ਚੰਡੀਗੜ੍ਹ (ਸੁਸ਼ੀਲ)- ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਨੂੰ ਸੋਮਵਾਰ ਦੁਪਹਿਰ ਪੰਜਾਬ ਅਤੇ ਚੰਡੀਗੜ੍ਹ ਪੁਲਸ ਦੀ ਜੁਆਇੰਟ ਟੀਮ ਨੇ ਸੈਕਟਰ-43 ਬਸ ਅੱਡੇ ਦੇ ਪਿੱਛੇ ਦਬੋਚ ਲਿਆ। ਦਿਲਪ੍ਰੀਤ ਨੇ ਆਪਣੀ ਪਛਾਣ ਛਿਪਾਉਣ ਲਈ ਦਾੜੀ ਕੱਟੀ ਹੋਈ ਹੈ। ਪੁਲਸ ਨੂੰ ਦਿਲਪ੍ਰੀਤ ਦੀ ਗੱਡੀ ਦੇ ਬਾਹਰ ਪਿਸਟਲ ਅਤੇ ਅੰਦਰ ਇਕ 310 ਬੋਰ ਦੀ ਬੰਦੂਕ, ਕਾਰਤੂਸ, ਦੋ ਜਾਅਲੀ ਨੰਬਰ ਪਲੇਟ, ਦਾੜੀ ਅਤੇ ਟੋਪੀ ਬਰਾਮਦ ਹੋਈ ਹੈ। ਚੰਡੀਗੜ੍ਹ ਪੁਲਸ ਨੂੰ ਦਿਲਪ੍ਰੀਤ ਸਰਪੰਚ ਸਤਨਾਮ ਸਿੰਘ ਦੇ ਕਤਲ 'ਚ ਅਤੇ ਮੋਹਾਲੀ ਪੁਲਸ ਨੂੰ ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਗੋਲੀ ਮਾਰਨ ਨੂੰ ਲੈਕੇ ਲੋੜੀਂਦਾ ਸੀ। ਸੈਕਟਰ 36 ਥਾਣਾ ਪੁਲਸ ਨੇ ਦਿਲਪ੍ਰੀਤ ਉਰਫ ਬਾਬਾ ਖਿਲਾਫ ਆਰਮਸ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਪੰਜਾਬ ਪੁਲਸ ਦੇ ਡੀਐੱਸਪੀ ਤਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਦਾ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਸਵਿਫਟ ਗੱਡੀ 'ਚ ਸੋਮਵਾਰ ਸਵੇਰੇ ਸੈਕਟਰ 43 ਬਸ ਅੱਡੇ 'ਤੇ ਆ ਰਿਹਾ ਹੈ। ਸੂਚਨਾ ਮਿਲਦੇ ਹੀ ਪੰਜਾਬ ਪੁਲਸ ਅਤੇ ਚੰਡੀਗੜ੍ਹ ਪੁਲਸ ਦੇ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੈਕਟਰ 43 ਬਸ ਅੱਡੇ 'ਤੇ ਘੇਰਾਬੰਦੀ ਕਰ ਦਿੱਤੀ। ਸੋਮਵਾਰ ਦੁਪਹਿਰ 12:25 ਮਿੰਟ 'ਤੇ ਜ਼ਿਲ੍ਹਾ ਅਦਾਲਤ ਵੱਲੋਂ ਸਵਿਫਟ ਗੱਡੀ ਨੂੰ ਐੱਚਆਰ 04ਜੀ 0834 ਸੈਕਟਰ 43 ਬਸ ਅੱਡੇ ਦੇ ਪਿੱਛੇ ਸੜਕ 'ਤੇ ਆਈ। ਪੰਜਾਬ ਪੁਲਸ ਦੇ ਦੋ ਪੁਲਸ ਜਵਾਨਾਂ ਨੇ ਗੈਂਗਸਟਰ ਦੀ ਗੱਡੀ ਦੇ ਅਗਲੇ ਸ਼ੀਸ਼ੇ 'ਤੇ ਪੱਥਰ ਮਾਰੇ। ਦਿਲਪ੍ਰੀਤ ਨੇ ਭੱਜਣ ਲਈ ਗੱਡੀ ਪਿੱਛੇ ਕਰਨ ਲਗਾ ਤਾਂ ਪਿੱਛੇ ਤੋਂ ਆ ਰਹੇ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਅਮਨਜੋਤ ਦੀ ਗੱਡੀ ਨਾਲ ਸਵਿਫਟ ਗੱਡੀ ਟਕਰਾਕੇ ਰੁਕ ਗਈ। ਗੈਂਗਸਟਰ ਦਿਲਪ੍ਰੀਤ ਗੱਡੀ ਤੋਂ ਉਤਾਰਿਆ ਅਤੇ ਪਿਸਟਲ ਨਾਲ ਦੋ ਫਾਇਰ ਕਰਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ।

ਪੰਜਾਬ ਪੁਲਸ ਦੇ ਡੀਐੱਸਪੀ ਰਾਕੇਸ਼ ਯਾਦਵ ਨੇ ਦਿਲਪ੍ਰੀਤ 'ਤੇ ਤਿੰਨ ਗੋਲੀਆਂ ਚਲਾਈਆਂ, ਜਿਸ 'ਚ ਇਕ ਗੋਲੀ ਉਸਦੇ ਪੱਟ ਵਿਚ ਲੱਗੀ ਅਤੇ ਉਹ ਲਹੁਲੂਹਾਨ ਹੋਕੇ ਸੜਕ 'ਤੇ ਡਿਗ ਗਿਆ। ਪੰਜਾਬ ਪੁਲਸ ਦੀ ਟੀਮ ਨੇ ਦਿਲਪ੍ਰੀਤ ਨੂੰ ਦਬੋਚ ਕੇ ਮੋਹਾਲੀ ਦੇ ਹਸਪਤਾਲ 'ਚ ਲੈਕੇ ਗਏ। ਜਿੱਥੇ ਡਾਕਟਰਾਂ ਨੇ ਉਸਨੂੰ ਪੀਜੀਆਈ ਰੈਫਰ ਕਰ ਦਿੱਤਾ। ਪੀਜੀਆਈ 'ਚ ਦਿਲਪ੍ਰੀਤ ਨੂੰ ਆਈਸੀਯੂ 'ਚ ਰੱਖਿਆ ਗਿਆ ਹੈ। ਪੰਜਾਬ ਪੁਲਸ ਟੀਮ ਦੇ ਪਹਿਰੇ 'ਚ ਦਿਲਪ੍ਰੀਤ ਦਾ ਪੀਜੀਆਈ ਵਿਚ ਇਲਾਜ ਕੀਤਾ ਜਾ ਰਿਹਾ ਹੈ। ਉਥੇ ਹੀ ਪੁਲਸ ਜਾਂਚ 'ਚ ਪਤਾ ਚੱਲਿਆ ਕਿ ਜੋ ਸਵਿਫਟ ਗੱਡੀ ਗੈਂਗਸਟਰ ਕੋਲੋਂ ਬਰਾਮਦ ਹੋਈ ਹੈ ਉਹ ਹਰਿਆਣਾ ਸਥਿਤ ਨਾਰਾਇਣਗੜ੍ਹ 'ਚ ਲਾਈਸੈਂਸ ਅਥਾਰਿਟੀ ਤੋਂ ਰਜਿਸਟਰਡ ਹੋਈ ਹੈ। ਗੱਡੀ ਦਾ ਮਾਲਕ ਸਤਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ। ਪੁਲਸ ਟੀਮ ਹੁਣ ਗੱਡੀ ਮਾਲਕ ਦਾ ਪਤਾ ਕਰਕੇ ਉਸਤੋਂ ਗੱਡੀ ਬਾਰੇ ਪੁੱਛਗਿਛ ਕਰੇਗੀ।

ਦਿਲਪ੍ਰੀਤ ਨੂੰ ਫੜਨ ਆਏ ਸਨ 60 ਪੁਲਸਕਰਮੀ
ਪੰਜਾਬੀ ਸਿੰਗਰ ਪਰਮੀਸ਼ ਵਰਮਾ ਨੂੰ ਗੋਲੀ ਮਾਰਨ ਅਤੇ ਸਰਪੰਚ ਸਤਨਾਮ ਦਾ ਕਤਲ ਕਰਨ ਵਾਲੇ ਗੈਂਗਸਟਰ ਦਿਲਪ੍ਰੀਤ ਨੂੰ ਫੜਨ ਲਈ ਪੰਜਾਬ ਪੁਲਸ ਦੇ 60 ਪੁਲਸਕਰਮੀਆਂ ਨੇ ਸੈਕਟਰ 43 ਬਸ ਅੱਡੇ 'ਤੇ ਘੇਰਾਬੰਦੀ ਕੀਤੀ ਹੋਈ ਸੀ। ਟੀਮ 'ਚ ਡੀਐੱਸਪੀ ਰਾਕੇਸ਼ ਯਾਦਵ, ਡੀਐੱਸਪੀ ਤਜਿੰਦਰ ਸਿੰਘ ਸੰਧੂ, ਡੀਐੱੇਸਪੀ ਰਾਕੇਸ਼ ਕੁਮਾਰ, 9 ਇੰਸਪੈਕਟਰ ਸਮੇਤ ਹੋਰ ਪੁਲਸਕਰਮੀ ਸ਼ਾਮਿਲ ਸਨ। ਪੰਜਾਬ ਪੁਲਸ ਦੀ ਟੀਮ ਕਈ ਦਿਨਾਂ ਤੋਂ ਦਿਲਪ੍ਰੀਤ ਪਿੱਛੇ ਲੱਗੀ ਹੋਈ ਸੀ ਪਰ ਪੁਲਸ ਦੇ ਹੱਥੀਂ ਸੋਮਵਾਰ ਦੁਪਹਿਰ ਨੂੰ ਚੜ੍ਹ ਗਿਆ।

ਦੋ ਘੰਟੇ ਬਾਅਦ ਆਈ ਸੀ.ਐੱਫ.ਐੱਸ.ਐੱਲ. ਟੀਮ, ਡਿੱਗੀ 'ਚੋਂ ਮਿਲੇ ਹਥਿਆਰ:
ਸੀ.ਐੱਫ.ਐੱਸ.ਐੱਲ. ਦੀ ਟੀਮ ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰਨ 'ਚ ਦੋ ਘੰਟੇ ਬਾਅਦ ਮੌਕੇ 'ਤੇ ਪਹੁੰਚੀ। ਗੱਡੀ ਤੋਂ ਬਾਹਰ ਸੜਕ 'ਤੇ ਡਿਗਿਆ ਖੂਨ ਸੁੱਕ ਚੁੱਕਿਆ ਸੀ। ਉਥੇ ਹੀ ਸੀ.ਐੱਫ.ਐੱਸ.ਐੱਲ. ਟੀਮ ਨੇ ਜਦੋਂ ਗੱਡੀ ਦੀ ਡਿੱਗੀ ਖੋਲ੍ਹੀ ਤਾਂ ਅੰਦਰ ਇਕ 310 ਬੋਰ ਦੀ ਬੰਦੂਕ, ਵੱਖ-ਵੱਖ ਹਥਿਆਰ ਦੀਆਂ ਗੋਲੀਆਂ ਬਰਾਮਦ ਹੋਈ। ਇਸਤੋਂ ਇਲਾਵਾ ਗੱਡੀ ਅੰਦਰੋਂ ਨਕਲੀ ਦਾੜੀ ਅਤੇ ਟੋਪੀ ਬਰਾਮਦ ਹੋਈ ਹੈ।
ਦਿਲਪ੍ਰੀਤ ਦੇ ਫੜੇ ਜਾਣ ਤੋਂ ਬਾਅਦ ਅਫਸਰ ਪਹੁੰਚੇ ਮੌਕੇ 'ਤੇ:
ਪੰਜਾਬ ਦੇ ਗੈਂਗਸਟਰ ਦਿਲਪ੍ਰੀਤ ਦੇ ਫੜੇ ਜਾਣ ਤੋਂ ਬਾਅਦ ਐੱਸ.ਐੱਸ.ਪੀ. ਨਿਲਾਂਬਰੀ ਵਿਜੇ ਜਗਦਲੇ, ਐੱਸ.ਪੀ. ਅਪਰੇਸ਼ਨ ਰਵੀ ਕੁਮਾਰ ਸਮੇਤ ਹੋਰ ਅਫਸਰ ਮੌਕੇ 'ਤੇ ਪਹੁੰਚੇ। ਐੱਸ.ਐੱਸ.ਐੱਸ.ਪੀ. ਅਤੇ ਐੱਸ.ਪੀ. ਨੇ ਪੂਰੇ ਘਟਨਾ ਸਥਾਨ ਦੀ ਜਾਂਚ ਕੀਤੀ। ਇਸਤੋਂ ਬਾਅਦ ਸਾਰੇ ਥਾਣਾ ਇੰਚਾਰਜ ਮੌਕੇ 'ਤੇ ਪਹੁੰਚਕੇ ਘਟਨਾ ਸਥਾਨ ਦੀ ਜਾਂਚ ਕੀਤੀ। ਇਸਤੋਂ ਬਾਅਦ ਪੁਲਸ ਨੇ ਸੈਕਟਰ 43 ਬਸ ਅੱਡੇ ਪਿੱਛੇ ਸੜਕ 'ਤੇ ਬੈਰੀਕੇਟਸ ਲਾ ਦਿੱਤੇ ਸਨ ਤਾਂਕਿ ਆਮ ਲੋਕ ਵਾਹਨ ਲੈਕੇ ਘਟਨਾ ਸਥਾਨ ਤੱਕ ਪਹੁੰਚ ਨਾ ਸਕਣ।
10 ਅਪ੍ਰੈਲ 2017 'ਚ ਦਿਲਪ੍ਰੀਤ ਸਮੇਤ ਚਾਰਾਂ 'ਤੇ ਦਰਜ ਹੋਇਆ ਸੀ ਕਤਲ ਦਾ ਮਾਮਲਾ:
ਪੰਜਾਬ ਦੇ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ, ਹਰਵਿੰਦਰ ਸਿੰਘ ਉਰਫ ਰਿੰਦਾ, ਹਰਜਿੰਦਰ ਸਿੰਘ ਉਰਫ ਅਕਾਸ਼ ਅਤੇ ਇਕ ਹੋਰ 'ਤੇ ਹੁਸ਼ਿਆਪੁਰ ਦੇ ਸਰਪੰਚ ਸਤਨਾਮ ਸਿੰਘ ਦਾ ਗੋਲੀ ਮਾਰਕੇ ਕਤਲ ਕਰਨ ਦਾ ਮਾਮਲਾ ਮਲੋਆ ਥਾਣੇ 'ਚ ਦਸ ਅਪ੍ਰੈਲ 2017 ਨੂੰ ਦਰਜ ਹੋਇਆ ਸੀ। ਹੁਸ਼ਿਆਪੁਰ ਦੇ ਸਰਪੰਚ ਸਤਨਾਮ ਸਿੰਘ ਆਪਣੇ ਸਾਥੀਆਂ ਨਾਲ ਸੈਕਟਰ 38 ਵੇਸਟ ਗੁਰਦੁਆਰੇ 'ਚ ਆਇਆ ਹੋਇਆ ਸੀ। ਮੋਬਾਈਲ ਫੋਨ ਸੁਣਦੇ ਹੋਏ ਸਰੰਪਚ ਗੁਰਦੁਆਰੇ ਤੋਂ ਬਾਹਰ ਆਇਆ ਤਾਂ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ, ਹਰਵਿੰਦਰ ਸਿੰਘ ਉਰਫ ਰਿੰਦਾ, ਹਰਜਿੰਦਰ ਸਿੰਘ ਉਰਫ ਅਕਾਸ਼ ਨੇ ਸਰਪੰਚ ਦਾ ਕਤਲ ਕਰਕੇ ਫਰਾਰ ਹੋ ਗਏ ਸਨ। ਚੰਡੀਗੜ੍ਹ ਪੁਲਸ ਨੂੰ ਦਿਲਪ੍ਰੀਤ ਸਤਨਾਮ ਕਤਲ ਕੇਸ 'ਚ ਵਾਂਟੇਡ ਸੀ।
ਪੰਜਾਬ ਅਤੇ ਚੰਡੀਗੜ੍ਹ ਪੁਲਸ ਦੇ ਜੁਆਇੰਟ ਅਪਰੇਸ਼ਨ ਨਾਲ ਗੈਂਗਸਟਰ ਦਿਲਪ੍ਰੀਤ ਨੂੰ ਫੜ ਲਿਆ ਗਿਆ ਹੈ। ਉਸਦੇ ਪੈਰ 'ਚ ਗੋਲੀ ਲੱਗੀ ਹੈ ਅਤੇ ਪੀ.ਜੀ.ਆਈ. ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਦਿਲਪ੍ਰੀਤ 'ਤੇ ਮਾਮਲਾ ਦਰਜ ਕਰ ਲਿਆ ਹੈ। -ਨਿਲਾਂਬਰੀ ਵਿਜੇ ਜਗਦਲੇ, ਐੱਸ.ਐੱਸ.ਪੀ.
ਰੋਜ਼ੀ-ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼, ਪਨਾਮਾ ਦੇ ਜੰਗਲਾਂ 'ਚ ਹੋਈ ਮੌਤ (ਵੀਡੀਓ)
NEXT STORY