ਜਲੰਧਰ (ਵੈੱਬਡੈਸਕ)- ਪੁਲਸ ਵੱਲੋਂ ਅਕਸਰ ਹੀ ਸ਼ਰਾਰਤੀ ਅਨਸਰਾਂ ਤੇ ਅਪਰਾਧਿਕ ਕਿਸਮ ਦੇ ਲੋਕਾਂ ਨੂੰ ਕਾਬੂ ਕਰਨ ਲਈ ਨਾਕਾਬੰਦੀ ਕੀਤੀ ਜਾਂਦੀ ਹੈ। ਇਸ ਦੌਰਾਨ ਜੋ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਉਨ੍ਹਾਂ ਨੂੰ ਵੀ ਕਾਨੂੰਨ ਦੀ ਪਾਲਣਾ ਕਰਨਾ ਸਿਖਾਇਆ ਜਾਂਦਾ ਹੈ। ਲੋਕਾਂ ਦੇ ਕਾਗਜ਼-ਪੱਤਰ ਚੈੱਕ ਕੀਤੇ ਜਾਂਦੇ ਹਨ ਤੇ ਉਨ੍ਹਾਂ ਨੂੰ ਸੜਕ 'ਤੇ ਧਿਆਨ ਨਾਲ ਚੱਲਣ ਲਈ ਕਿਹਾ ਜਾਂਦਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਸਕੇ।
ਇਸ ਦੌਰਾਨ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਪੁਲਸ ਨੇ ਇਕ ਸੜਕ 'ਤੇ ਨਾਕਾ ਲਗਾਇਆ ਹੋਇਆ ਹੈ ਤੇ ਇਕ ਬੁਲੇਟ ਨੂੰ ਰੋਕਿਆ ਹੋਇਆ ਹੈ, ਜਿਸ ਬਾਰੇ ਪੁਲਸ ਮੁਲਾਜ਼ਮ ਕਹਿ ਰਹੇ ਹਨ ਕਿ ਬੁਲੇਟ ਦਾ ਸਾਇਲੈਂਸਰ ਬਦਲਵਾਇਆ ਗਿਆ ਹੈ, ਜਿਸ ਕਾਰਨ ਉਹ ਜ਼ਿਆਦਾ ਆਵਾਜ਼ ਕਰ ਰਿਹਾ ਹੈ। ਇਹੀ ਨਹੀਂ, ਪੁਲਸ ਮੁਤਾਬਕ ਬੁਲੇਟ ਸਵਾਰਾਂ ਦਾ ਇਕ ਸਾਥੀ ਸ਼ਰਾਬ ਦੇ ਨਸ਼ੇ 'ਚ ਵੀ ਸੀ।
ਇਹ ਵੀ ਪੜ੍ਹੋੋ- ਜਾਮਣ ਤੋੜਦੇ 11KV ਤਾਰਾਂ ਦੀ ਲਪੇਟ 'ਚ ਆ ਕੇ 10 ਸਾਲਾ ਮਾਸੂਮ ਦੀ ਹੋਈ ਮੌਤ, ਅੱਧਾ ਘੰਟਾ ਦਰੱਖਤ 'ਤੇ ਰਿਹਾ ਝੂਲਦਾ
ਪਰ ਵੀਡੀਓ 'ਚ ਬੁਲੇਟ ਚਾਲਕ ਦਾ ਇਕ ਸਾਥੀ ਪੁਲਸ ਮੁਲਾਜ਼ਮਾਂ ਨਾਲ ਬੇਹੱਦ ਬਦਤਮੀਜ਼ੀ ਨਾਲ ਗੱਲ ਕਰਦਾ ਦਿਖਾਈ ਦੇ ਰਿਹਾ ਹੈ। ਉਹ ਕਿਸੇ ਨੂੰ ਥਾਪੀਆਂ ਮਾਰ ਕੇ ਲਲਕਾਰ ਵੀ ਰਿਹਾ ਹੈ ਕਿ ਉਹ ਉਸ ਨਾਲ ਘੋਲ ਕਰ ਕੇ ਦੇਖ ਲਵੇ। ਉਸ ਨੇ ਨੇੜਿਓਂ ਇਕ ਡੰਡਾ ਤੋੜ ਕੇ ਵੀ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ।
ਉਸ ਨੇ ਇਕ ਮੁਲਾਜ਼ਮ ਨੂੰ ਇਹ ਵੀ ਕਿਹਾ- ''ਤੂੰ ਮੇਰੇ ਪਹਿਲਾਂ ਥੱਪੜ ਮਾਰਿਆ ਮੈਂ ਕੁਛ ਨਹੀਂ ਕਿਹਾ, ਜੇ ਹੁਣ ਮਾਰਿਆ ਤਾਂ ਦੇਖ ਲਈਂ... ਤੇਰਾ ਮੈਂ ਗਲ਼ ਘੁੱਟ ਦੂੰ...ਮੇਰਾ ਸੁਭਾਅ ਬਹੁਤ ਭੈੜਾ ਐ...''
ਇਹ ਵੀ ਪੜ੍ਹੋ- ਪਤਨੀ ਦੇ ਸਸਕਾਰ ਸਮੇਂ ਸਹੁਰਿਆਂ ਨੇ ਕੀਤਾ ਬੇਇੱਜ਼ਤ, ਨਮੋਸ਼ੀ 'ਚ ਪਤੀ ਨੇ ਵੀ ਨਹਿਰ 'ਚ ਛਾਲ ਮਾਰ ਮੁਕਾਈ ਜੀਵਨਲੀਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਾਮਣ ਤੋੜਦੇ 11KV ਤਾਰਾਂ ਦੀ ਲਪੇਟ 'ਚ ਆ ਕੇ 10 ਸਾਲਾ ਮਾਸੂਮ ਦੀ ਹੋਈ ਮੌਤ, ਅੱਧਾ ਘੰਟਾ ਦਰੱਖਤ 'ਤੇ ਰਿਹਾ ਝੂਲਦਾ
NEXT STORY