ਮੋਹਾਲੀ (ਪਰਦੀਪ) : ਮੋਹਾਲੀ ਦੇ ਸੈਕਟਰ-63 ਸਥਿਤ ਸਪੋਰਟਸ ਕੰਪਲੈਕਸ ਦੇ ਹੋਸਟਲ 'ਚ ਉਸ ਵੇਲੇ ਹਾਹਾਕਾਰ ਮਚ ਗਈ, ਜਦੋਂ ਖਿਡਾਰੀਆਂ ਦੀ ਸਵੇਰ ਦੇ ਸਮੇਂ ਅਚਾਨਕ ਸਿਹਤ ਖ਼ਰਾਬ ਹੋਣੀ ਸ਼ੁਰੂ ਹੋ ਗਈ। ਮੁੱਢਲੀ ਜਾਣਕਾਰੀ 'ਚ ਇਸ ਗੱਲ ਦਾ ਪਤਾ ਲੱਗਾ ਹੈ ਕਿ ਹੋਸਟਲ ਦੇ ਵਿਦਿਆਰਥੀਆਂ ਨੇ ਸਵੇਰੇ ਸਵਾ 7 ਵਜੇ ਦੇ ਕਰੀਬ ਨਾਸ਼ਤੇ 'ਚ ਦਲੀਆ ਲਿਆ।
ਇਹ ਵੀ ਪੜ੍ਹੋ : ਪੰਜਾਬ 'ਚ 'ਆਯੁਸ਼ਮਾਨ ਯੋਜਨਾ' ਦਾ ਲਾਭ ਲੈਣ ਵਾਲਿਆਂ ਲਈ ਅਹਿਮ ਖ਼ਬਰ, ਸਰਕਾਰ ਕਰ ਰਹੀ ਇਹ ਵਿਚਾਰ
ਇਸ ਦਲੀਏ 'ਚੋਂ ਛਿਪਕਲੀ ਨਿਕਲੀ, ਜਿਸ ਤੋਂ ਬਾਅਦ ਵਿਦਿਆਰਥੀਆਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ। ਇਸ ਤੋਂ ਬਾਅਦ 48 ਵਿਦਿਆਰਥੀਆਂ ਨੂੰ ਫੇਜ਼-6 ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਉਹ ਡਾਕਟਰ ਦੀ ਨਿਗਰਾਨੀ ਹੇਠ ਹਨ।
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : Pink Eye ਇਨਫੈਕਸ਼ਨ ਦੀ ਲਪੇਟ ’ਚ ਕਈ ਵਿਦਿਆਰਥੀ, ਸਕੂਲਾਂ ਨੇ ਜਾਰੀ ਕੀਤੀ ਐਡਵਾਈਜ਼ਰੀ
ਐੱਸ. ਐੱਮ. ਓ. ਡਾ. ਚੀਮਾ ਦਾ ਕਹਿਣਾ ਹੈ ਕਿ ਪਰਮਾਤਮਾ ਦੀ ਮਿਹਰ ਨਾਲ ਸਾਰੇ ਬੱਚੇ ਠੀਕ ਹਨ। ਮੋਹਾਲੀ ਦੇ ਸਿਵਲ ਸਰਜਨ ਡਾ. ਮਹੇਸ਼ ਕੁਮਾਰ ਅਤੇ ਡਾਇਰੈਕਟਰ ਸਿਹਤ ਪੰਜਾਬ ਡਾ. ਆਦਰਸ਼ ਪਾਲ ਕੌਰ ਨੇ ਵੀ ਸਿਵਲ ਹਸਪਤਾਲ ਦਾ ਦੌਰਾ ਕੀਤਾ ਅਤੇ ਬੱਚਿਆਂ ਦਾ ਹਾਲ ਜਾਣਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਾਵਧਾਨ: ਡਾਇਰੀਆ ਤੋਂ ਪੀੜਤ 5 ਸਾਲਾ ਬੱਚੇ ਦੀ ਸਾਹ ਨਾਲੀ ’ਚ ਪਾਣੀ ਜਾਣ ਕਾਰਨ ਮੌਤ
NEXT STORY