ਗਿੱਦੜਬਾਹਾ (ਕੁਲਭੂਸ਼ਨ)-ਥਾਣਾ ਗਿੱਦੜਬਾਹਾ ਪੁਲਸ ਨੇ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕਰਨ ਦੇ ਦੋਸ਼ 'ਚ 2 ਨੂੰ ਨਾਮਜ਼ਦ ਕੀਤਾ ਹੈ। ਕੁਲਬੀਰ ਕੌਰ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਸ ਦਾ ਵਿਆਹ 7 ਸਾਲ ਪਹਿਲਾਂ ਅਵਤਾਰ ਸਿੰਘ ਪੁੱਤਰ ਬਲਜਿੰਦਰ ਸਿੰਘ ਨਾਲ ਹੋਇਆ ਸੀ। ਕੁਝ ਸਮੇਂ ਬਾਅਦ ਮੈਨੂੰ ਪਤਾ ਲੱਗਾ ਕਿ ਮੇਰੇ ਪਤੀ ਅਵਤਾਰ ਸਿੰਘ ਨੇ ਅਲਕਾ ਰਾਣੀ ਨਾਮਕ ਔਰਤ ਨਾਲ ਦੂਜਾ ਵਿਆਹ ਕਰਵਾਇਆ ਹੈ। ਉਸ ਨੇ ਦੱਸਿਆ ਕਿ ਉਸ ਦਾ ਪਤੀ ਬੈਂਕ ਗਿੱਦੜਬਾਹਾ ਵਿਚ ਕੰਮ ਕਰਦਾ ਹੈ ਤੇ ਅਲਕਾ ਰਾਣੀ ਵੀ ਦੋ ਸਾਲ ਬੈਂਕ ਵਿਚ ਨੌਕਰੀ ਕਰ ਕੇ ਗਈ ਹੈ। ਇਸੇ ਦੌਰਾਨ ਦੋਵਾਂ ਦੀ ਗੱਲਬਾਤ ਹੋ ਗਈ ਸੀ। ਉਸ ਨੇ ਇਸ ਸਬੰਧੀ ਆਪਣੇ ਸਹੁਰਾ ਬਲਜਿੰਦਰ ਸਿੰਘ ਤੇ ਸੱਸ ਸੁਖਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਸਾਰੇ ਮਾਮਲੇ ਦਾ ਪਹਿਲਾਂ ਹੀ ਪਤਾ ਸੀ। ਉਸ ਨੇ ਦੱਸਿਆ ਕਿ ਉਸ ਦਾ ਪਤੀ ਰੋਜ਼ਾਨਾ ਉਸ ਦੀ ਕੁੱਟਮਾਰ ਕਰਨ ਲੱਗਾ ਤਾਂ ਮੇਰੇ ਮਾਤਾ-ਪਿਤਾ ਮੈਨੂੰ ਆਪਣੇ ਨਾਲ ਪਿੰਡ ਭਗਚੜੀ ਲੈ ਆਏ।
ਆਪਰੇਸ਼ਨ ਬਲੂ ਸਟਾਰ 'ਚ ਯੂ. ਕੇ. ਦੇ ਰੋਲ 'ਤੇ ਬੋਲੇ ਬਾਦਲ
NEXT STORY