ਲੁਧਿਆਣਾ, (ਰਿਸ਼ੀ)— ਕਮਿਸ਼ਨਰੇਟ ਪੁਲਸ ਵਲੋਂ ਕਰਫਿਊ ਕਾਰਣ ਸੋਮਵਾਰ ਦੇਰ ਰਾਤ ਆਪਣੇ ਫੇਸਬੁੱਕ ਪੇਜ ਦੇ ਜ਼ਰੀਏ ਜਾਣਕਾਰੀ ਸ਼ੇਅਰ ਕੀਤੀ ਹੈ ਕਿ ਕਰਫਿਊ ਦੌਰਾਨ ਘਰੋਂ ਡਿਊਟੀ 'ਤੇ ਜਾਣ ਵਾਲੇ ਕਿਸੇ ਵੀ ਹਸਪਤਾਲ ਦੇ ਸਟਾਫ ਨੂੰ ਪੁਲਸ ਵਲੋਂ ਨਹੀਂ ਰੋਕਿਆ ਜਾਵੇਗਾ। ਸੀ.ਪੀ. ਅੱਗਰਵਾਲ ਅਨੁਸਾਰ ਹਸਪਤਾਲ ਦੇ ਡਾਕਟਰ, ਨਰਸ, ਫਾਰਮਾਸਿਸਟ ਤੇ ਹੋਰ ਸਟਾਫ ਕੋਲ ਆਪਣਾ ਆਈ ਕਾਰਡ ਹੋਣਾ ਜ਼ਰੂਰੀ ਹੈ ਜੇਕਰ ਰਸਤੇ 'ਚ ਚੈਕਿੰੰਗ ਲਈ ਪੁਲਸ ਰੋਕਦੀ ਹੈ ਤਾਂ ਕਾਰਡ ਦਿਖਾ ਕੇ ਜਾ ਸਕਦੇ ਹਨ। ਉਥੇ ਇਨ੍ਹਾਂ ਸਾਰਿਆਂ ਲਈ ਵਰਦੀ 'ਚ ਹੋਣਾ ਜ਼ਰੂਰੀ ਹੋਵੇਗਾ ਤਾਂ ਕਿ ਹਸਪਤਾਲ ਸਟਾਫ ਦੀ ਆੜ ਦੀ ਵਿਚ ਕੋਈ ਨਿੱਜੀ ਕੰਮ ਨਾ ਜਾ ਰਿਹਾ ਹੋਵੇ। ਸ਼ਹਿਰ ਦੇ ਹਸਪਤਾਲ ਨੇੜੇ ਮੈਡੀਕਲ ਸ਼ਾਪ ਓਪਨ ਹੋਵੇਗੀ। ਜਿਥੇ ਐਮਰਜੈਂਸੀ ਦੇ ਸਮੇਂ ਕੋਈ ਵੀ ਦਵਾਈ ਖਰੀਦ ਸਕੇਗਾ।
ਹਸਪਤਾਲ ਦੀ ਵੀਡੀਓ ਬਣਾਉਣਾ ਨੌਜਵਾਨ ਨੂੰ ਪਿਆ ਮਹਿੰਗਾ, ਕੀਤਾ ਨਜ਼ਰਬੰਦ
NEXT STORY