ਜਲੰਧਰ (ਧਵਨ)– ਪੰਜਾਬ ਵਿਚ ਵੋਟਿੰਗ ’ਚ 2 ਮਹੀਨੇ ਤੋਂ ਵੀ ਵੱਧ ਦਾ ਸਮਾਂ ਬਾਕੀ ਹੈ, ਇਸ ਲਈ ਪੰਜਾਬ ਦੀ ਸਿਆਸਤ ’ਚ ਅਜੇ ਲੋਕਾਂ ਨੂੰ ਭਾਰੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲਣਗੇ। ਪੰਜਾਬ ਜੋ ਕਿ ਪਹਿਲਾਂ ਦੀ ਤੁਲਨਾ ਆਇਆ ਰਾਮ, ਗਿਆ ਰਾਮ ਦੀ ਸਿਆਸਤ ਤੋਂ ਦੂਰ ਸੀ ਪਰ ਹੁਣ ਸੂਬੇ ’ਚ ਆਇਆ ਰਾਮ, ਗਿਆ ਰਾਮ ਦੀ ਸਿਆਸਤ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਸਿਆਸੀ ਨੇਤਾਵਾਂ ਕੋਲ ਚੋਣ ਮੈਦਾਨ ’ਚ ਉਤਰਨ ਦੇ ਕਈ ਬਦਲ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਭੂਚਾਲ! ਅਮਿਤ ਸ਼ਾਹ ਨੇ ਅਕਾਲੀ ਦਲ ਦੇ ਵੱਡੇ ਲੀਡਰਾਂ ਨਾਲ ਕੀਤੀ ਮੀਟਿੰਗ
ਪਹਿਲਾਂ ਸਿਰਫ ਕਾਂਗਰਸ ਜਾਂ ਅਕਾਲੀ ਭਾਜਪਾ ਗੱਠਜੋੜ ਹੋਇਆ ਕਰਦਾ ਸੀ। ਇਸ ਤੋਂ ਇਲਾਵਾ ਹੋਰ ਨੇਤਾਵਾਂ ਕੋਲ ਕੋਈ ਹੋਰ ਬਦਲ ਨਹੀਂ ਹੁੰਦਾ ਸੀ। ਹੁਣ 4 ਤੋਂ 5 ਪਾਰਟੀਆਂ ਪੰਜਾਬ ’ਚ ਚੋਣ ਮੈਦਾਨ ’ਚ ਉਤਰ ਰਹੀਆਂ ਹਨ, ਜਿਨ੍ਹਾਂ ’ਚ ਆਮ ਆਦਮੀ ਪਾਰਟੀ, ਭਾਜਪਾ ਕਾਂਗਰਸ, ਅਕਾਲੀ ਦਲ ਅਤੇ ਬਸਪਾ ਆਦਿ ਸ਼ਾਮਲ ਹੈ।
ਪੰਜਾਬ ’ਚ ਵੋਟਾਂ ਆਖਰੀ ਪੜਾਅ ’ਚ ਪੈਣੀਆਂ ਹਨ ਅਤੇ ਉਸ ਨੂੰ ਦੇਖਦੇ ਹੋਏ ਚੋਣ ਮੈਦਾਨ ’ਚ ਉਤਰਨ ਵਾਲੇ ਨੇਤਾਵਾਂ ਕੋਲ ਕਈ ਬਦਲ ਮੌਜੂਦ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ 2 ਮਹੀਨਿਆਂ ’ਚ ਵੱਖ-ਵੱਖ ਪਾਰਟੀਆਂ ਨੂੰ ਨੇਤਾਵਾਂ ਨੂੰ ਤੋੜਣ ਚੰਗਾ ਸਮਾਂ ਮਿਲ ਜਾਵੇਗਾ। ਵਟਿੰਗ ਦੇਰੀ ਨਾਲ ਹੋਣ ਕਾਰਨ ਕਈ ਨੇਤਾ ਵੱਖ-ਵੱਖ ਪਾਰਟੀਆਂ ਦੇ ਨਾਲ ਤਾਰ ਜੋੜਦੇ ਹੋਏ ਦਿਖਾਈ ਦੇਣਗੇ।
ਅਜੇ ਤਾਂ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਵੀ ਨਹੀਂ ਹੋਈ ਹੈ ਅਤੇ ਸੂਬੇ ਦੀ ਸਿਆਸਤ ’ਚ ਭੰਮ-ਤੋੜ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਕਈ ਨੇਤਾਵਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ’ਚ ਸ਼ਾਮਲ ਕਰਨਗੇ। ਇਨ੍ਹਾਂ ’ਚ ਕੁਝ ਕਾਂਗਰਸੀਆਂ ਦੇ ਨਾਂ ਵੀ ਹਨ ਅਤੇ ਕੁਝ ਹੋਰ ਨੇਤਾਵਾਂ ਦੇ ਨਾਂ ਵੀ ਹਨ, ਜੋ ਕਾਫੀ ਸਮੇਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਪਰਕ ’ਚ ਹਨ।
ਇਹ ਖ਼ਬਰ ਵੀ ਪੜ੍ਹੋ - ਲੀਡਰਾਂ ਵੱਲੋਂ ਪਾਰਟੀਆਂ ਬਦਲਣ ਦਾ ਦੌਰ ਜਾਰੀ! ਰਵਨੀਤ ਬਿੱਟੂ ਮਗਰੋਂ ਹੁਣ ਇਨ੍ਹਾਂ ਕਾਂਗਰਸੀਆਂ 'ਤੇ ਟਿਕੀਆਂ ਨਜ਼ਰਾਂ
ਲੰਬਾ ਚੋਣ ਸਫਰ ਜਿੱਥੇ ਇਕ ਪਾਸੇ ਨੇਤਾਵਾਂ ਨੂੰ ਥਕਾ ਦੇਵੇਗਾ ਉਥੇ ਨੇਤਾਵਾਂ ਨੂੰ ਇਕ-ਦੂਜੇ ਦੀ ਪੋਲ ਖੋਲ੍ਹਣ ਲਈ ਵੀ ਕਾਫੀ ਸਮਾਂ ਮਿਲ ਜਾਵੇਗਾ। ਜਿੰਨਾ ਚੋਣ ਸਫਰ ਲੰਬਾ ਹੁੰਦਾ ਹੈ ਓਨਾ ਹੀ ਨੇਤਾਵਾਂ ਨੂੰ ਪੈਸਾ ਵੀ ਚੋਣਾਂ ’ਚ ਪਾਣੀ ਦੀ ਤਰ੍ਹਾਂ ਵਹਾਉਣਾ ਪਵੇਗਾ ਕਿਉਂਕਿ ਅਜਿਹੀ ਸਥਿਤੀ ’ਚ ਵੋਟਰਾਂ ਦੀ ਮੰਗ ਵੀ ਚੋਣ ਮੈਦਾਨ ’ਚ ਉਤਰਨ ਵਾਲੇ ਨੇਤਾਵਾਂ ਤੋਂ ਕਾਫੀ ਵੱਧ ਜਾਂਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ ਚੋਣਾਂ ਤੱਕ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਛੁੱਟੀਆਂ ਬੰਦ, ਜਾਰੀ ਹੋ ਗਏ ਸਖ਼ਤ ਹੁਕਮ
NEXT STORY