ਅੰਮ੍ਰਿਤਸਰ (ਸਰਬਜੀਤ) - ਨਗਰ ਨਿਗਮ ਦੀਆਂ ਆਗਾਮੀ ਚੋਣਾਂ ਨੂੰ ਲੈ ਕੇ ਹੋਈ ਨਵੀਂ ਵਾਰਡਬੰਦੀ ਦੌਰਾਨ ਜਿੱਥੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੇ ਕਮਰਕੱਸੇ ਕਰ ਲਏ ਹਨ, ਉਥੇ ਹੀ ਅੱਜ ਵਾਰਡ ਨੰਬਰ-7 ਦੇ ਇਲਾਕਾ ਰਣਜੀਤ ਐਵੀਨਿਊ ਬਲਾਕ ਵਿਚ ਸਾਬਕਾ ਕੌਂਸਲਰ ਗੁਰਸ਼ਰਨ ਸਿੰਘ ਬਿੱਲਾ ਨੇ ਆਪਣੀ ਪਤਨੀ ਸਰਬਜੀਤ ਕੌਰ ਦੀ ਦਾਅਵੇਦਾਰੀ ਪ੍ਰਗਟਾਈ। ਬਿੱਲਾ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਵਿਚ ਸ਼ਾਮਲ ਹੋਏ ਲੋਕਾਂ ਦੇ ਭਾਰੀ ਇਕੱਠ ਨੇ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਜੇਕਰ ਉਹ ਵਾਰਡ ਨੰਬਰ-7 ਤੋਂ ਬੀਬੀ ਸਰਬਜੀਤ ਕੌਰ ਨੂੰ ਕਾਂਗਰਸ ਪਾਰਟੀ ਤੋਂ ਟਿਕਟ ਦੇ ਕੇ ਭੇਜਦੇ ਹਨ ਤਾਂ ਉਹ ਬੜੀ ਵੱਡੀ ਲੀਡ ਨਾਲ ਇਹ ਸੀਟ ਜਿੱਤ ਕੇ ਹਲਕਾ ਵਿਧਾਇਕ ਸੁਨੀਲ ਦੱਤੀ ਦੀ ਝੋਲੀ ਵਿਚ ਪਾਉਣਗੇ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜਸਵਿੰਦਰ ਸਿੰਘ, ਚਰਨ ਕੌਰ, ਸ਼ਸ਼ੀ ਕੁਮਾਰੀ, ਗੁਰਮੀਤ ਕੌਰ, ਕੁਲਵਿੰਦਰ ਕੌਰ, ਜੋਗਿੰਦਰ ਕੌਰ, ਰੂਹੀ, ਲਖਵਿੰਦਰ ਕੌਰ, ਗਗਨਦੀਪ ਸਿੰਘ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ।
3 ਤੋਂ 5 ਨਵੰਬਰ ਤਕ ਮੀਟ ਤੇ ਤੰਬਾਕੂ ਦੀਆਂ ਦੁਕਾਨਾਂ ਬੰਦ ਰਹਿਣਗੀਆਂ : ਡੀ. ਸੀ.
NEXT STORY