ਜਲੰਧਰ (ਵਰੁਣ)– ਸੜਕ ਹਾਦਸਿਆਂ ਦੀ ਰੋਕਥਾਮ ਦੇ ਮੰਤਵ ਨਾਲ ਟ੍ਰੈਫਿਕ ਪੁਲਸ ਨੇ ਨਾਬਾਲਗ ਚਾਲਕਾਂ ’ਤੇ ਸਖ਼ਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਸ਼ਨੀਵਾਰ ਨੂੰ ਟ੍ਰੈਫਿਕ ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਸ਼ਹਿਰ ਵਿਚ ਨਾਕੇ ਲਾ ਕੇ 35 ਨਾਬਾਲਗ ਚਾਲਕਾਂ ਦੇ ਚਲਾਨ ਕੱਟੇ, ਜਦਕਿ ਕੁਝ ਵਾਹਨ ਜ਼ਬਤ ਵੀ ਕੀਤੇ ਹਨ। ਦੂਜੇ ਪਾਸੇ ਸਕੂਲੀ ਵਿਦਿਆਰਥੀਆਂ ਨੂੰ ਲਿਜਾਣ ਵਾਲੇ ਆਟੋ ਵੀ ਬੱਚਿਆਂ ਨਾਲ ਓਵਰਲੋਡ ਦਿਖਾਈ ਦਿੱਤੇ।
ਇਸ ਤੋਂ ਪਹਿਲਾਂ ਟ੍ਰੈਫਿਕ ਪੁਲਸ ਦੇ ਐਜੂਕੇਸ਼ਨ ਸੈੱਲ ਦੀਆਂ ਟੀਮਾਂ ਨੇ ਲਗਭਗ 2 ਮਹੀਨੇ ਤਕ ਸਕੂਲਾਂ-ਕਾਲਜਾਂ ਵਿਚ ਜਾ ਕੇ ਮਾਪਿਆਂ, ਬੱਚਿਆਂ ਅਤੇ ਸਕੂਲ ਮੈਨੇਜਮੈਂਟ ਨੂੰ ਜਾਗਰੂਕ ਕੀਤਾ ਸੀ, ਜਦੋਂ ਕਿ ਇਕ ਅਗਸਤ ਨੂੰ ਚਲਾਨ ਕੱਟਣ ਦੀ ਤਰੀਕ ਆਉਣ ’ਤੇ 20 ਦਿਨਾਂ ਦਾ ਹੋਰ ਸਮਾਂ ਦਿੱਤਾ ਪਰ ਇਸ ਦੇ ਬਾਵਜੂਦ ਮਾਪੇ ਆਪਣੇ ਨਾਬਾਲਗ ਬੱਚਿਆਂ ਨੂੰ ਵਾਹਨ ਦੇਣਾ ਬੰਦ ਨਹੀਂ ਕਰ ਰਹੇ।
ਇੰਸ. ਰਸ਼ਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਟੀਮਾਂ ਨੇ ਹੀਟ-7 ਰੈਸਟੋਰੈਂਟ ਨੇੜੇ ਅਤੇ ਏ.ਪੀ.ਜੇ. ਕਾਲਜ ਤੋਂ ਮਾਡਲ ਟਾਊਨ ਰੋਡ ’ਤੇ ਸਪੈਸ਼ਲ ਨਾਕਾਬੰਦੀ ਕਰ ਕੇ 35 ਨਾਬਾਲਗਾਂ ਦੇ ਚਲਾਨ ਕੱਟੇ। ਉਨ੍ਹਾਂ ਕਿਹਾ ਕਿ ਨਾਬਾਲਗ ਚਾਲਕਾਂ ਕੋਲ ਲਾਇਸੈਂਸ ਨਹੀਂ ਸਨ ਅਤੇ ਕੁਝ ਕੋਲ ਨਾ ਤਾਂ ਵਾਹਨ ਦੀ ਆਰ.ਸੀ. ਸੀ ਅਤੇ ਨਾ ਹੀ ਉਨ੍ਹਾਂ ਹੈਲਮਟ ਪਹਿਨੇ ਹੋਏ ਸਨ, ਜਿਸ ਕਾਰਨ 5-5 ਹਜ਼ਾਰ ਰੁਪਏ ਆਰ.ਸੀ. ਅਤੇ ਲਾਇਸੈਂਸ ਦਾ, ਜਦੋਂ ਕਿ ਇਕ ਹਜ਼ਾਰ ਰੁਪਏ ਬਿਨਾਂ ਹੈਲਮੇਟ ਹੋਣ ਕਰ ਕੇ ਜੁਰਮਾਨਾ ਵਸੂਲਿਆ ਜਾਵੇਗਾ।
ਇਹ ਵੀ ਪੜ੍ਹੋ- NRI 'ਤੇ ਗੋਲ਼ੀਆਂ ਚਲਾਉਣ ਵਾਲੇ ਦੋਵਾਂ ਮੁਲਜ਼ਮਾਂ ਦੀ ਹੋਈ ਪਛਾਣ, ਜਲੰਧਰ ਨਾਲ ਵੀ ਜੁੜੇ ਨੇ ਤਾਰ
ਉਨ੍ਹਾਂ ਕਿਹਾ ਕਿ ਹੋਰ ਵੀ ਜਿਹੜੇ ਨਾਬਾਲਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਗੇ, ਉਸ ਦੇ ਹਿਸਾਬ ਨਾਲ ਹੋਰ ਵੀ ਨਿਯਮ ਤੋੜਨ ਦਾ ਜੁਰਮਾਨਾ ਕੀਤਾ ਜਾਵੇਗਾ। ਟ੍ਰੈਫਿਕ ਪੁਲਸ ਦੀ ਮੰਨੀਏ ਤਾਂ ਉਹ ਅਜੇ ਵੀ ਚਾਹੁੰਦੇ ਹਨ ਕਿ ਮਾਪੇ ਆਪਣੇ ਨਾਬਾਲਗ ਬੱਚਿਆਂ ਨੂੰ ਵਾਹਨ ਚਲਾਉਣ ਨੂੰ ਨਾ ਦੇਣ ਕਿਉਂਕਿ ਜਲਦ ਐੱਫ.ਆਈ.ਆਰ. ਵਾਲਾ ਸਿਸਟਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਇੰਸ. ਰਸ਼ਮਿੰਦਰ ਸਿੰਘ ਨੇ ਇਹ ਗੱਲ ਵੀ ਸਾਫ ਕੀਤੀ ਕਿ 16 ਤੋਂ 18 ਸਾਲ ਵਾਲੇ ਚਾਲਕ ਡਰਾਈਵਿੰਗ ਲਾਇਸੈਂਸ ਲੈ ਕੇ ਹੀ 50 ਸੀ. ਸੀ. ਵਾਲੇ ਵਾਹਨ ਚਲਾ ਸਕਣਗੇ।
ਕੁਝ ਦਿਨਾਂ ਅੰਦਰ ਮਾਪਿਆਂ ’ਤੇ ਹੋਵੇਗੀ ਐੱਫ.ਆਈ.ਆਰ., ਵਸੂਲਿਆ ਜਾਵੇਗਾ 25 ਹਜ਼ਾਰ ਜੁਰਮਾਨਾ
ਇੰਸ. ਰਸ਼ਮਿੰਦਰ ਸਿੰਘ ਨੇ ਦੱਸਿਆ ਕਿ ਅਜੇ ਵੀ ਉਹ ਮਾਪਿਆਂ ਨੂੰ ਅਪੀਲ ਕਰ ਰਹੇ ਹਨ ਕਿ 18 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਵਾਹਨ ਚਲਾਉਣ ਨਾ ਦੇਣ ਪਰ ਉਹ ਨਾ ਮੰਨੇ ਤਾਂ ਕੁਝ ਦਿਨਾਂ ਅੰਦਰ ਹੀ ਟ੍ਰੈਫਿਕ ਪੁਲਸ ਨਾਬਾਲਗ ਚਾਲਕ ਫੜੇ ਜਾਣ ’ਤੇ ਸਬੰਧਤ ਥਾਣੇ ਵਿਚ ਆਰ.ਸੀ. ਹੋਲਡਰ ਉਨ੍ਹਾਂ ਦੇ ਮਾਪਿਆਂ ਦੇ ਨਾਂ ਦੀ ਐੱਫ.ਆਈ.ਆਰ. ਦਰਜ ਕਰਨੀ ਸ਼ੁਰੂ ਕਰ ਦੇਵੇਗੀ ਅਤੇ ਫਿਰ 25 ਹਜ਼ਾਰ ਰੁਪਏ ਜੁਰਮਾਨਾ ਵੀ ਵਸੂਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਸ ਹੁਣ ਲਗਾਤਾਰ ਨਾਬਾਲਗ ਵਾਹਨ ਚਾਲਕਾਂ ’ਤੇ ਐਕਸ਼ਨ ਲਵੇਗੀ।
ਇਹ ਵੀ ਪੜ੍ਹੋ- Love Marriage ਕਰਵਾਉਣ ਵਾਲੇ ਜੋੜੇ ਨੇ ਮੰਗੀ ਸੁਰੱਖਿਆ, ਅਦਾਲਤ ਨੇ ਉਨ੍ਹਾਂ 'ਤੇ ਹੀ ਕਰ'ਤੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
NRI 'ਤੇ ਗੋਲ਼ੀਆਂ ਚਲਾਉਣ ਵਾਲੇ ਦੋਵਾਂ ਮੁਲਜ਼ਮਾਂ ਦੀ ਹੋਈ ਪਛਾਣ, ਜਲੰਧਰ ਨਾਲ ਵੀ ਜੁੜੇ ਨੇ ਤਾਰ
NEXT STORY