ਬਾਬਾ ਬਕਾਲਾ ਸਾਹਿਬ/ਬਿਆਸ, (ਅਠੌਲਾ/ਵਿੱਕੀ)- ਬਾਬਾ ਬਕਾਲਾ ਸਾਹਿਬ ਦੀ ਪੁਲਸ ਨੇ 6 ਸਾਲਾਂ ਤੋਂ ਭਗੌੜੇ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਚੌਕੀ ਇੰਚਾਰਜ ਹੀਰਾ ਸਿੰਘ ਨੇ ਦੱਸਿਆ ਕਿ ਗੁਰਪਾਲ ਸਿੰਘ ਮਿੰਟੂ ਪੁੱਤਰ ਗਿਆਨ ਸਿੰਘ ਵਾਸੀ ਚੀਮਾਬਾਠ ਜਿਸ ਨੂੰ ਕਿ ਪੁਲਸ ਨੇ 2006 'ਚ 25 ਗ੍ਰਾਮ ਸਮੈਕ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ ਅਤੇ ਇਹ 12-1-2012 ਤੋਂ ਅਦਾਲਤ ਵੱਲੋਂ ਭਗੌੜਾ ਸੀ, ਬੀਤੇ ਕੱਲ ਇਕ ਮੁਖਬਰ ਦੀ ਇਤਲਾਹ 'ਤੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦਰਸ਼ਨ ਕਰਨ ਆਏ ਨੂੰ ਪੁਲਸ ਨੇ ਕਾਬੂ ਕਰ ਲਿਆ। ਇਹ ਦਿੱਲੀ ਵਿਖੇ ਆਪਣੇ ਭਰਾ ਕੋਲ ਪਰਿਵਾਰ ਸਮੇਤ ਰਹਿ ਰਿਹਾ ਸੀ। ਇਸ ਖਿਲਾਫ ਕਾਰਵਾਈ ਕਰ ਕੇ ਮਾਣਯੋਗ ਸਿਵਲ ਜੱਜ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ 'ਤੇ ਅਦਾਲਤ ਨੇ ਇਸ ਨੂੰ 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ ਵਿਚ ਭੇਜਣ ਦਾ ਹੁਕਮ ਦਿੱਤਾ। ਇਸ ਮੌਕੇ ਮੇਜਰ ਸਿੰਘ, ਬਲਕਾਰ ਸਿੰਘ, ਸਤਪਾਲ ਸਿੰਘ ਤੇ ਪਰਮਜੀਤ ਸਿੰਘ ਹੌਲਦਾਰ ਨੇ ਅਹਿਮ ਭੂਮਿਕਾ ਨਿਭਾਈ।
ਕਾਮਰੇਡ ਨਿਰਮਲ 'ਤੇ ਹਮਲਾ ਕਰਨ ਵਾਲਾ ਭਗੌੜਾ ਕਾਬੂ
NEXT STORY