ਦੇਵੀਗੜ੍ਹ (ਭੁਪਿੰਦਰ) - ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਅੱਜ ਸੰਗਮ ਪੈਲੇਸ ਦੇਵੀਗੜ੍ਹ ਵਿਖੇ ਥਾਣਾ ਜੁਲਕਾਂ ਦੇ ਮੁਖੀ ਇੰਸਪੈਕਟਰ ਹਰਬਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ-ਪਬਲਿਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਵਿਚ ਐੱਸ. ਟੀ. ਐੱਫ. ਵਿੰਗ ਦੀ ਡੀ. ਐੱਸ. ਪੀ. ਹਰਵੰਤ ਕੌਰ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਮਾਪਿਆਂ ਦਾ ਜਾਗਰੂਕ ਹੋਣਾ ਅਤੇ ਉਨ੍ਹਾਂ 'ਤੇ ਨਜ਼ਰ ਰੱਖਣੀ ਜ਼ਰੂਰੀ ਹੈ। ਅਵੇਸਲੇਪਣ ਕਾਰਨ ਬੱਚੇ ਬੁਰੀ ਸੰਗਤ ਦਾ ਸ਼ਿਕਾਰ ਹੋ ਜਾਂਦੇ ਹਨ। ਨਸ਼ਿਆਂ ਦੀ ਦਲਦਲ ਵਿਚ ਧਸ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਦਾ ਐੱਸ. ਟੀ. ਐੱਫ. ਵਿੰਗ ਨਸ਼ਾ ਸਮੱਗਲਰਾਂ ਨੂੰ ਕਾਬੂ ਕਰਨ ਲਈ ਜੀਅ-ਜਾਨ ਨਾਲ ਲੱਗਾ ਹੋਇਆ ਹੈ ਪਰ ਪੂਰਨ ਨਸ਼ਾ-ਮੁਕਤੀ ਲਈ ਪੁਲਸ ਨੂੰ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਜੇਕਰ ਲੋਕ ਆਪਣੇ ਇਲਾਕੇ 'ਚ ਹੋ ਰਹੀ ਨਸ਼ੇ ਦੀ ਸਮੱਗਲਿੰਗ ਬਾਰੇ ਪੁਲਸ ਨੂੰ ਖੁਦ ਜਾਣਕਾਰੀ ਦੇਣ ਤਾਂ ਪੁਲਸ ਲਈ ਉਨ੍ਹਾਂ ਨੂੰ ਕਾਬੂ ਕਰਨ ਦਾ ਕੰਮ ਹੋਰ ਵੀ ਆਸਾਨ ਹੋ ਸਕਦਾ ਹੈ।
ਇਸ ਮੌਕੇ ਜੋਗਿੰਦਰ ਸਿੰਘ ਕਾਕੜਾ, ਡਾ. ਅਰੁਣ ਮਿਹੌਣ, ਮਨਿੰਦਰ ਫਰਾਂਸਵਾਲਾ,ੇਸਿਮਰਜੀਤ ਬਰਕਤਪੁਰ ਤੇ ਹੋਰ ਆਗੂਆਂ ਨੇ ਪੁਲਸ ਨੂੰ ਵਿਸ਼ਵਾਸ ਦੁਆਇਆ ਕਿ ਉਹ ਨਸ਼ਾ-ਮੁਕਤੀ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ। ਇਸ ਸਮੇਂ ਹਰਬਿੰਦਰ ਸਿੰਘ ਇੰਸ. ਥਾਣਾ ਮੁਖੀ ਜੁਲਕਾਂ ਤੋਂ ਇਲਾਵਾ ਪੁਲਸ ਚੌਕੀ ਰੋਹੜ ਦੇ ਇੰਚਾਰਜ ਦਰਸ਼ਨ ਸਿੰਘ, ਗੁਰਮੁਖ ਸਿੰਘ ਸਬ-ਇੰਸਪੈਕਟਰ ਅਤੇ ਸ਼ੇਰ ਸਿੰਘ ਸਹਾਇਕ ਥਾਣੇਦਾਰ ਐੱਸ. ਟੀ. ਐੱਫ., ਮਾਨ ਸਿੰਘ ਨੰਬਰਦਾਰ, ਚੰਦਰ ਦੱਤ, ਹਰਦੀਸ਼ ਬ੍ਰਹਮਪੁਰ, ਸੁਖਦੇਵ ਪਠਾਣ ਮਾਜਰਾ, ਭੀਮ ਗੁੱਜਰ, ਸੋਨੀ ਨਿਜ਼ਾਮਪੁਰ, ਭੀਮ ਪੂਨੀਆਂ, ਗੁਰਦੇਵ ਦੇਬਣ, ਲੱਖਾ ਸ਼ਾਦੀਪੁਰ, ਦਰਸ਼ਨ ਬਧਵਾਰ, ਮੁਲਖ ਰਾਜ ਚਪਰਾੜ੍ਹ, ਬਲਜਿੰਦਰ ਪਠਾਣ ਮਾਜਰਾ ਅਤੇ ਦਰਸ਼ਨ ਘੜਾਮ ਆਦਿ ਮੌਜੂਦ ਸਨ।
ਬਿਨਾਂ ਕੰਮਾਂ ਤੋਂ ਖਰਚ ਦਿੱਤੇ ਲੱਖਾਂ ਰੁਪਏ
NEXT STORY