ਫਿਰੋਜ਼ਪੁਰ (ਮਲਹੋਤਰਾ)- ਸੀਮਾ ਸੁਰੱਖਿਆ ਬਲ ਨੇ ਅੰਤਰ ਰਾਸ਼ਟਰੀ ਸਰਹੱਦ ਦੇ ਕੋਲ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਕਰੀਬ 9.51 ਕਰੋੜ ਰੁਪਏ ਮੁੱਲ ਦੀ 1.902 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਬਲ ਅਧਿਕਾਰੀਆਂ ਨੇ ਦੱਸਿਆ ਕਿ ਫਿਰੋਜ਼ਪੁਰ ਸੈਕਟਰ ਦੀ 136 ਬਟਾਲੀਅਨ ਦੇ ਜਵਾਨਾਂ ਵੱਲੋਂ ਐਤਵਾਰ ਸਵੇਰੇ ਕੰਡਿਆਲੀ ਤਾਰ ਪਾਰ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਕਣਕ ਦੇ ਖੇਤਾਂ ਵਿਚ ਲੁਕਾ ਕੇ ਰੱਖੇ ਸਫੈਦ ਰੰਗ ਦੇ ਦੋ ਪੈਕਟ ਨਜ਼ਰ ਆਏ ਜਿਨਾਂ ਵਿਚ ਹੈਰੋਇਨ ਭਰੀ ਹੋਈ ਸੀ।
ਇਹ ਵੀ ਪੜ੍ਹੋ : ‘ਸੰਡੇ ਲਾਕਡਾਊਨ’ ਦੌਰਾਨ ਜਲੰਧਰ ਦੀਆਂ ਸੜਕਾਂ ’ਤੇ ਪਸਰਿਆ ਸੰਨਾਟਾ, ਬਾਜ਼ਾਰ ਰਹੇ ਮੁਕੰਮਲ ਬੰਦ
ਅਧਿਕਾਰੀਆਂ ਅਨੁਸਾਰ ਪੈਕਟਾਂ ਵਿਚੋਂ ਬਰਾਮਦ ਹੈਰੋਇਨ ਦਾ ਵਜ਼ਨ 1 ਕਿਲੋ 902 ਗ੍ਰਾਮ ਹੈ ਤੇ ਇਸਦੀ ਅੰਤਰ ਰਾਸ਼ਟਰੀ ਬਜ਼ਾਰ ਵਿਚ ਕੀਮਤ ਕਰੀਬ 9.51 ਕਰੋਡ਼ ਰੁਪਏ ਦੱਸੀ ਜਾ ਰਹੀ ਹੈ। ਉਨਾਂ ਦੱਸਿਆ ਕਿ 2021 ਦੌਰਾਨ ਹੁਣ ਤੱਕ ਪੰਜਾਬ ਫਰੰਟੀਅਰ ਤੇ ਕੁੱਲ 202.097 ਕਿਲੋ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਫਗਵਾੜਾ ’ਚ ਦਿਨ-ਦਿਹਾੜੇ ਗੈਂਗਵਾਰ, ਸ਼ਰੇਆਮ ਗੋਲੀਆਂ ਨਾਲ ਭੁੰਨਿਆ ਦੋ ਬੱਚਿਆਂ ਦਾ ਪਿਓ
ਸੰਡੇ ਲਾਕਡਾਊਨ : ਗੁਰੂਹਰਸਹਾਏ ਮੁਕੰਮਲ ਤੌਰ ’ਤੇ ਰਿਹਾ ਬੰਦ
NEXT STORY