ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਵੱਲੋਂ ਇਕ ਨੌਜਵਾਨ ਨੂੰ ਇਕ ਦੇਸੀ ਪਿਸਟਲ ਅਤੇ ਤਿੰਨ ਰੌਂਦ ਜਿੰਦਾ ਸਮੇਤ ਕਾਬੂ ਕੀਤਾ ਗਿਆ ਅਤੇ ਬਾਅਦ ’ਚ ਉਸ ਦੀ ਨਿਸ਼ਾਨਦੇਹੀ ’ਤੇ ਇਕ ਹੋਰ ਪਿਸਟਲ ਪੁਲਸ ਨੇ ਬਰਾਮਦ ਕੀਤਾ।
ਇਸ ਸਬੰਧੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਉਪ ਪੁਲਸ ਕਪਤਾਨ ਰਮਿੰਦਰ ਸਿੰਘ ਕਾਹਲੋਂ ਅਤੇ ਥਾਣਾ ਮੁਖੀ ਇੰਸਪੈਕਟਰ ਹਰਕੀਰਤ ਸਿੰਘ ਨੇ ਦੱਸਿਆ ਕਿ 8 ਅਕਤੂਬਰ ਨੂੰ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਪਾਰਟੀ ਸਹਾਇਕ ਥਾਣੇਦਾਰ ਬਲਵੀਰ ਚੰਦ ਦੀ ਅਗਵਾਈ ’ਚ ਲੋਹੰਡ ਖੱਡ ਵੱਲੋਂ ਨਹਿਰ ਦੀ ਪਟਡ਼ੀ ਦੇ ਨਾਲ-ਨਾਲ ਪਿੰਡ ਬੁੰਗਾ ਅਟਾਰੀ ਵੱਲ ਜਾ ਰਹੀ ਸੀ । ਬਾਹੱਦ ਪਿੰਡ ਡਾਢੀ ਨਹਿਰ ਪੁਲ ਤੋਂ ਥੋਡ਼ਾ ਪਿੱਛੇ ਸਾਹਮਣੇ ਤੋਂ ਇਕ ਮੋਟਰਸਾਈਕਲ ਸਵਾਰ ਆਇਆ, ਜੋ ਅੱਗੇ ਪੁਲਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਨੰਬਰ ਪੀ.ਬੀ 16 ਈ 4750 ਨੂੰ ਰੋਕ ਕੇ ਪਿੱਛੇ ਨੂੰ ਮੁਡ਼ਨ ਲੱਗਾ।
ਸਹਾਇਕ ਥਾਣੇਦਾਰ ਬਲਵੀਰ ਚੰਦ ਵੱਲੋਂ ਪੁਲਸ ਪਾਰਟੀ ਦੀ ਮਦਦ ਨਾਲ ਉਸ ਨੂੰ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਸੰਦੀਪ ਸਿੰਘ ਪੁੱਤਰ ਛੋਟੂ ਰਾਮ ਵਾਸੀ ਪਿੰਡ ਤਾਜਪੁਰ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੱਸਿਆ। ਸੰਦੀਪ ਸਿੰਘ ਉਕਤ ਦੀ ਤਲਾਸ਼ੀ ਦੌਰਾਨ ਉਸ ਪਾਸੋਂ ਇਕ ਪਿਸਟਲ ਦੇਸੀ ਬਿਨਾਂ ਮਾਰਕਾ ਸਮੇਤ 03 ਰੌਂਦ ਜਿੰਦਾ 7.65 ਐੱਮ.ਐੱਮ.ਦੇ ਬਰਾਮਦ ਹੋਏ। ਜਿਸ ਖ਼ਿਲਾਫ਼ ਮੁਕੱਦਮਾ ਨੰਬਰ 148, ਅਸਲਾ ਐਕਟ 1959, 25/54/59 ਦਰਜ ਕਰਕੇ ਦੋਸ਼ੀ ਸੰਦੀਪ ਸਿੰਘ ਨੂੰ ਬਾਅਦ ’ਚ ਪੁੱਛ-ਗਿੱਛ ਲਈ ਗ੍ਰਿਫ਼ਤਾਰ ਕੀਤਾ ਗਿਆ।
ਅੱਜ ਪੁੱਛ-ਗਿੱਛ ਦੌਰਾਨ ਸੰਦੀਪ ਸਿੰਘ ਨੇ ਮੰਨਿਆ ਕਿ ਉਸ ਨੇ ਇਕ ਹੋਰ ਪਿਸਟਲ ਸਤਲੁਜ ਯਮੁਨਾ ਲਿੰਕ ਨਹਿਰ ਦੇ ਕਿਨਾਰੇ ਨੇਡ਼ੇ ਪੁਲੀ ਬਾਹੱਦ ਪਿੰਡ ਬੁੰਗਾ ਸਾਹਿਬ ਝਾਡ਼ੀਆਂ ’ਚ ਲੁਕੋ ਕੇ ਰੱਖਿਆ ਹੋਇਆ ਹੈ। ਸਹਾਇਕ ਥਾਣੇਦਾਰ ਬਲਵੀਰ ਚੰਦ ਵਲੋਂ ਦੋਸ਼ੀ ਦੀ ਨਿਸ਼ਾਨਦੇਹੀ ’ਤੇ ਦੂਜਾ ਪਿਸਟਲ ਦੇਸੀ ਬਿਨਾਂ ਮਾਰਕਾ ਬਰਾਮਦ ਕੀਤਾ ਗਿਆ ਹੈ। ਦੋਸ਼ੀ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਉਸ ਪਾਸੋਂ ਹੋਰ ਪੁੱਛ-ਗਿੱਛ ਜਾਰੀ ਹੈ।
1 ਕਿਲੋਂ 255 ਗ੍ਰਾਮ ਹੈਰੋਇਨ ਤੇ 135000 ਡਰੱਗ ਮਨੀ ਸਮੇਤ 2 ਗ੍ਰਿਫਤਾਰ
NEXT STORY