ਮੋਗਾ— ਮੋਗਾ ਜ਼ਿਲੇ ਦੇ ਪਿੰਡ ਚੜਿੱਕ ਕੋਲੋਂ ਲੰਘਦੀ ਨਹਿਰ ਤੋਂ ਇਕ ਨੌਜਵਾਨ ਦੀ ਬੁਰੀ ਤਰ੍ਹਾਂ ਨਾਲ ਵੱਢੀ ਹੋਈ ਲਾਸ਼ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਪੁਲਸ ਵੱਲੋਂ ਇਸ ਵਿਅਕਤੀ ਦੀ ਪਛਾਣ ਵਿਕਾਸ ਨਾਂ ਦੇ ਰੂਪ 'ਚ ਕੀਤੀ ਗਈ ਹੈ ਅਤੇ ਇਹ ਬਠਿੰਡਾ ਦੇ ਪਿੰਡ ਬਾਨਗੀ ਦਾ ਰਹਿਣ ਵਾਲਾ ਹੈ। ਥਾਣਾ ਚੜਿੱਕ ਦੇ ਐੱਸ. ਐੱਚ. ਓ. ਜਗਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਵਿਕਾਸ ਦੀ ਪਛਾਣ ਕਰਕੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਗਿਆ। ਆਪਣੇ ਦੋ ਮਹੀਨੇ ਪਹਿਲਾਂ ਵਿਆਹੇ ਜਵਾਨ ਪੁੱਤ ਨੂੰ ਇਸ ਹਾਲ 'ਚ ਦੇਖ ਕੇ ਮਾਂ-ਬਾਪ ਵੀ ਹੈਰਾਨ ਰਹਿ ਗਏ। ਪੁਲਸ ਮੁਤਾਬਕ ਵਿਕਾਸ ਦਾ ਤੇਜ਼ਧਾਰ ਹਥਿਆਰ ਨਾਲ ਤਿੱਖੇ ਵਾਰ ਕਰਕੇ ਕਤਲ ਕੀਤਾ ਗਿਆ ਹੈ ਅਤੇ ਉਸ ਦੀ ਮੌਤ ਤੋਂ ਪਹਿਲਾਂ ਕਿਸੇ ਨੇ ਉਸ ਦੀ ਤੜਫਦੇ ਹੋਏ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ। ਵਿਕਾਸ ਦੇ ਪਿਤਾ ਹਰੀਸ਼ ਕੁਮਾਰ ਨੇ ਦੱਸਿਆ ਕਿ ਵਿਕਾਸ ਆਪਣੇ ਪਿੰਡ 'ਚ ਮੋਬਾਇਲ ਦੀ ਦੁਕਾਨ ਚਲਾਉਂਦਾ ਸੀ ਅਤੇ ਦੋ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਪਰ ਬੀਤੀ ਦੁਪਹਿਰ ਆਪਣੇ ਘਰੋਂ ਕੰਮ ਦਾ ਕਹਿ ਕੇ ਚਿੱਟੇ ਰੰਗ ਦੀ ਪੋਲੋ ਕਾਰ ਲੈ ਕੇ ਨਿਕਲਿਆ ਸੀ ਅਤੇ ਦੇਰ ਸ਼ਾਮ ਮੋਗਾ ਦੇ ਪਿੰਡ ਚੜਿੱਕ ਦੇ ਕੋਲ ਨਹਿਰ ਦੇ ਕੱਚੇ ਰਸਤੇ 'ਤੇ ਇਸ ਹਾਲ 'ਚ ਮਿਲਿਆ। ਨੌਜਵਾਨ ਦੀ ਵੱਢੀ ਹੋਈ ਲਾਸ਼ ਬਰਾਮਦ ਹੋਣ 'ਤੇ ਪੂਰੇ ਇਲਾਕੇ 'ਚੋਂ ਸਨਸਨੀ ਫੈਲੀ ਹੋਈ ਹੈ। ਮੋਗਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲਾ ਦਰਜ ਕਰੇ ਸਾਰੇ ਮਾਮਲੇ ਦੀ ਡੂੰਘਾਈ ਨਾਲ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਦਰੱਖਤ ਡਿੱਗਣ ਕਾਰਨ ਕਈ ਘੰਟੇ ਲੱਗਾ ਜਾਮ
NEXT STORY