ਫਿਰੋਜ਼ਪੁਰ(ਹਰਚਰਨ,ਬਿੱਟੂ)- ਮਾਨਯੋਗ ਡਾਇਰੈਕਟਰ ਜਨਰਲ ਪੁਲਸ ਪੰਜਾਬ, ਚੰਡੀਗੜ੍ਹ ਅਤੇ ਮਾਨਯੋਗ ਡਿਪਟੀ ਇੰਸਪੈਕਟਰ ਜਨਰਲ ਪੁਲਸ ਫਿਰੋਜ਼ਪੁਰ ਰੇਂਜ ਫਿਰੋਜ਼ਪੁਰ ਕੈਂਟ ਜੀ ਵੱਲੋਂ ਜਾਰੀ ਹੁਕਮਾਂ ਮੁਤਾਬਕ ਮਾੜੇ ਅਨਸਰਾਂ ਅਤੇ ਡਰੱਗਸ ਸਮੱਗਲਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਪੁਲਸ ਨੇ 220 ਨਸ਼ੀਲੀਆਂ ਗੋਲੀਆਂ ਸਮੇਤ ਇਕ ਨੂੰ ਕਾਬੂ ਕੀਤਾ ਹੈ। ਸ਼੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਸ ਫਿਰੋਜ਼ਪੁਰ ਜੀ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪੁਲਸ ਨੇ ਨਿਗਰਾਨੀ ਸ਼੍ਰੀ ਸਤਨਾਮ ਸਿੰਘ ਉਪ ਕਪਤਾਨ ਪੁਲਸ (ਦਿਹਾਤੀ) ਫਿਰੋਜ਼ਪੁਰ ਹੇਠ ਏ.ਐਸ.ਆਈ. ਬਲਜਿੰਦਰ ਸਿੰਘ 140 ਫਿਰੋਜ਼ਪੁਰ ਥਾਣਾ ਕੁਲਗੜੀ ਮਿਤੀ 20.6.2021 ਨੂੰ ਸਮੇਤ ਪੁਲਸ ਪਾਰਟੀ ਨੇ ਗਸ਼ਤ ਕੀਤੀ। ਉਹ ਗਸ਼ਤ ਦੌਰਾਨ ਪਿੰਡ ਵਲੂਰ ਸ਼ੇਰਖਾ ਕੁਲਗੜੀ ਆਦਿ ਨੂੰ ਜਾ ਰਹੇ ਸੀ ਜਦ ਪੁਲਸ ਪਾਰਟੀ ਪਿੰਡ ਸ਼ੇਰਖਾ ਤੋਂ ਜਾਂਦੀ ਲਿੰਕ ਰੋਡ ਪਿੰਡ ਸੋਢੀ ਨਗਰ ਪੱਕੀ ਨਹਿਰ ਵੱਲ ਜਾਂਦੇ ਹੋਏ, ਪੁਲਸ ਪਾਰਟੀ ਨੇ ਪੱਕੀ ਨਹਿਰ ਤੋਂ ਪਹਿਲਾਂ ਬਣੇ ਪੋਲਟਰੀ ਫਾਰਮ ਤੋਂ ਕਰੀਬ ਇੱਕ ਕਿਲਾ ਪਿਛੇ ਲਿੰਕ ਰੋਡ ਅਤੇ ਖੇਤਾਂ ਵੱਲ ਜਾਂਦੇ ਕੱਚੇ ਰਸਤੇ ਕੋਲ ਇੱਕ ਆਦਮੀ ਨੂੰ ਆਉਂਦਾ ਦੇਖਿਆ, ਜੋ ਪੁਲਸ ਪਾਰਟੀ ਦੀ ਗੱਡੀ ਦੇਖ ਕੇ ਇੱਕ ਦਮ ਕੱਚੇ ਰਸਤੇ ਵੱਲ ਨੂੰ ਭੱਜ ਗਿਆ। ਭੱਜਦੇ ਸਮੇਂ ਉਹ ਅਚਾਨਕ ਠੇਡਾ ਖਾ ਕੇ ਡਿੱਗ ਪਿਆ ਅਤੇ ਉਸਦੀ ਪਈ ਹੋਈ ਪੈਂਟ ਦੀ ਖੱਬੀ ਜੇਬ ਵਿੱਚ ਇੱਕ ਕਾਲੇ ਰੰਗ ਦਾ ਲਿਫਾਫਾ ਨਿਕਲ ਕੇ ਰਸਤੇ 'ਤੇ ਡਿੱਗਾ ਜਿਸ ਵਿੱਚ ਗੋਲੀਆਂ ਦੇ ਪੱਤੇ ਨਿਕਲ ਕੇ ਖਿਲਰ ਗਏ। ਜਿਸ ਨੂੰ ਏ.ਐਸ.ਆਈ. ਬਲਜਿੰਦਰ ਸਿੰਘ ਨੇ 140 ਫਿਰੋਜ਼ਪੁਰ ਨੇ ਸਾਥੀ ਕਰਮਚਾਰੀ ਦੀ ਸਹਾਇਤਾ ਨਾਲ ਗੱਡੀ ਰੁਕਵਾ ਕੇ ਕਾਬੂ ਕੀਤਾ। ਦੋਸ਼ੀ ਨੇ ਆਪਨਾ ਨਾਮ ਬਲਵੰਤ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਸ਼ੇਰਖਾ ਥਾਣਾ ਕੁਲਗੜੀ ਜ਼ਿਲ੍ਹਾ ਫਿਰੋਜ਼ਪੁਰ ਦੱਸਿਆ ਜਿਸਦੀ ਜੇਬ ਵਿੱਚ ਨਿਕਲ ਕੇ ਡਿੱਗੇ ਕਾਲੇ ਰੰਗ ਦੇ ਲਿਫਾਫੇ 'ਚੋਂ ਖਿਲਰੇ ਪੱਤਿਆ 'ਚੋਂ 220 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ ਜਿਸ 'ਤੇ ਮੁਕੱਦਮਾ ਦਰਜ ਕਰਕੇ ਦੋਸ਼ੀ ਪਾਸੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ।
21 ਜੂਨ ਨੂੰ ਅਨੁਸੂਚਿਤ ਜਾਤੀ ਕਮਿਸ਼ਨ ਅੱਗੇ ਪੇਸ਼ ਹੋਣਗੇ ਰਵਨੀਤ ਬਿੱਟੂ
NEXT STORY