ਪਟਿਆਲਾ (ਬਲਜਿੰਦਰ) : ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਵੱਡਾ ਫੇਰਬਦਲ ਕਰਦਿਆਂ 3 ਥਾਣਿਆਂ ਦੇ ਥਾਣਾ ਮੁੱਖੀਆਂ ਸਮੇਤ ਕਈ ਚੌਕੀਆਂ ਦੇ ਇੰਚਾਰਜਾਂ ਦੇ ਤਬਾਦਲੇ ਕਰ ਦਿੱਤੇ ਹਨ। ਇਨ੍ਹਾਂ ’ਚ ਥਾਣਾ ਕੋਤਵਾਲੀ ਵਿਖੇ ਇੰਸਪੈਕਟਰ ਗੁਰਪ੍ਰੀਤ ਸਿੰਘ ਹਾਂਡਾ ਨੂੰ ਐੱਸ. ਐੱਚ. ਓ. ਲਾਇਆ ਗਿਆ ਹੈ ਜਦੋਂ ਕਿ ਇੰਸਪੈਕਟਰ ਜਸਪ੍ਰੀਤ ਸਿੰਘ ਕਾਹਲੋਂ ਨੂੰ ਪੁਲਸ ਲਾਈਨ ਤਬਦੀਲ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਇੰਸਪੈਕਟਰ ਸੌਰਵ ਸਬਰਵਾਲ ਨੂੰ ਥਾਣਾ ਲਾਹੌਰੀ ਗੇਟ ਦਾ ਐੱਸ. ਐੱਚ. ਓ. ਨਿਯੁਕਤ ਕੀਤਾ ਗਿਆ। ਜਦੋਂ ਇੰਸਪੈਕਟਰ ਰਣਦੀਪ ਕੁਮਾਰ ਨੂੰ ਪੁਲਸ ਲਾਈਨ ਬਦਲ ਦਿੱਤਾ ਗਿਆ ਹੈ। ਇਸੇ ਤਰ੍ਹਾਂ ਇੰਸਪੈਕਟਰ ਵਿਨਰਪ੍ਰੀਤ ਸਿੰਘ ਨੂੰ ਥਾਣਾ ਸਿਵਲ ਲਾਈਨ ਦਾ ਐੱਸ. ਐੱਚ. ਓ. ਲਾਇਆ ਗਿਆ ਹੈ ਅਤੇ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੂੰ ਪੁਲਸ ਲਾਈਨ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਹੁਣ ਇੰਗਲੈਂਡ ਤੋਂ ਆਈ ਦੁਖਦ ਖ਼ਬਰ, ਪਰਿਵਾਰ 'ਚ ਪੈ ਗਿਆ ਚੀਕ-ਚਿਹਾੜਾ
ਸਬ-ਇੰਸਪੈਕਟਰ ਲਵਦੀਪ ਸਿੰਘ ਚੌਕੀ ਮਾਡਲ ਟਾਊਨ ਦਾ ਇੰਚਾਰਜ ਲਾਇਆ ਗਿਆ ਹੈ ਜਦੋਂ ਕਿ ਸਬ-ਇੰਸਪੈਕਟਰ ਗੁਰਪਿੰਦਰ ਸਿੰਘ ਨੂੰ ਪੁਲਸ ਲਾਈਨ ਬਦਲ ਦਿੱਤਾ ਗਿਆ ਹੈ। ਏ. ਐੱਸ. ਆਈ. ਬਲਦੇਵ ਸਿੰਘ ਨੂੰ ਇੰਚਾਰਜ ਚੌਕੀ ਅਫਸਰ ਕਾਲੋਨੀ ਪਟਿਆਲਾ ਲਾਇਆ ਗਿਆ ਹੈ। ਸਬ-ਇੰਸਪੈਕਟਰ ਜਨਕ ਰਾਜ ਨੂੰ ਐਡੀਸ਼ਨਲ ਐੱਸ. ਐੱਚ. ਓ. ਥਾਣਾ ਕੋਤਵਾਲੀ, ਏ. ਐੱਸ. ਆਈ. ਅਮਰਿੰਦਰ ਸਿੰਘ ਨੂੰ ਪੁਲਸ ਚੌਕੀ ਭੁਨਰਹੇੜੀ ਦਾ ਇੰਚਾਰਜ ਅਤੇ ਏ. ਐੱਸ. ਆਈ. ਹਰਦੀਪ ਸਿੰਘ ਨੂੰ ਪੁਲਸ ਚੌਕੀ ਇੰਚਾਰਜ ਬਹਾਦਰਗੜ੍ਹ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਤਾਬੜ ਤੋੜ ਗੋਲੀਬਾਰੀ, ਇਕ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਇਸ ਏਅਰਪੋਰਟ ਦਾ ਬਦਲਿਆ ਨਾਂ, ਨੋਟੀਫਿਕੇਸ਼ਨ ਜਾਰੀ
NEXT STORY