ਫਿਲੌਰ, (ਭਾਖੜੀ)— ਸੋਸ਼ਲ ਮੀਡੀਆ 'ਤੇ ਸਥਾਨਕ ਸਿਵਲ ਹਸਪਤਾਲ ਦੀ ਬੁਰਾਈ ਕਰ ਕੇ ਮੁਫਤ 'ਚ ਵਾਹ-ਵਾਹ ਲੁੱਟਣ ਦੇ ਚੱਕਰ 'ਚ ਨੌਜਵਾਨ ਵਾਇਰਸ ਦੇ ਸ਼ਿਕਾਰ ਸ਼ੱਕੀ ਮਰੀਜ਼ਾਂ ਦੇ ਵਾਰਡ 'ਚ ਜਾ ਵੜਿਆ, ਪ੍ਰਸ਼ਾਸਨ ਨੇ ਅੱਜ ਨੌਜਵਾਨ ਦਾ ਪਤਾ ਲਾ ਕੇ ਉਸ ਨੂੰ 14 ਦਿਨਾਂ ਲਈ ਘਰ ਦੇ ਕਮਰੇ 'ਚ ਨਜ਼ਰਬੰਦ ਕੀਤਾ ਹੈ।
ਮਿਲੀ ਸੂਚਨਾ ਮੁਤਾਬਕ ਬੀਤੇ ਦਿਨ ਸੋਸ਼ਲ ਮੀਡੀਆ 'ਤੇ ਸਥਾਨਕ ਸਿਵਲ ਹਸਪਤਾਲ ਦੀ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਸੀ। ਜਿਸ 'ਚ ਇਕ ਨੌਜਵਾਨ ਸਿਵਲ ਹਸਪਤਾਲ ਦੇ ਉਸ ਵਾਰਡ 'ਚ ਖੜ੍ਹੇ ਹੋ ਕੇ ਮਰੀਜ਼ਾਂ ਨਾਲ ਗੱਲ ਕਰਦਾ ਹੋਇਆ ਵੀਡੀਓ ਬਣਾ ਰਿਹਾ ਹੈ, ਜਿਨ੍ਹਾਂ ਮਰੀਜ਼ਾਂ ਨੂੰ ਵਾਇਰਸ ਹੋਣ ਦੇ ਸ਼ੱਕ 'ਚ ਪ੍ਰਸ਼ਾਸਨ ਨੇ ਅਹਿਤਿਆਤ ਵਜੋਂ ਇੱਥੇ ਇਲਾਜ ਲਈ ਰੱਖਿਆ ਹੋਇਆ ਹੈ।
ਪੰਜਾਬ ਤੇ ਪੰਜਾਬੀਆਂ ਦੇ ਵਡੇਰੇ ਹਿੱਤਾਂ ਲਈ ਕਰਫਿਊ ਲਾਉਣ ਲਈ ਹੋਇਆ ਮਜ਼ਬੂਰ : ਕੈਪਟਨ
NEXT STORY