ਮਾਛੀਵਾੜਾ ਸਾਹਿਬ (ਟੱਕਰ) : ਪੁਲਸ ਜ਼ਿਲ੍ਹਾ ਖੰਨਾ ਦੀ ਐੱਸ. ਐੱਸ. ਪੀ. ਅਮਨੀਤ ਕੌਂਡਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਾਛੀਵਾੜਾ ਪੁਲਸ ਵਲੋਂ ਅੱਜ ਇਲਾਕੇ ਦੇ ਹੋਟਲਾਂ, ਢਾਬਿਆਂ ਅਤੇ ਬੱਸ ਅੱਡੇ ਦੀ ਜਾਂਚ ਕੀਤੀ ਗਈ। ਇਸ ਦੌਰਾਨ ਸਮਰਾਲਾ ਰੋਡ ’ਤੇ ਹੀ ਸਥਿਤ ਇਕ ਹੋਟਲ 'ਚੋਂ ਇੱਕ ਪੁਰਸ਼ ਅਤੇ 3-4 ਔਰਤਾਂ ਸ਼ੱਕੀ ਹਾਲਤ 'ਚ ਮਿਲੀਆਂ, ਜਿਨ੍ਹਾਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ। ਡੀ. ਐੱਸ. ਪੀ. ਸਮਰਾਲਾ ਵਰਿਆਮ ਸਿੰਘ ਅਤੇ ਥਾਣਾ ਮੁਖੀ ਡੀ. ਐੱਸ. ਪੀ. ਮਨਦੀਪ ਕੌਰ ਨੇ ਦੱਸਿਆ ਕਿ ਸਮਰਾਲਾ ਰੋਡ ’ਤੇ ਅੱਜ ਜਦੋਂ ਢਾਬੇ 'ਚ ਜਾਂਚ ਲਈ ਪੁੱਜੇ ਤਾਂ ਉੱਥੇ ਇਮਾਰਤ ਦੇ ਉੱਪਰ ਬਣੇ ਹੋਟਲ ਦੇ ਇੱਕ ਕਮਰੇ ’ਚੋਂ ਵਾਰ-ਵਾਰ ਖੜਕਾਉਣ ’ਤੇ ਵੀ ਦਰਵਾਜ਼ਾ ਨਾ ਖੋਲ੍ਹਿਆ।
ਇਹ ਵੀ ਪੜ੍ਹੋ : ਕਲਯੁਗੀ ਚਾਚੇ ਨੇ ਟੱਪੀਆਂ ਸਭ ਹੱਦਾਂ, ਸਿਰੋਂ ਲੰਘੀ ਗੱਲ ਤਾਂ ਭਤੀਜੀ ਨੇ ਜੱਗ-ਜ਼ਾਹਰ ਕੀਤੀ ਗੰਦੀ ਕਰਤੂਤ
ਪੁਲਸ ਵਲੋਂ ਜਦੋਂ ਸਖ਼ਤੀ ਨਾਲ ਦਰਵਾਜ਼ਾ ਖੋਲ੍ਹਣ ਲਈ ਕਿਹਾ ਤਾਂ ਅੰਦਰੋਂ ਕਮਰੇ ’ਚੋਂ ਇੱਕ ਪੁਰਸ਼ ਤੇ ਔਰਤ ਸ਼ੱਕੀ ਹਾਲਤ 'ਚ ਬਾਹਰ ਆਏ, ਜਿਨ੍ਹਾਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲੈ ਲਿਆ ਗਿਆ। ਹੋਟਲ ਦੇ ਥੱਲੇ ਬਣੇ ਢਾਬੇ 'ਚ ਵੀ 2 ਔਰਤਾਂ ਹੋਰ ਮਿਲੀਆਂ, ਜਦਕਿ ਇੱਕ ਹੋਰ ਔਰਤ ਉੱਥੇ ਕੰਮ ਕਰਦੀ ਹੈ, ਉਸਨੂੰ ਵੀ ਪੁੱਛਗਿੱਛ ਲਈ ਹਿਰਾਸਤ 'ਚ ਲੈ ਲਿਆ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਹੜ੍ਹ ਆਉਣ ਦਾ ਖ਼ਤਰਾ! ਲੋਕਾਂ 'ਚ ਦਹਿਸ਼ਤ ਦਾ ਮਾਹੌਲ (ਵੀਡੀਓ)
ਡੀ. ਐੱਸ. ਪੀ. ਵਰਿਆਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਵੀ ਸ਼ਿਕਾਇਤਾਂ ਮਿਲੀਆਂ ਹਨ ਕਿ ਇਸ ਹੋਟਲ 'ਚ ਗਲਤ ਕੰਮ ਹੋ ਰਹੇ ਹਨ ਪਰ ਅੱਜ ਜਾਂਚ ਦੌਰਾਨ ਇੱਥੇ ਸ਼ੱਕੀ ਹਾਲਤ 'ਚ ਪੁਰਸ਼ ਤੇ ਔਰਤਾਂ ਮਿਲੀਆਂ ਹਨ, ਜਿਨ੍ਹਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਸਾਹਮਣੇ ਆਇਆ ਕਿ ਇੱਥੇ ਦੇਹ ਵਪਾਰ ਦਾ ਧੰਦਾ ਚੱਲਦਾ ਹੈ ਤਾਂ ਸਖ਼ਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕਾਲਜ ਜਾਣ ਲਈ ਪੁੱਤ ਨੂੰ ਬਾਈਕ ਨਾ ਲੈ ਕੇ ਦੇ ਸਕਿਆ ਗ਼ਰੀਬ ਪਿਤਾ, ਉਹ ਹੋਇਆ ਜੋ ਸੋਚਿਆ ਨਾ ਸੀ
NEXT STORY