ਕਪੂਰਥਲਾ (ਇੰਟ.)- ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਨੂੰ ਧਿਆਨ ਵਿਚ ਰੱਖਦੇ ਹੋਏ ਜਿੱਥੇ ਪੰਜਾਬ ਵਿਚ ਵਿਆਹ ਸਮਾਗਮਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਸ਼ਹਿਰ ਦੇ ਡਿਪਟੀ ਕਮਿਸ਼ਨਰ ਤੋਂ ਵੀ ਵਿਆਹ ਸਬੰਧੀ ਇਜਾਜ਼ਤ ਲੈਣੀ ਪੈਂਦੀ ਹੈ। ਮੰਗਲਵਾਰ ਤੋਂ ਲਾਗੂ ਹੋਏ ਨਵੇਂ ਕੋਵਿਡ ਨਿਯਮਾਂ ਮੁਤਾਬਕ ਹੁਣ ਵਿਆਹ ਸਮਾਗਮ ਵਿਚ 10 ਤੋਂ ਜ਼ਿਆਦਾ ਲੋਕ ਸ਼ਾਮਲ ਕਰਨੇ ਹਨ ਤਾਂ ਇਸ ਲਈ ਪਰਮਿਸ਼ਨ ਲੈਣੀ ਲਾਜ਼ਮੀ ਹੈ।
ਇਸ ਦੇ ਬਾਵਜੂਦ ਕਪੂਰਥਲਾ ਦੇ ਕਾਲਾ ਸੰਘਿਆਂ ਵਿਚ ਇਕ ਪੈਲੇਸ ਵਿਚ ਉਸ ਵੇਲੇ ਸਰਕਾਰ ਵਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਕੀਤੀਆਂ ਗਈਆਂ ਗਾਈਡਲਾਈਨਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਜਦੋਂ ਉਥੇ ਵਿਆਹ ਸਮਾਗਮ ਵਿਚ ਭਾਰੀ ਇਕੱਠ ਦੇਖਿਆ ਗਿਆ। ਲੋਕਾਂ ਦੇ ਮੂੰਹ 'ਤੇ ਮਾਸਕ ਤਾਂ ਦੂਰ ਦੀ ਗੱਲ ਉਥੇ ਕਿਸੇ ਤਰ੍ਹਾਂ ਦੀ ਸੋਸ਼ਲ ਡਿਸਟੈਂਸਿੰਗ ਤੱਕ ਵੇਖਣ ਨੂੰ ਨਹੀਂ ਮਿਲੀ। ਇਸ ਬਾਬਤ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਪੰਜਾਬ ਪੁਲਸ ਨੇ ਲੋਕਾਂ ਨੂੰ ਬਾਹਰ ਭੇਜ ਦਿੱਤਾ। ਇਸ ਦੇ ਨਾਲ ਹੀ ਪੁਲਸ ਪਾਰਟੀ ਵਲੋਂ ਆਰਕੈਸਟ੍ਰਾ ਵਾਲਿਆਂ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ।
ਤੁਹਾਨੂੰ ਦੱਸ ਦਈਏ ਕਿ ਜਲੰਧਰ ਵਿਚ ਕੋਰੋਨਾ ਦੇ ਰੋਜ਼ਾਨਾ 400-500 ਕੇਸ ਆ ਰਹੇ ਹਨ, ਜਦੋਂ ਕਿ
ਹਸਪਤਾਲਾਂ 'ਚ ਗ਼ੈਰ-ਜ਼ਰੂਰੀ ਆਪ੍ਰੇਸ਼ਨਾਂ ਨੂੰ ਬੰਦ ਕਰਕੇ ਕੋਵਿਡ ਮਰੀਜ਼ਾਂ ਲਈ ਰਾਖਵੇਂ ਕੀਤੇ ਜਾਣ ਬੈੱਡ : ਮੁੱਖ ਸਕੱਤਰ
NEXT STORY