ਸੰਗਤ ਮੰਡੀ, (ਮਨਜੀਤ)- ਥਾਣਾ ਨੰਦਗੜ੍ਹ ਦੀ ਪੁਲਸ ਵੱਲੋਂ ਮੁਖਬਰੀ ਦੇ ਆਧਾਰ 'ਤੇ ਪਿੰਡ ਬੱਲੂਆਣਾ ਤੋਂ ਚੁੱਘੇ ਕਲਾਂ ਵੱਲ ਚੋਰੀ ਦੇ ਮੋਟਰਸਾਈਕਲ 'ਤੇ ਆ ਰਹੇ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰ ਲਿਆ ਗਿਆ ਜਦਕਿ ਦੋ ਵਿਅਕਤੀ ਫਰਾਰ ਹੋਣ 'ਚ ਸਫਲ ਹੋ ਗਏ। ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਬੱਲੂਆਣਾ ਤੋਂ ਚੁੱਘੇ ਕਲਾਂ ਨੂੰ ਆਉਂਦੀ ਸੜਕ 'ਤੇ ਚਾਰ ਵਿਅਕਤੀ ਆ ਰਹੇ ਹਨ। ਪੁਲਸ ਪਾਰਟੀ ਵੱਲੋਂ ਮੌਕੇ 'ਤੇ ਪਹੁੰਚ ਕੇ ਦੋ ਵਿਅਕਤੀਆਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ ਜਦਕਿ ਦੋ ਵਿਅਕਤੀ ਫਰਾਰ ਹੋਣ 'ਚ ਸਫਲ ਹੋ ਗਏ। ਪੁਲਸ ਵੱਲੋਂ ਜਦ ਮੋਟਰਸਾਈਕਲ ਦੇ ਕਾਗਜ਼ ਵੇਖੇ ਗਏ ਤਾਂ ਇਹ ਵੀ ਚੋਰੀ ਦਾ ਨਿਕਲਿਆ। ਫੜੇ ਗਏ ਵਿਅਕਤੀਆਂ ਦੀ ਪਛਾਣ ਭੋਲਾ ਸਿੰਘ ਵਾਸੀਆਨ ਚੁੱਘੇ ਕਲਾਂ ਤੇ ਜੀਵਨ ਸਿੰਘ ਵਾਸੀ ਬੱਲੂਆਣਾ ਦੇ ਤੌਰ 'ਤੇ ਕੀਤੀ ਗਈ। ਫਰਾਰ ਹੋਣ ਵਾਲੇ ਵਿਅਕਤੀਆਂ ਦੀ ਪਛਾਣ ਕੁਲਵਿੰਦਰ ਸਿੰਘ ਵਾਸੀ ਚੁੱਘੇ ਕਲਾਂ ਤੇ ਗੌਰੀ ਸਿੰਘ ਵਾਸੀ ਬੱਲੂਆਣਾ ਦੇ ਤੌਰ 'ਤੇ ਕੀਤੀ ਗਈ। ਪੁਲਸ ਵੱਲੋਂ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਫੜੇ ਗਏ ਵਿਅਕਤੀਆਂ ਨੂੰ ਹਵਾਲਾਤ 'ਚ ਬੰਦ ਕਰ ਕੇ ਫਰਾਰ ਵਿਅਕਤੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।
ਨਗਰ ਕੌਂਸਲ ਨੇ ਗੈਰ-ਕਾਨੂੰਨੀ ਕਾਲੋਨੀ 'ਤੇ ਖਰਚੇ 6 ਕਰੋੜ!
NEXT STORY