ਤਰਨਤਾਰਨ - ਪੱਟੀ ਦੇ ਇਕ ਪਿੰਡ 'ਚ ਗੁਆਢੀ ਵੱਲੋਂ ਮਹਿਲਾ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੇ ਪੋਸਟਰ ਬਣਵਾ ਕੇ ਪਿੰਡ ਦੀਆਂ ਦੀਵਾਰਾਂ 'ਤੇ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ ਪਿੰਡ ਦੀਆਂ ਦੀਵਾਰਾਂ 'ਤੇ ਨੂੰਹ ਦੀਆਂ ਅਸ਼ਲੀਲ ਤਸਵੀਰਾਂ ਦੇਖ ਦਿਲ ਦਾ ਦੌਰਾ ਪੈਣ ਕਾਰਨ ਸਹੁਰੇ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਪੀੜਤ ਔਰਤ ਦੇ ਗੁਆਢ 'ਚ ਇਕ ਨਵਾਂ ਮਕਾਨ ਬਣਿਆ ਸੀ। ਮਕਾਨ ਮਾਲਕ ਨੇ ਮਹਿਲਾ ਨੂੰ ਘਰ 'ਚ ਦਾਖਲ ਹੋਣ ਬਹਾਨੇ ਬੁਲਾਇਆ ਅਤੇ ਉਸ ਨਾਲ ਜ਼ਬਦਸਤੀ ਕਰਨੀ ਸ਼ੁਰੂ ਕਰ ਦਿੱਤੀ। ਵਿਰੋਧ ਕਰਨ 'ਤੇ ਦੋਸ਼ੀ ਨੇ ਮਹਿਲਾ ਦੀਆਂ ਆਪਣੇ ਫੋਨ 'ਚ ਅਸ਼ਲੀਲ ਤਸਵੀਰਾਂ ਖਿੱਚ ਕੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਪਾਉਣ ਦੀ ਧਮਕੀ ਦੇ ਕੇ ਸਰੀਰਕ ਸਬੰਧ ਬਣਾਉਣ ਲਈ ਬਲੈਕਮੇਲ ਕਰਨ ਲੱਗਾ।
ਮਹਿਲਾ ਵੱਲੋਂ ਇੰਨਕਾਰ ਕਰਨ 'ਤੇ ਦੋਸ਼ੀ ਨੌਜਵਾਨ ਨੇ ਉਸ ਦੀਆਂ ਅਸ਼ਲੀਲ ਤਸਵੀਰਾਂ ਦਾ ਪੋਸਟਰ ਬਣਾ ਕੇ ਪੂਰੇ ਪਿੰਡ ਦੀਆਂ ਦੀਵਾਰਾਂ 'ਤੇ ਲਗਾ ਦਿੱਤੇ ਐਤਵਾਰ ਸਵੇਰੇ ਜਦੋਂ ਮਹਿਲਾ ਦੁੱਧ ਲੈਣ ਲਈ ਘਰੋਂ ਬਾਹਰ ਨਿਕਲੀ ਤਾਂ ਗਲੀ 'ਚ ਪੋਸਟਰ ਲੱਗੇ ਹੋਏ ਸਨ। ਉਸ ਦਾ ਸਹੁਰਾ ਜਦੋਂ ਖੇਤਾਂ 'ਚੋਂ ਘਰ ਵਾਪਸ ਆ ਰਿਹਾ ਸੀ ਤਾਂ ਉਸ ਨੇ ਰਾਸਤੇ 'ਚ ਲੱਗੇ ਨੂੰਹ ਦੇ ਅਸ਼ਲੀਲ ਪੋਸਟ ਦੇਖੇ। ਅਸ਼ਲੀਲ ਤਸਵੀਰਾਂ ਦੇਖ ਤੋਂ ਕੁਝ ਦੇਰ ਬਾਅਦ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਉਸ ਦੇ ਮ੍ਰਿਤਕ ਸਰੀਰ ਨੂੰ ਬਿਨ੍ਹਾਂ ਪੋਸਟਮਾਰਟਮ ਕਰਵਾਏ ਅੰਤਿਮ ਸਸਕਾਰ ਕਰ ਦਿੱਤਾ। ਪੀੜਤ ਮਹਿਲਾ ਨੇ ਐੱਸ. ਐੱਸ. ਪੀ. ਨੂੰ ਸ਼ਿਕਾਇਤ ਕਰ ਦੋਸ਼ੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਬਾਬਾ ਰਾਮਪਾਲ ਦੇ ਆਸ਼ਰਮ 'ਚ 2 ਸਮਰਥਕਾਂ ਦੀ ਮੌਤ, ਇਕ ਦੀ ਹਾਲਤ ਨਾਜ਼ੁਕ
NEXT STORY