟਰ ਖਰੀਦਣ ਆਏ ਨੌਜਵਾਨ ਨੇ 10 ਹਜ਼ਾਰ ਕੈਸ਼ ਅਤੇ ਮੋਬਾਈਲ ਚੋਰੀ ਕਰ ਲਿਆ। ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਪਰ ਕੁਝ ਨਹੀਂ ਹੋਇਆ। ਦੁਕਾਨਦਾਰ ਨੇ ਸੀ.ਸੀ.ਟੀ.ਵੀ. ਕੈਮਰੇ ਦੀ ਮਦਦ ਨਾਲ ਖੁਦ ਹੀ ਮੁਲਜ਼ਮ ਦਾ ਪਤਾ ਲਗਾ ਲਿਆ। ਉਨ੍ਹਾਂ ਨੂੰ ਮੁਲਜ਼ਮ ਦਾ ਮੋਬਾਈਲ ਨੰਬਰ, ਐਡ੍ਰੈੱਸ ਤੱਕ ਪਤਾ ਲੱਗ ਗਿਆ ਪਰ ਮੁਲਜ਼ਮ ਨੂੰ ਫੜਨ ਲਈ ਪੁਲਸ ਕੋਲ ਟਾਈਮ ਨਹੀਂ ਹੈ।
ਦੁਕਾਨਦਾਰ ਲਗਾਤਾਰ ਥਾਣੇ ਦੇ ਚੱਕਰ ਕੱਟ ਰਿਹਾ ਹੈ ਪਰ 15 ਦਿਨਾਂ ਬਾਅਦ ਵੀ ਉਸ ਦੀ ਕੋਈ ਸੁਣਵਾਈ ਨਹੀਂ ਹੋਈ, ਨਾ ਐੱਫ.ਆਈ.ਆਰ. ਦਰਜ ਹੋਈ ਅਤੇ ਨਾ ਹੀ ਮੁਲਜ਼ਮ ਫੜਿਆ ਗਿਆ।
ਜਾਣਕਾਰੀ ਦਿੰਦੇ ਹੋਏ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਭਾਮੀਆਂ ਰੋਡ ’ਤੇ ਉਸ ਦੀ ਇਲੈਕਟ੍ਰਾਨਿਕ ਦੀ ਸ਼ਾਪ ਹੈ। ਦੁਕਾਨ ’ਤੇ ਉਹ ਅਤੇ ਉਸ ਦੇ ਪਿਤਾ ਬੈਠਦੇ ਹਨ ਪਰ 18 ਜਨਵਰੀ ਨੂੰ ਉਹ ਆਪਣੇ ਪਿਤਾ ਨਾਲ ਕਿਸੇ ਕੰਮ ਗਏ ਹੋਏ ਸੀ। ਇਸ ਦੌਰਾਨ ਉਸ ਦੀ ਮਾਂ ਦੁਕਾਨ ’ਤੇ ਸੀ। ਪਿੱਛੋਂ ਇਕ ਨੌਜਵਾਨ ਦੁਕਾਨ ’ਚ ਹੀਟਰ ਖਰੀਦਣ ਦੇ ਬਹਾਨੇ ਆਇਆ ਸੀ, ਜਦ ਉਸ ਦੀ ਮਾਂ ਹੀਟਰ ਲੈਣ ਗਈ ਤਾਂ ਮੁਲਜ਼ਮ ਗੱਲੇ ’ਚੋਂ 10 ਹਜ਼ਾਰ ਰੁਪਏ ਕੈਸ਼ ਅਤੇ ਮੋਬਾਈਲ ਚੋਰੀ ਕਰ ਕੇ ਫਰਾਰ ਹੋ ਗਿਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਰੂਹ ਕੰਬਾਊ ਹਾਦਸਾ ! ਪਿਓ-ਪੁੱਤ 'ਤੇ ਪਲਟ ਗਈ ਗੰਨਿਆਂ ਨਾਲ ਲੱਦੀ ਟਰਾਲੀ, ਪੁੱਤ ਦੀ ਮੌਤ
ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਲਗਾਤਾਰ ਥਾਣਾ ਡਵੀਜ਼ਨ ਨੰ. 7 ਦੇ ਚੱਕਰ ਕੱਟ ਰਿਹਾ ਹੈ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ। ਉਸ ਨੇ ਖੁਦ ਮੁਲਜ਼ਮ ਦੇ ਬਾਰੇ ਪਤਾ ਕੀਤਾ। ਉਨ੍ਹਾਂ ਨੂੰ ਪਤਾ ਲੱਗਾ ਕਿ ਮੁਲਜ਼ਮ ਆਦਤਨ ਕ੍ਰਿਮੀਨਲ ਹੈ। ਉਸ ਨੇ ਖੁਦ ਮੁਲਜ਼ਮ ਦੀ ਕੁੰਡਲੀ ਕੱਢਵਾ ਲਈ ਹੈ। ਉਸ ਕੋਲ ਮੁਲਜ਼ਮ ਦਾ ਨਾਂ, ਪਤਾ, ਮੋਬਾਈਲ ਅਤੇ ਮੋਟਰਸਾਈਕਲ ਨੰਬਰ ਤੱਕ ਹੈ, ਜੋ ਕਿ ਉਸ ਨੇ ਪੁਲਸ ਨੂੰ ਦੇ ਦਿੱਤਾ ਹੈ। ਉਹ ਇਕ ਵਾਰ ਸੀ. ਪੀ. ਆਫਿਸ ਪੇਸ਼ ਹੋਇਆ ਸੀ, ਪਰ ਬਾਅਦ ਵਿਚ ਹੁਣ ਤੱਕ ਪੁਲਸ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ।
ਓਧਰ, ਜਾਂਚ ਅਧਿਕਾਰੀ ਏ. ਐੱਸ. ਆਈ. ਮਲਕੀਤ ਸਿੰਘ ਦਾ ਕਹਿਣਾ ਹੈ ਕਿ ਮੋਬਾਈਲ ਚੋਰੀ ਹੋਇਆ ਹੈ। ਕੈਸ਼ ਵਾਲੀ ਗੱਲ ਸਪੱਸ਼ਟ ਨਹੀਂ ਹੋਈ ਹੈ। ਉਹ ਸ਼ਿਕਾਇਤਕਰਤਾ ਨਾਲ ਉਸ ਦੀ ਦੱਸੀ ਹੋਈ ਜਗ੍ਹਾ ’ਤੇ ਗਿਆ ਸੀ ਪਰ ਮੁਲਜ਼ਮ ਨਹੀਂ ਮਿਲਿਆ, ਜੋ ਨੰਬਰ ਸ਼ਿਕਾਇਤਕਰਤਾ ਨੇ ਦਿੱਤਾ। ਉਸ ਨੂੰ ਟ੍ਰੇਸਿੰਗ ’ਤੇ ਲਗਾਇਆ ਗਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਡੇਢ ਸਾਲ ਬਾਅਦ ਲੱਭਿਆ ਭਗੌੜਾ, ਘਰ ਪੁੱਜੀ ਪੁਲਸ ਤਾਂ ਪਤਾ ਲੱਗਿਆ ਉਹ ਤਾਂ...
NEXT STORY