ਵੈਰੋਵਾਲ, (ਗਿੱਲ)- ਐੱਸ.ਐੱਸ.ਪੀ. ਤਰਨਤਾਰਨ ਦੀਆਂ ਹਦਾਇਤਾਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣਾ ਵੈਰੋਵਾਲ ਦੀ ਪੁਲਸ ਵੱਲੋਂ ਇਕ ਭਗੌੜੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਫਤੀਸ਼ੀ ਅਫਸਰ ਏ.ਐੱਸ.ਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਮੁਖਬਰ ਖਾਸ ਪਾਸੋਂ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਗਸ਼ਤ ਦੌਰਾਨ ਪਿੰਡ ਢੋਟਾ ਤੋਂ ਓਂਕਾਰ ਸਿੰਘ ਕਾਰੀ ਪੁੱਤਰ ਦਲਬੀਰ ਸਿੰਘ ਕੌਮ ਮਜ਼੍ਹਬੀ ਸਿੱਖ ਵਾਸੀ ਵਡਾਲਾ ਖੁਰਦ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਟਰਾਂਸਫਾਰਮਰ ਚੋਰੀ ਦੇ ਦੋ ਕੇਸਾਂ ਮੁਕੱਦਮਾ ਨੰ: 123 ਅਤੇ 140 ਜ਼ੇਰੇ ਧਾਰਾ 379,411 ਤਹਿਤ ਗ੍ਰਿਫਤਾਰ ਹੋਇਆ ਸੀ। ਜ਼ਮਾਨਤ 'ਤੇ ਆਉਣ ਉਪਰੰਤ ਇਹ ਅਦਾਲਤ ਵਿਚੋਂ ਗੈਰ ਹਾਜ਼ਰ ਹੋਣ ਕਰਕੇ 2016 ਤੋਂ ਭਗੌੜਾ ਕਰਾਰ ਦਿੱਤਾ ਹੋਇਆ ਸੀ। ਗ੍ਰਿਫਤਾਰ ਕਰਨ ਪਿੱਛੋਂ ਉਸਨੂੰ ਅਦਾਲਤ ਵਿਚ ਪੇਸ਼ ਕਰਕੇ ਜੇਲ ਭੇਜ ਦਿੱਤਾ ਗਿਆ ਹੈ।
ਔਰਤ ਨੇ ਫਾਹਾ ਲੈ ਕੇ ਕੀਤੀ ਆਤਮਹੱਤਿਆ, ਪਤੀ ਖਿਲਾਫ ਕੇਸ ਦਰਜ
NEXT STORY