ਬਠਿੰਡਾ (ਵਿਜੇ ਵਰਮਾ) : ਤਲਵੰਡੀ ਸਾਬੋ ਪੁਲਸ ਨੇ ਜਾਅਲੀ ਆਈ.ਪੀ.ਐੱਸ ਅਫਸਰ ਨੂੰ ਕਾਬੂ ਕਰਕੇ ਉਸ ਪਾਸੋਂ ਵਰਦੀ ਬਰਾਮਦ ਕੀਤੀ ਹੈ। ਮੁਲਜ਼ਮ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਜੱਸੀ ਵਾਸੀ ਰਾਪੁਰ ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ। ਮੁਲਜ਼ਮ ਨੇ ਥਾਣਾ ਮੋੜ ਦੇ ਐੱਸ. ਐੱਚ. ਓ. ਤੋਂ ਵਗਾਰ ਵਿਚ ਸ਼ਰਾਬ ਦੀ ਪੇਟੀ ਲਈ ਸੀ ਅਤੇ ਹੁਣ ਜਦੋਂ ਉਹ ਥਾਣੇ ’ਚ ਦੋਬਾਰਾ ਵਗਾਰ ਲੈਣ ਪਹੁੰਚਿਆ ਤਾਂ ਉਸ ਨੂੰ ਫੜ ਲਿਆ ਗਿਆ। ਸੀ. ਆਈ. ਏ. ਸਟਾਫ਼ ਦੇ ਇੰਸਪੈਕਟਰ ਤਰਜਿੰਦਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਉਰਫ਼ ਜੱਸੀ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਬਠਿੰਡਾ, ਮਾਨਸਾ, ਚੰਡੀਗੜ੍ਹ ਵਿਚ ਲਾਂਗਰੀ ਵਜੋਂ ਕੰਮ ਕਰ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪਿਛਲੇ ਡੇਢ ਸਾਲ ਤੋਂ ਆਈ. ਪੀ. ਐੱਸ. ਜਸਵਿੰਦਰ ਸਿੰਘ ਦੱਸ ਕੇ ਲੋਕਾਂ ਅਤੇ ਪੁਲਸ ਮੁਲਾਜ਼ਮਾਂ ਨਾਲ ਠੱਗੀ ਮਾਰ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਆਰ. ਡੀ. ਐੱਫ. ਨੂੰ ਲੈ ਕੇ ਭਗਵੰਤ ਮਾਨ ਕੈਬਨਿਟ ਦਾ ਵੱਡਾ ਫ਼ੈਸਲਾ
ਇੰਸਪੈਕਟਰ ਨੇ ਖੁਲਾਸਾ ਕੀਤਾ ਕਿ ਮੁਲਜ਼ਮਾਂ ਨੇ ਥਾਣਾ ਮੋੜ ਦੇ ਐੱਸ.ਐੱਚ.ਓ. ਤੋਂ ਵਗਾਰ ਵਿਚ ਸ਼ਰਾਬ ਦੀ ਇਕ ਪੇਟੀ ਲਈ ਸੀ ਅਤੇ ਤਿੰਨ-ਚਾਰ ਦਿਨ ਪਹਿਲਾਂ ਮੁਲਜ਼ਮ ਨੇ ਸੀਂਗੋ ਪੁਲਸ ਚੌਕੀ ਦੇ ਇੰਚਾਰਜ ਨੂੰ ਵੀ ਵਗਾਰ ਪਾਈ ਸੀ ਅਤੇ ਜਦੋਂ ਮੁਲਜ਼ਮ ਉਕਤ ਵਗਾਰ ਲੈਣ ਤਲਵੰਡੀ ਪਹੁੰਚਿਆ ਤਾਂ ਪੁਲਸ ਨੇ ਉਸਨੂੰ ਫੜ ਲਿਆ। ਪੁਲਸ ਨੇ ਮੁਲਜ਼ਮ ਕੋਲੋਂ ਹੌਂਡਾ ਸਿਟੀ ਕਾਰ ਅਤੇ ਆਈ. ਪੀ. ਐੱਸ. ਦੀ ਵਰਦੀ ਬਰਾਮਦ ਕੀਤੀ ਹੈ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਥਾਣਾ ਤਲਵੰਡੀ ਸਾਬੋ ਵਿਖੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਮਾਪਿਆਂ ਨੂੰ ਵੱਡੀ ਰਾਹਤ, ਨਿੱਜੀ ਸਕੂਲਾਂ ਲਈ ਜਾਰੀ ਕੀਤੇ ਸਖ਼ਤ ਹੁਕਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸਾਕਾ ਜਲ੍ਹਿਆਂਵਾਲਾ ਬਾਗ: ਦੋ ਔਰਤਾਂ ਨੇ ਬ੍ਰਿਟਿਸ਼ ਸਰਕਾਰ ਦਾ ਮੁਆਵਜ਼ਾ ਲੈਣ ਤੋਂ ਕੀਤਾ ਸੀ ਇਨਕਾਰ, ਜਾਣੋ ਕਿਉਂ
NEXT STORY