ਬਠਿੰਡਾ, (ਬਲਵਿੰਦਰ)- ਏ. ਡੀ. ਜੀ. ਪੀ. (ਲਾ ਐਂਡ ਆਰਡਰ) ਰੋਹਿਤ ਚੌਧਰੀ ਨੇ ਰੇਂਜ ਦੇ ਤਿੰਨ ਜ਼ਿਲਿਆਂ ਬਠਿੰਡਾ, ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਡੀ. ਆਈ. ਜੀ. ਅਸ਼ੀਸ਼ ਚੌਧਰੀ, ਐੱਸ. ਐੱਸ. ਪੀ. ਨਵੀਨ ਸਿੰਗਲਾ, ਐੱਸ. ਐੱਸ. ਪੀ. ਮੁਕਤਸਰ ਸੁਸ਼ੀਲ ਕੁਮਾਰ ਅਤੇ ਐੱਸ. ਐੱਸ. ਪੀ. ਮਾਨਸਾ ਪਰਮਬੀਰ ਸਿੰਘ ਹਾਜ਼ਰ ਸਨ। ਇਸ ਮੌਕੇ ਏ. ਡੀ. ਜੀ. ਪੀ. ਨੇ ਸਾਰੇ ਮੁਲਾਜ਼ਮਾਂ ਤੋਂ ਪੁਲਸ ਦੀ ਕਾਰਗੁਜ਼ਾਰੀ ਬਿਹਤਰ ਬਣਾਉਣ ਲਈ ਸੁਝਾਅ ਮੰਗੇ।
ਮੁਲਾਜ਼ਮਾਂ ਨੇ ਜੀ. ਪੀ. ਐੱਫ਼. ਤੋਂ ਪੈਸਾ ਕੱਢਵਾਉਣ ਦੀ ਪ੍ਰਕਿਰਿਆ ਸਰਲ ਬਣਾਉਣ, ਹਫ਼ਤਾਵਾਰੀ ਛੁੱਟੀ, ਜਨਮ ਦਿਨ ਜਾਂ ਵਿਆਹ ਦੀ ਵਰ੍ਹੇਗੰਢ 'ਤੇ ਛੁੱਟੀ ਦੇਣ, ਵੈੱਲਫੇਅਰ ਫੰਡ ਤੋਂ ਕਰਜ਼ਾ ਦੇਣ, ਅਚਾਨਕ ਅਤੇ ਲੰਬੀ ਛੁੱਟੀ ਨੂੰ ਸਰਲ ਬਣਾਉਣ, ਹਾਈਕੋਰਟ ਵਿਚ ਪੈਰਵੀ ਲਈ ਜਾਣ ਵਾਸਤੇ ਬੱਸ ਦਾ ਪ੍ਰਬੰਧ ਕਰਨ ਅਤੇ ਹੋਰ ਕਈ ਪ੍ਰਕਾਰ ਦੇ ਸੁਝਾਅ ਅਧਿਕਾਰੀਆਂ ਦੇ ਸਾਹਮਣੇ ਰੱਖੇ। ਇਸ 'ਤੇ ਏ. ਡੀ. ਜੀ. ਪੀ. ਨੇ ਸੁਝਾਅ ਪੇਸ਼ ਕਰਨ ਵਾਲੇ ਮੁਲਾਜ਼ਮਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਉਕਤ ਸੁਝਾਵਾਂ ਨੂੰ ਗੰਭੀਰਤਾ ਨਾਲ ਵਿਚਾਰ ਕਰ ਕੇ ਉਨ੍ਹਾਂ ਨੂੰ ਲਾਗੂ ਕਰਨ ਦਾ ਭਰੋਸਾ ਦਿੱਤਾ।
ਵੈਲਡਿੰਗ ਕਰਦੇ ਸਮੇਂ ਟਰੱਕ ਦੀ ਟੈਂਕੀ ਫਟੀ, 2 ਜ਼ਖ਼ਮੀ
NEXT STORY