ਤਲਵੰਡੀ ਭਾਈ (ਗੁਲਾਟੀ) - ਤਲਵੰਡੀ ਭਾਈ ਪੁਲਸ ਨੇ ਚੋਰੀ ਦੀ ਵਰਦਾਤ 'ਚ ਲੋੜੀਂਦੇ 3 ਦੋਸ਼ੀਆਂ 'ਚੋਂ ਅੱਜ 2 ਦੋਸ਼ੀਆਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧ 'ਚ ਤਲਵੰਡੀ ਭਾਈ ਪੁਲਸ ਥਾਣੇ ਦੇ ਮੁਖੀ ਹਰਪ੍ਰੀਤ ਸਿੰਘ ਵਿਰਕ ਅਤੇ ਇਸ ਕੇਸ ਦੇ ਜਾਂਚ ਅਧਿਕਾਰੀ ਸਮਰਾਜ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਤਲਵੰਡੀ ਭਾਈ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦੇ ਘਰੋਂ ਦੋਸ਼ੀ ਮੰਗਲ ਸਿੰਘ ਪੁੱਤਰ ਲੀਡਰ ਸਿੰਘ, ਬੇਅੰਤ ਸਿੰਘ ਪੁੱਤਰ ਅੰਗਰੇਜ ਸਿੰਘ ਅਤੇ ਬਿੰਦਰ ਸਿੰਘ ਪੁੱਤਰ ਨੰਦ ਸਿੰਘ ਤਿੰਨੋਂ ਵਾਸੀਆਨ ਅਜੀਤ ਨਗਰ,ਤਲਵੰਡੀ ਭਾਈ ਨੇ 3 ਮੋਬਾਇਲ, 25 ਹਜਾਰ ਰੁਪਏ ਦੀ ਨਕਦੀ ਅਤੇ ਇਕ ਗੈਸ ਸਿਲੰਡਰ ਚੋਰੀ ਕੀਤਾ। ਜਿਸ 'ਤੇ ਕਰਵਾਈ ਕਰਦਿਆ ਪੁਲਸ ਨੇ ਦੌਰਾਨੇ ਗਸ਼ਤ ਤਿੰਨਾਂ 'ਚੋਂ ਦੋ ਦੋਸ਼ੀਆਂ ਜਿਨ੍ਹਾਂ 'ਚ ਮੰਗਲ ਸਿੰਘ ਪੁੱਤਰ ਲੀਡਰ ਸਿੰਘ, ਬੇਅੰਤ ਸਿੰਘ ਪੁੱਤਰ ਅੰਗਰੇਜ ਸਿੰਘ ਨੂੰ ਕਾਬੂ ਕਰ ਲਿਆ। ਪੁਲਸ ਵਲੋਂ ਦੋਸ਼ੀਆਂ ਖਿਲਾਫ ਧਾਰਾ 457,380,413 ਆਈ.ਪੀ.ਸੀ. ਅਧੀਨ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਅਮਲ 'ਚ ਲਿਆਦੀ ਜਾ ਰਹੀ ਹੈ।
ਬਡੂੰਗਰ ਵੱਲੋਂ ਕਿਸਾਨਾਂ ਨੂੰ ਖੁਦਕੁਸ਼ੀਆਂ ਨਾ ਕਰਨ ਦੀ ਅਪੀਲ
NEXT STORY