ਜਲੰਧਰ (ਵੈੱਬਡੈਸਕ)- ਬੀਤੇ ਦਿਨ ਫਿਰੋਜ਼ਪੁਰ ਸਥਿਤ ਕਿਲ੍ਹੇ ਵਾਲੇ ਚੌਂਕ ਵਿੱਚ ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿੱਥੇ ਮੁਬੰਈ ਤੋਂ ਜਲੰਧਰ ਆ ਰਿਹਾ ਸਬਜ਼ੀ ਦਾ ਭਰਿਆ ਹੋਇਆ ਇਕ ਟਰੱਕ ਬੇਕਾਬੂ ਹੋ ਕੇ ਪਲਟ ਗਿਆ।
ਇਸ ਹਾਦਸੇ ਦੌਰਾਨ ਟਰੱਕ ਦਾ ਡਰਾਈਵਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪਰ ਜ਼ਿਆਦਾ ਗੰਭੀਰ ਸੱਟਾਂ ਹੋਣ ਕਾਰਨ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪਾਕਿਸਤਾਨ ਦੀ ਵੀ ਹੱਦ ਹੀ ਹੋ ਗਈ ! ਬਾਜ਼ਾਰ 'ਚ ਉਤਾਰ'ਤੇ ਇਕੋ ਪਾਸੇ ਛਪਾਈ ਵਾਲੇ ਕਰੰਸੀ ਨੋਟ
ਇਸ ਦੌਰਾਨ ਪੁਲਸ ਨੇ ਹਾਦਸਾਗ੍ਰਸਤ ਟਰੱਕ 'ਚੋਂ ਭਾਰੀ ਮਾਤਰਾ 'ਚ ਡੋਡੇ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਜਿਸ ਤੋਂ ਬਾਅਦ ਫਿਰੋਜ਼ਪੁਰ ਪੁਲਸ ਨੇ ਉਸ ਮਰੇ ਹੋਏ ਡਰਾਈਵਰ ਖਿਲਾਫ਼ ਹੀ ਪਰਚਾ ਦਰਜ ਕਰ ਦਿੱਤਾ ਹੈ।
ਇਸ ਸਬੰਧੀ ਜਦੋਂ ਥਾਣਾ ਸਦਰ ਦੇ ਐੱਸ.ਐੱਚ.ਓ. ਜਸਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬੀਤੇ ਦਿਨ ਕਿਲ੍ਹੇ ਵਾਲਾ ਚੌਂਕ ਵਿੱਚ ਇਕ ਭਿਆਨਕ ਹਾਦਸਾ ਵਾਪਰਿਆ ਸੀ, ਜਿਸ ਦੌਰਾਨ ਟਰੱਕ ਦਾ ਡਰਾਈਵਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਸੀ।
ਇਹ ਵੀ ਪੜ੍ਹੋ- Disney+Hotstar ਦੀ ਸਬਸਕ੍ਰਿਪਸ਼ਨ ਬੰਦ ਕਰਨ ਦੇ ਬਦਲੇ ਮਾਰੀ ਲੱਖਾਂ ਦੀ ਠੱਗੀ, IT ਐਕਟ ਤਹਿਤ ਮਾਮਲਾ ਦਰਜ
ਜ਼ਖ਼ਮੀ ਡਰਾਈਵਰ ਨੂੰ ਸਿਵਲ ਹਸਪਤਾਲ ਤੋਂ ਫਰੀਦਕੋਟ ਵਿਖੇ ਰੈਫਰ ਕੀਤਾ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਦੌਰਾਨ ਜਦੋਂ ਟਰੱਕ ਦੀ ਜਾਂਚ ਕੀਤੀ ਗਈ ਤਾਂ ਟਰੱਕ ਸਬਜ਼ੀ ਨਾਲ ਭਰਿਆ ਹੋਇਆ ਸੀ, ਜਿਸ 'ਚੋਂ ਕਰੀਬ 90 ਕਿੱਲੋ ਡੋਡਾ ਪੋਸਤ ਬਰਾਮਦ ਕੀਤੇ ਗਏ ਹਨ। ਇਸ ਤੋਂ ਬਾਅਦ ਪੁਲਸ ਨੇ ਮ੍ਰਿਤਕ ਡਰਾਈਵਰ ਦੇ ਖਿਲਾਫ਼ ਹੀ ਮਾਮਲਾ ਦਰਜ ਕਰ ਲਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਗੈਂਗਸਟਰ ਗੋਲਡੀ ਬਰਾੜ ਦੇ ਤਿੰਨ ਸਾਥੀ ਹਥਿਆਰਾਂ ਸਮੇਤ ਗ੍ਰਿਫ਼ਤਾਰ
NEXT STORY