ਨਾਭਾ (ਜ. ਬ.) : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਵੱਲੋਂ ਚੋਣ ਜ਼ਾਬਤੇ ਦੀ ਪਾਲਣਾ ਕਰਦੇ ਹੋਏ ਵਧੀਕ ਨਿਗਰਾਨ ਇੰਜੀਨੀਅਰ ਜੀ. ਐੱਸ. ਗੁਰਮ ਦੀ ਅਗਵਾਈ ਹੇਠ ਬਿਜਲੀ ਦੇ ਖੰਭਿਆਂ ’ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਬੈਨਰ ਅਤੇ ਹੋਰ ਪ੍ਰਚਾਰ ਸਮੱਗਰੀ ਉਤਾਰੀ ਗਈ। ਗੁਰਮ ਨੇ ਕਿਹਾ ਕਿ ਚੋਣ ਜ਼ਾਬਤਾ ਲੱਗਦਿਆਂ ਹੀ ਬਿਜਲੀ ਦੇ ਖੰਭਿਆਂ ਤੋਂ ਫਲੈਕਸਾਂ, ਬੈਨਰ, ਝੰਡਿਆਂ ਨੂੰ ਉਤਾਰਿਆ ਗਿਆ। ਖੰਭਿਆਂ ’ਤੇ ਸਾਰੀਆਂ ਪਾਰਟੀਆਂ ਦੇ ਝੰਡੇ ਲੱਗੇ ਹੋਏ ਸਨ।
ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਤੰਤਰ ’ਤੇ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਨਾ ਕਰਨ। ਕਿਸੇ ਵੀ ਕਿਸਮ ਦੀ ਪ੍ਰਚਾਰ ਸਮੱਗਰੀ ਨਾ ਲਗਾਈ ਜਾਵੇ। ਇਸ ਮੌਕੇ ਦਲਬਾਰਾ ਸਿੰਘ ਐੱਸ. ਡੀ. ਓ. ਸਿਟੀ ਨਾਭਾ, ਗੁਰਦਰਸ਼ਨ ਸਿੰਘ ਏ. ਏ. ਈ., ਗੁਰਪ੍ਰੀਤ ਸਿੰਘ ਇੰਜੀਨੀਅਰ, ਸੇਵਾ ਸਿੰਘ, ਮਿੱਠਾ ਸਿੰਘ ਅਤੇ ਹੋਰ ਕਰਮਚਾਰੀ ਹਾਜ਼ਰ ਸਨ।
ਸਾਵਧਾਨ : 'ਜਗ ਬਾਣੀ' ਦੇ ਨਾਂ 'ਤੇ ਚੱਲ ਰਹੀਆਂ ਝੂਠੀਆਂ ਖ਼ਬਰਾਂ ਤੋਂ ਬਚੋ
NEXT STORY