ਮਜੀਠਾ (ਸਰਬਜੀਤ ਵਡਾਲਾ) - ਕੋਰੋਨਾ ਵਾਇਰਸ ਦੀ ਨੂੰ ਮੁਖ ਰੱਖਦਿਆਂ ਪੰਜਾਬ ਸਰਕਾਰ ਨੇ ਇਸ ਭਿਆਨਕ ਬੀਮਾਰੀ ’ਤੇ ਕਾਬੂ ਪਾਉਣ ਅਤੇ ਇਸ ਦੇ ਫੈਲਾਅ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਨੂੰ ਇੰਨ-ਬਿੰਨ ਲਾਗੂ ਕਰਨ ਲਈ ਡੀ.ਜੀ.ਪੀ ਪੰਜਾਬ ਵੱਲੋਂ ਪੰਜਾਬ ਭਰ ਦੇ ਪੁਲਸ ਜ਼ਿਲ੍ਹਾ ਮੁਖੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਜਾਰੀ ਕੀਤੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਐੱਸ.ਐੱਸ.ਪੀ ਅੰਮ੍ਰਿਤਸਰ ਦਿਹਾਤੀ ਧਰੁਵ ਦਹੀਆ ਵੱਲੋਂ ਲਗਾਤਾਰ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਇਲਾਕੇ ਅੰਦਰ ਫਲੈਗ ਮਾਰਚ ਕੱਢੇ ਜਾ ਰਹੇ ਹਨ।
ਪੜ੍ਹੋ ਇਹ ਵੀ ਖਬਰ - Breaking: ਤਰਨਤਾਰਨ ’ਚ ਗੈਂਗਵਾਰ, 2 ਨੌਜਵਾਨਾਂ ਨੂੰ ਗੋਲੀਆਂ ਨਾਲ ਭੁਨ੍ਹਿਆ, ਇਕ ਹੋਰ ਦੀ ਹਾਲਤ ਗੰਭੀਰ (ਤਸਵੀਰਾਂ)
ਇਸੇ ਤਹਿਤ ਐੱਸ.ਐੱਸ.ਪੀ ਧਰੁਵ ਦਹੀਆ ਦੀ ਅਗਵਾਈ ਵਿੱਚ ਸਬ ਡਵੀਜਨ ਮਜੀਠਾ ਅਧੀਨ ਆਉਂਦੇ ਥਾਣਾ ਮਜੀਠਾ ਤੇ ਕੱਥੂਨੰਗਲ ਦੇ ਭਾਰੀ ਪੁਲਸ ਬੱਲ ਨਾਲ ਕਸਬਾ ਮਜੀਠਾ ਦੇ ਵੱਖ-ਵੱਖ ਬਜ਼ਾਰਾਂ ਤੇ ਗਲੀਆਂ ਵਿਚੋਂ ਇਕ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਐੱਸ.ਐੱਸ.ਪੀ ਧਰੁਵ ਦਹੀਆ ਨੇ ਜਿਥੇ ਲੋਕਾਂ ਨੂੰ ਇਸ ਕੋਰੋਨਾ ਮਹਾਮਾਰੀ ਵਿਚ ਪੁਲਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ, ਉਥੇ ਹੀ ਕਿਹਾ ਕਿ ਇਸ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਗਾਈਡਲਾਇਨਜ਼ ਦੀ ਲੋਕ ਪਾਲਣਾ ਕਰਨ ਤਾਂ ਜੋ ਇਸ ਮਹਾਮਾਰੀ ਤੇ ਜਿੱਤ ਹਾਸਲ ਕੀਤੀ ਜਾ ਸਕੇ।
ਪੜ੍ਹੋ ਇਹ ਵੀ ਖਬਰ - ਨਵਜੋਤ ਸਿੱਧੂ ਦੀ ਧੀ ਰਾਬੀਆ ਸਿੱਧੂ ਸਿਆਸਤ ’ਚ ਪੈਰ ਰੱਖਣ ਲਈ ਤਿਆਰ! ਚਰਚਾਵਾਂ ਜ਼ੋਰਾਂ-ਸ਼ੋਰਾਂ ’ਤੇ
ਉਨ੍ਹਾਂ ਕਿਹਾ ਕਿ ਦੁਕਾਨਦਾਰ ਜ਼ਿਲ੍ਹਾ ਪ੍ਰਸ਼ਾਸ਼ਨ ਦੀਆਂ ਹਦਾਇਤਾ ਮੁਤਾਬਕ ਆਪਣੀ ਵਾਰੀ ਅਨੁਸਾਰ ਦੁਕਾਨਾਂ ਖੋਲਣ। ਜੇਕਰ ਕਿਸੇ ਦੁਕਾਨਦਾਰ ਨੇ ਪ੍ਰਸ਼ਾਸ਼ਨ ਦੇ ਹੁਕਮਾਂ ਦੀ ਉਲੰਘਣਾ ਕੀਤੀ ਤਾਂ ਉਸ ਵਿਰੋਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐੱਸ.ਐੱਚ.ਓ ਮਜੀਠਾ ਇੰਸਪੈਕਟਰ ਸਰਵਣਪਾਲ ਸਿੰਘ, ਚੌਕੀ ਇੰਚਾਰਜ ਮਜੀਠਾ ਰਾਜਬੀਰ ਕੌਰ, ਐੱਸ.ਆਈ ਸੋਮ ਨਾਥ, ਰੀਡਰ ਐੱਸ.ਐੱਚ.ਓ ਹਰਭਾਲ ਸਿੰਘ, ਮੁਖਤਿਆਰ ਸਿੰਘ, ਕੁਲਦੀਪ ਸਿੰਘ, ਜਗਦੀਪ ਸਿੰਘ, ਹਰਜਿੰਦਰ ਸਿੰਘ, ਨਿਰਮਲ ਸਿੰਘ, ਬਲਦੇਵ ਰਾਜ (ਸਾਰੇ ਏ.ਐੱਸ.ਆਈ), ਹੋਲਦਾਰ ਜਸਪਾਲ ਸਿੰਘ, ਰਛਪਾਲ ਸਿੰਘ ਆਦਿ ਤੋਂ ਇਲਾਵਾ ਬਹੁਤ ਸਾਰੀ ਪੁਲਸ ਮੁਲਾਜ਼ਮ ਹਾਜ਼ਰ ਸਨ।
ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ
ਲੱਖਾ ਸਿਧਾਣਾ ਵਲੋਂ ਸ਼ੁਰੂ ਕੀਤੀ ਮੁਹਿੰਮ ’ਚ ਪਹੁੰਚੇ ਕਨਵਰ ਗਰੇਵਾਲ ਤੇ ਹਰਫ ਚੀਮਾ
NEXT STORY