ਪਾਇਲ (ਵਿਨਾਇਕ)- ਪਾਇਲ ਸਬ ਡਿਵੀਜ਼ਨ ਦੀ ਪੁਲਸ ਚੌਕੀ ਸਿਆੜ ਅਧੀਨ ਲੰਘਦੀ ਸਰਹਿੰਦ ਨਹਿਰ ਦੇ ਝਮਟ ਪੁਲ ਤੋਂ ਦੋ ਨੌਜਵਾਨਾਂ ਦਾ ਕਤਲ ਕਰ ਕੇ ਨਹਿਰ ‘ਚ ਸੁੱਟੇ ਜਾਣ ਦਾ ਮਾਮਲਾ ਪਾਇਲ ਪੁਲਸ ਵੱਲੋਂ ਹੱਲ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੇ ਇਸ ਮਾਮਲੇ ਵਿੱਚ ਬਲਰਾਜ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਭੁੱਟਾ ਥਾਣ ਡੇਹਲੋਂ ਜ਼ਿਲ੍ਹਾ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਬਲਰਾਜ ਸਿੰਘ ਆਪਣੇ ਦੋਸਤਾਂ ਨਰਿੰਦਰ ਸਿੰਘ ਅਤੇ ਜਗਜੀਤ ਸਿੰਘ ਦੇ ਨਾਲ ਮੋਟਰ ਸਾਇਕਲ 'ਤੇ ਸਵਾਰ ਹੋ ਕੇ ਝਮਟ ਪੁਲ ਕੋਲ ਪਹੁੰਚਿਆ। ਇਸ ਦੌਰਾਨ ਉਨ੍ਹਾਂ ਦਾ ਮੋਟਰਸਾਇਕਲ ਨਹਿਰ ਦੇ ਪੁਲ ਨਾਲ ਟਕਰਾਉਣ ਉਪਰੰਤ ਉਹ ਸਰਹਿੰਦ ਨਹਿਰ ਵਿੱਚ ਜਾ ਡਿੱਗੇ। ਬਾਅਦ ਵਿੱਚ ਬਲਰਾਜ ਬਾਹਰ ਨਿਕਲ ਆ ਗਿਆ, ਜਦਕਿ ਉਸ ਦੇ ਦੋਵੇਂ ਦੋਸਤ ਨਹਿਰ ਦੇ ਪਾਣੀ ਦੇ ਵਹਾਅ ਵਿੱਚ ਰੁੜ ਗਏ ਸੀ।
ਇਹ ਵੀ ਪੜ੍ਹੋ- ਬੇਕਾਬੂ ਹੋ ਕੇ ਡਿਵਾਈਡਰ ਤੋੜ ਕੇ ਦੂਜੇ ਪਾਸੇ ਜਾ ਵੜੀ ਬੱਸ, ਬਾਈਕ 'ਤੇ ਜਾਂਦੇ ਪਤੀ-ਪਤਨੀ ਨੂੰ ਦਰੜਿਆ, ਮੌਤ
ਬਲਰਾਜ ਨੇ ਇਹ ਦਾਅਵਾ ਕੀਤਾ ਕਿ ਇਹ ਇੱਕ ਹਾਦਸਾ ਸੀ, ਪਰ ਪੁਲਸ ਦੀ ਜਾਂਚ ਦੇ ਦੌਰਾਨ ਬਲਰਾਜ ਨੇ ਆਪਣੇ ਦੋਸਤਾਂ ਦੇ ਕਤਲ ਦਾ ਗੁਨਾਹ ਕਬੂਲ ਕਰ ਲਿਆ। ਇਸ ਗ਼ਮਗਿਨ ਘਟਨਾ ਦੇ ਮੱਦੇਨਜ਼ਰ ਮ੍ਰਿਤਕ ਦੇ ਪਰਵਾਰਕ ਮੈਂਬਰਾਂ ਨੂੰ ਰਤਾ ਵੀ ਸ਼ੱਕ ਨਹੀਂ ਹੋਇਆ ਕਿ ਉਨ੍ਹਾਂ ਦੇ ਪੁੱਤਰਾਂ ਦਾ ਕਾਤਲ ਉਨ੍ਹਾਂ ਦਾ ਜਿਗਰੀ ਦੋਸਤ ਬਲਰਾਜ ਹੀ ਹੋਵੇਗਾ, ਕਿਉਂਕਿ ਇੱਕੋਂ ਪਿੰਡ ਦੇ ਹੋਣ ਕਰਕੇ ਤਿੰਨਾਂ ਵਿਚ ਕਾਫੀ ਸਾਲਾਂ ਤੋਂ ਗਹਿਰੀ ਦੋਸਤੀ ਸੀ ਅਤੇ ਤਿੰਨੋਂ ਜ਼ਿਆਦਾਤਰ ਇਕੱਠੇ ਹੀ ਰਹਿਦੇਂ ਸਨ। ਪਾਇਲ ਸਬ ਡਿਵੀਜ਼ਨ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ, ਪਰੰਤੂ ਕਿਸੇ ਵੀ ਅਧਿਕਾਰੀ ਨੇ ਇਸ ਮਾਮਲੇ ਦੀ ਅਜੇ ਪੁਸ਼ਟੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ- ਦਾਦੇ-ਪੋਤੀ ਨਾਲ ਵਾਪਰਿਆ ਭਿਆਨਕ ਹਾਦਸਾ, ਕਾਰ 'ਚ ਵੜ ਗਈ ਸਕੂਟਰੀ ਤੇ ਸੀਟਾਂ 'ਤੇ ਖਿੱਲਰ ਗਈਆਂ ਲਾ.ਸ਼ਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਜਪਾ ਪੰਜਾਬ ’ਚ 13 ਸੀਟਾਂ ’ਤੇ ਹਾਰ ਪਿੱਛੋਂ ਚੌਲਾਂ ਨੂੰ ਚੁੱਕਣ ਦੇ ਮਾਮਲੇ ’ਚ ਗਲਤ ਬਿਆਨਬਾਜ਼ੀ ਨਾ ਕਰੇ : ਅਮਨ ਅਰੋੜਾ
NEXT STORY