ਮੋਗਾ (ਅਜ਼ਾਦ)— ਹਥਿਆਰਬੰਦ ਵਿਅਕਤੀਆਂ ਵਲੋਂ ਪੁਰਾਣਾ ਮੋਗਾ ਨਿਵਾਸੀ ਹਰਨੇਕ ਸਿੰਘ ਦੀ ਮਹਿੰਮੇ ਵਾਲਾ ਰੋਡ 'ਤੇ ਸਥਿਤ ਜ਼ਮੀਨ ਤੇ ਜਬਰੀ ਕਬਜ਼ਾ ਕਰਨ ਦਾ ਯਤਨ ਦੇ ਇਲਾਵਾ ਅੰਨ੍ਹੇਵਾਹ ਹਵਾਈ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੱਤੀ ਬਾਜਾ ਪੁਰਾਣਾ ਮੋਗਾ ਨਿਵਾਸੀ ਹਰਨੇਕ ਸਿੰਘ ਨੇ ਕਿਹਾ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ, ਉਸ ਨੇ ਅਤੇ ਉਸਦੇ ਭਰਾ ਰਾਮ ਸਿੰਘ ਨੇ 44 ਕਨਾਲ 17 ਮਰਲੇ ਜ਼ਮੀਨ ਵਿਚੋਂ 11 ਕਨਾਲ 9 ਮਰਲੇ ਜ਼ਮੀਨ ਖਰੀਦੀ ਸੀ, ਉਸ ਦੇ ਭਰਾ ਦੀ ਮੌਤ ਹੋ ਚੁੱਕੀ ਹੈ, ਇਹ ਸਾਰੀ ਜ਼ਮੀਨ ਬੰਤਾ ਸਿੰਘ ਪੁੱਤਰ ਕੇਹਰ ਸਿੰਘ ਨਿਵਾਸੀ ਕੁਲਾਰ ਨਗਰ ਮੋਗਾ ਕੋਲ ਗਹਿਣੇ ਸੀ ਅਤੇ ਉਸਦਾ ਕਬਜ਼ਾ ਸੀ। ਇਸ ਸਬੰਧੀ ਉਨ੍ਹਾਂ ਦਾ ਅਦਾਲਤ ਵਿਚ ਕੇਸ ਚੱਲ ਰਿਹਾ ਸੀ। ਮਾਣਯੋਗ ਅਦਾਲਤ ਦੇ ਹੁਕਮਾਂ 'ਤੇ ਉਨ੍ਹਾਂ 76 ਹਜ਼ਾਰ ਰੁਪਏ ਸਰਕਾਰੀ ਖਜ਼ਾਨੇ ਵਿਚ ਜਮਾਂ ਕਰਵਾ ਦਿੱਤੇ ਪਰ ਬੰਤਾ ਸਿੰਘ ਧਿਰ ਵਲੋਂ ਜ਼ਮੀਨ ਦਾ ਕਬਜ਼ਾ ਨਹੀਂ ਸੀ ਛੱਡਿਆ ਜਾ ਰਿਹਾ।
ਉਕਤ ਜ਼ਮੀਨ ਦਾ ਫੈਸਲਾ ਸੁਪਰੀਮ ਕੋਰਟ ਨੇ ਉਨ੍ਹਾਂ ਦੇ ਹੱਕ ਵਿਚ ਕੀਤਾ ਅਤੇ ਉਕਤ ਫੈਸਲੇ ਅਨੁਸਾਰ ਅਦਾਲਤ ਸਿਵਲ ਜੱਜ ਜੂਨੀਅਰ ਡਵੀਜ਼ਨ -3 ਮੋਗਾ ਤੋਂ ਦਖਲ ਦਾ ਕੇਸ ਉਨ੍ਹਾਂ ਦੇ ਹੱਕ 'ਚ ਹੋਣ 'ਤੇ ਮਾਲ ਵਿਭਾਗ ਨੇ 11 ਫਰਵਰੀ 2016 ਨੂੰ ਉਕਤ ਜ਼ਮੀਨ ਦਾ ਕਬਜ਼ਾ ਉਨ੍ਹਾਂ ਨੂੰ ਦਿਵਾ ਦਿੱਤਾ। ਬੀਤੀ 27 ਮਾਰਚ ਨੂੰ ਬਾਅਦ ਦੁਪਹਿਰ ਉਨ੍ਹਾਂ ਦੇ ਹਿੱਸੇਦਾਰ ਸਰਬਜੀਤ ਸਿੰਘ ਨੇ ਫੋਨ 'ਤੇ ਦੱਸਿਆ ਕਿ ਜ਼ਮੀਨ ਵਿਚ ਕਥਿਤ ਦੋਸ਼ੀ ਪਰਮਜੀਤ ਸਿੰਘ ਉਰਫ ਪੰਮਾ, ਗੁਰਚਰਨ ਸਿੰਘ ਉਰਫ ਚਰਨਾ ਨਿਵਾਸੀ ਕੁਲਾਰ ਨਗਰ ਮੋਗਾ, ਕਮਲਜੀਤ ਸਿੰਘ ਨਿਵਾਸੀ ਮੱਈਆਂ ਵਾਲਾ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਨਾਜਰ ਸਿੰਘ ਨਿਵਾਸੀ ਰਾਊਕੇ ਕਲਾਂ ਅਤੇ ਉਨਾਂ ਨਾਲ 16-17 ਅਣਪਛਾਤੇ ਹਥਿਆਰਬੰਦ ਵਿਅਕਤੀ ਨੇ ਟਰੈਕਟਰਾਂ ਨਾਲ ਉਨ੍ਹਾਂ ਦੀ ਬੀਜੀ ਹੋਈ ਫਸਲ ਵਾਹ ਦਿੱਤੀ ਤੇ ਜ਼ਮੀਨ ਤੇ ਕਬਜ਼ਾ ਕਰਨ ਦਾ ਯਤਨ ਕਰ ਰਹੇ ਹਨ। ਇਸ ਸਬੰਧੀ ਥਾਣਾ ਸਿਟੀ ਮੋਗਾ ਵਲੋਂ ਹਰਨੇਕ ਸਿੰਘ ਪੁੱਤਰ ਰਣਜੀਤ ਸਿੰਘ ਦੇ ਬਿਆਨਾਂ ਤੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਦਵਾਈ ਲੈਣ ਜਾ ਰਿਹਾ ਵਿਅਕਤੀ ਸੜਕ 'ਤੇ ਡਿਗਿਆ, ਮੌਤ
NEXT STORY