ਦਿੜ੍ਹਬਾ ਮੰਡੀ, (ਅਜੈ)- ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਵਿਵੇਕਸ਼ੀਲ ਸੋਨੀ ਦੇ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੀ ਸਮੱਗਲਿੰਗ ਕਰਨ ਵਾਲੇ ਲੋਕਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਦਿੜ੍ਹਬਾ ਪੁਲਸ ਵੱਲੋਂ 3 ਵਿਅਕਤੀਆਂ ਨੂੰ 8400 ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਪੁਲਸ ਉਪ ਕਪਤਾਨ ਦਿੜ੍ਹਬਾ ਮੋਹਿਤ ਜਿੰਦਲ ਨੇ ਦੱਸਿਆ ਕਿ ਦਿੜ੍ਹਬਾ ਪੁਲਸ ਵੱਲੋਂ ਮੁੱਖ ਥਾਣਾ ਅਫਸਰ ਪ੍ਰਤੀਕ ਜਿੰਦਲ ਦੀ ਅਗਵਾਈ ’ਚ ਨਸ਼ੇ ਵਾਲੀਆਂ ਗੋਲੀਆਂ ਦਾ ਧੰਦਾ ਕਰਨ ਵਾਲੇ ਕੁਲਵੰਤ ਸਿੰਘ , ਮਨਪ੍ਰੀਤ ਸਿੰਘ (ਦੋਵੇਂ ਵਾਲੀ ਸੇਖਾ ਬਰਨਾਲਾ) ਅਤੇ ਮਨਜੀਤ ਸਿੰਘ ਵਾਸੀ ਢੈਂਠਲ (ਪਟਿਆਲਾ) ਨੂੰ ਐਂਟੀ ਨਾਰਕੋਟੈਕ ਸੈੱਲ ਸੰਗਰੂਰ ਦੀ ਮਦਦ ਨਾਲ ਸਪੈਸ਼ਲ ਟੀਮ ਬਣਾ ਕੇ ਕਾਬੂ ਕੀਤਾ ਅਤੇ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 8400 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚੋਰੀ ਦਾ ਸਾਮਾਨ ਬਰਾਮਦ
ਇਸ ਤੋਂ ਇਲਾਵਾ ਪਿੰਡ ਰੋਗਲਾ ਵਿਖੇ ਹੋਈ ਚੋਰੀ ਦੇ ਦੋਸ਼ੀ ਸੁਖਚੈਨ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਸ ਵੱਲੋਂ ਚੋਰੀ ਕੀਤੇ ਗਹਿਣੇ ਅਤੇ ਨਕਦੀ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਮਹਿਲਾਂ ਵਿਖੇ ਵੀ ਘਰ ’ਚੋਂ ਚੋਰੀ ਹੋਏ ਗਹਿਣੇ ਅਤੇ ਨਕਦੀ ਚੋਰ ਮਨਪ੍ਰੀਤ ਸਿੰਘ ਵਾਸੀ ਭੂਤਨਾ ਨੂੰ ਗ੍ਰਿਫਤਾਰ ਕਰਕੇ ਚੋਰੀ ਦੇ ਮਾਲ ਦੀ ਬਰਾਮਦੀ ਕਰਵਾਈ ਹੈ। ਇਸ ਮੌਕੇ ਮੁੱਖ ਥਾਣਾ ਅਫਸਰ ਦਿੜ੍ਹਬਾ ਪ੍ਰਤੀਕ ਜਿੰਦਲ ਵੀ ਹਾਜ਼ਰ ਸਨ।
ਜਾਣੋ 5 ਮਿੰਟਾਂ ’ਚ ਪੰਜਾਬ ਦੇ ਤਾਜ਼ਾ ਹਾਲਾਤ
NEXT STORY