ਚੰਡੀਗੜ੍ਹ (ਬਿਊਰੋ) : ਪੰਜਾਬ ਅਤੇ ਹਰਿਆਣਾ ਦੇ ਕੈਬਨਿਟ ਮੰਤਰੀ ਅਤੇ ਵਿਧਾਇਕਾਂ ਦਰਮਿਆਨ ਅੱਜ ਖੇਡੇ ਗਏ ਕ੍ਰਿਕਟ ਮੈਚ ਵਿਚ ਪੰਜਾਬ ਦੀ ਟੀਮ 95 ਦੌੜਾਂ ਨਾਲ ਜੇਤੂ ਰਹੀ। ਪੰਜਾਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦੋ ਵਿਕਟਾਂ ਦੇ ਨੁਕਸਾਨ ਉੱਤੇ 15 ਓਵਰਾਂ ’ਚ 235 ਦੌੜਾਂ ਬਣਾਈਆਂ, ਜਦਕਿ ਹਰਿਆਣਾ ਦੀ ਟੀਮ 15 ਓਵਰਾਂ ’ਚ 4 ਵਿਕਟਾਂ ਗੁਆ ਕੇ 140 ਦੌੜਾਂ ਹੀ ਬਣਾ ਸਕੀ।
ਇਹ ਖ਼ਬਰ ਵੀ ਪੜ੍ਹੋ : ਨੌਜਵਾਨ ਬੰਦੂਕਾਂ ਨੂੰ ਹਥਿਆਰ ਬਣਾਉਣ ਦੀ ਬਜਾਏ ਆਪਣੇ ਦਿਮਾਗ ਦੀ ਵਰਤੋਂ ਹਥਿਆਰ ਵਜੋਂ ਕਰਨ : ਢੱਡਰੀਆਂ ਵਾਲੇ
ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਯੂ. ਟੀ. ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਟੰਡਨ ਨੇ ਪੰਜਾਬ ਸਪੀਕਰ ਇਲੈਵਨ ਦੀ ਜੇਤੂ ਟੀਮ ਅਤੇ ਉਪ ਜੇਤੂ ਟੀਮ ਨੂੰ ਟਰਾਫੀ ਦੇ ਕੇ ਨਿਵਾਜਿਆ। ਸੈਕਟਰ-16 ਦੇ ਕ੍ਰਿਕਟ ਸਟੇਡੀਅਮ ਵਿਖੇ ਪੰਜਾਬ ਸਪੀਕਰ ਇਲੈਵਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ। ਮੀਤ ਹੇਅਰ ਅਤੇ ਵਿਧਾਇਕ ਅਮੋਲਕ ਸਿੰਘ ਨੇ ਓਪਨਰ ਬੱਲੇਬਾਜ਼ ਵਜੋਂ ਸ਼ੁਰੂਆਤ ਕੀਤੀ।
‘ਪੰਜਾਬ ਸਪੀਕਰ ਇਲੈਵਨ’ ਟੀਮ ਨੂੰ ਜਿਤਾਉਣ ਲਈ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ 12 ਛੱਕਿਆਂ ਅਤੇ 13 ਚੌਕਿਆਂ ਦੀ ਮਦਦ ਨਾਲ 150 ਦੌੜਾਂ ਬਣਾਈਆਂ ਅਤੇ ਉਹ ‘ਮੈਨ ਆਫ਼ ਦਿ ਮੈਚ’ ਬਣੇ। ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ 8 ਚੌਕਿਆਂ ਦੀ ਮਦਦ ਨਾਲ ਅਜੇਤੂ 54 ਦੌੜਾਂ ਬਣਾਈਆਂ। ਪੰਜਾਬ ਦੀ ਟੀਮ ਨੇ ਦੋ ਵਿਕਟਾਂ ਗੁਆਈਆਂ, ਜਿਨ੍ਹਾਂ ’ਚ ਓਪਨਰ ਵਜੋਂ ਗਏ ਵਿਧਾਇਕ ਅਮੋਲਕ ਸਿੰਘ 14 ਦੌੜਾਂ ਤੇ ਅਮਰਪਾਲ ਸਿੰਘ 1 ਦੌੜ ਬਣਾ ਕੇ ਆਊਟ ਹੋ ਗਏ।
ਇਹ ਖ਼ਬਰ ਵੀ ਪੜ੍ਹੋ : ਸੂਬੇ ਦੇ ਡਾ. ਅੰਬੇਡਕਰ ਭਵਨਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੀਤਾ ਅਹਿਮ ਐਲਾਨ
236 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਹਰਿਆਣਾ ਸਪੀਕਰ ਇਲੈਵਨ ਵੱਲੋਂ ਵਿਧਾਇਕ ਭਵਿਆ ਬਿਸ਼ਨੋਈ ਅਤੇ ਚਰਨਜੀਵ ਰਾਓ ਨੇ ਸਲਾਮੀ ਬੱਲੇਬਾਜ਼ ਵਜੋਂ ਸ਼ੁਰੂਆਤ ਕੀਤੀ। ਇਸ ਦੌਰਾਨ ਭਵਿਆ ਬਿਸ਼ਨੋਈ 72 ਦੌੜਾਂ ਬਣਾ ਕੇ ਆਊਟ ਹੋਏ, ਜਦਕਿ ਚਰਨਜੀਵ ਰਾਓ 2 ਚੌਕਿਆਂ ਦੀ ਮਦਦ ਨਾਲ 12 ਦੌੜਾਂ ਬਣਾ ਕੇ ਕੈਚ ਆਊਟ ਹੋਏ। ਉਨ੍ਹਾਂ ਦਾ ਕੈਚ ਅੰਮ੍ਰਿਤਪਾਲ ਸਿੰਘ ਦੀ ਗੇਂਦ ’ਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਲੀ ਕਲਸੀ ਨੇ ਫੜਿਆ। ਇਸ ਪਿੱਛੋਂ ਵਿਧਾਇਕ ਰਾਜੇਸ਼ ਨਾਗਰ ਨੇ 19 ਦੌੜਾਂ ਅਤੇ ਵਿਧਾਇਕ ਸ਼ਸ਼ੀਪਾਲ ਸਿੰਘ 16 ਦੌੜਾਂ ਬਣਾ ਕੇ ਆਊਟ ਹੋਏ।
ਪੰਜਾਬ ਸਪੀਕਰ ਇਲੈਵਨ
ਕਪਤਾਨ ਗੁਰਮੀਤ ਸਿੰਘ ਮੀਤ ਹੇਅਰ (ਖੇਡ ਮੰਤਰੀ ਪੰਜਾਬ),
ਵਿਧਾਇਕ ਅਮੋਲਕ ਸਿੰਘ,
ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ,
ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ (ਮੌੜ),
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ,
ਵਿਧਾਇਕ ਕਰਮਬੀਰ ਸਿੰਘ ਘੁੰਮਣ,
ਵਿਧਾਇਕ ਨਰਿੰਦਰਪਾਲ ਸਿੰਘ ਸਵਨਾ,
ਵਿਧਾਇਕ ਰੁਪਿੰਦਰ ਸਿੰਘ,
ਵਿਧਾਇਕ ਅਮਨਸ਼ੇਰ ਸਿੰਘ (ਸ਼ੈਰੀ ਕਲਸੀ),
ਵਿਧਾਇਕ ਮਨਜਿੰਦਰ ਲਾਲਪੁਰਾ,
ਵਿਧਾਇਕ ਗੁਰਦੇਵ ਸਿੰਘ ਦੇਵ ਮਾਨ,
ਵਿਧਾਇਕ ਅਮਰਪਾਲ ਸਿੰਘ,
ਵਿਧਾਇਕ ਡਾ. ਰਵਜੋਤ ਸਿੰਘ
ਹਰਿਆਣਾ ਸਪੀਕਰ ਇਲੈਵਨ
ਕੈਪਟਨ ਗਿਆਨ ਚੰਦ ਗੁਪਤਾ (ਸਪੀਕਰ, ਹਰਿਆਣਾ ਵਿਧਾਨ ਸਭਾ)
ਵਿਧਾਇਕ ਭਵਿਆ ਬਿਸ਼ਨੋਈ
ਵਿਧਾਇਕ ਚਿਰੰਜੀਵ ਰਾਓ
ਵਿਧਾਇਕ ਰਾਜੇਸ਼ ਨਾਗਰ
ਵਿਧਾਇਕ ਸ਼ੀਸ਼ ਪਾਲ ਸਿੰਘ
ਵਿਧਾਇਕ ਜੋਗੀ ਰਾਮ ਸਿੰਘ
ਵਿਧਾਇਕ ਲਕਸ਼ਮਣ ਸਿੰਘ ਯਾਦਵ
ਵਿਧਾਇਕ ਪਰਦੀਪ ਚੌਧਰੀ
ਵਿਧਾਇਕ ਬਲਰਾਜ ਕੁੰਡੂ
ਵਿਧਾਇਕ ਕੁਲਦੀਪ ਵਤਸ
ਵਿਧਾਇਕ ਅਮਿਤ ਸਿਹਾਗ
ਵਿਧਾਇਕ ਪ੍ਰਵੀਨ ਡਾਗਰ
ਵਿਧਾਇਕ ਮੋਮਨ ਖਾਨ
ਵਿਧਾਇਕ ਹਰਵਿੰਦਰ ਕਲਿਆਣ
ਵਿਧਾਇਕ ਮੋਹਨ ਲਾਲ ਬਡੋਲੀ
ਵਿਧਾਇਕ ਸੰਜੇ ਸਿੰਘ
ਨੌਜਵਾਨ ਬੰਦੂਕਾਂ ਨੂੰ ਹਥਿਆਰ ਬਣਾਉਣ ਦੀ ਬਜਾਏ ਆਪਣੇ ਦਿਮਾਗ ਦੀ ਵਰਤੋਂ ਹਥਿਆਰ ਵਜੋਂ ਕਰਨ : ਢੱਡਰੀਆਂ ਵਾਲੇ
NEXT STORY