ਰੂਪਨਗਰ (ਕੈਲਾਸ਼)— ਸ਼ਹਿਰ 'ਚ ਥਾਂ-ਥਾਂ ਲੱਗੇ ਪੋਸਟਰਾਂ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਕਾਰਨ ਹਾਦਸੇ ਵੀ ਵਾਪਰ ਰਹੇ ਹਨ। ਜਾਣਕਾਰੀ ਅਨੁਸਾਰ ਸ਼ਹਿਰ 'ਚ ਵੱਖ-ਵੱਖ ਕੰਪਨੀਆਂ ਵੱਲੋਂ ਲੋਕਾਂ ਦੇ ਘਰਾਂ ਦੀਆਂ ਦੀਵਾਰਾਂ 'ਤੇ ਪੋਸਟਰ ਲਾਏ ਜਾਂਦੇ ਹਨ, ਜਿਸ ਕਾਰਨ ਘਰਾਂ ਦਾ ਰੰਗ-ਰੋਗਨ ਵੀ ਖਰਾਬ ਹੋ ਜਾਂਦਾ ਹੈ। ਦੂਜੇ ਪਾਸੇ, ਪੋਸਟਰ ਲਗਾਉਣ ਦਾ ਸਭ ਤੋਂ ਵੱਧ ਸ਼ਿਕਾਰ ਸਰਕਾਰੀ ਇਮਾਰਤਾਂ ਬਣਦੀਆਂ ਹਨ ਅਤੇ ਉਨ੍ਹਾਂ ਦੀਆਂ ਦੀਵਾਰਾਂ 'ਤੇ ਪੋਸਟਰਾਂ ਦੀ ਭਰਮਾਰ ਦੇਖਣ ਨੂੰ ਮਿਲਦੀ ਹੈ ਪਰ ਇਸ ਮਾਮਲੇ ਵੱਲ ਪ੍ਰਸ਼ਾਸਨ ਦਾ ਸ਼ਾਇਦ ਧਿਆਨ ਹੀ ਨਹੀਂ ਹੈ।
ਕੁਝ ਵਾਹਨ ਚਾਲਕ ਜਦੋਂ ਜਾਂਦੇ-ਜਾਂਦੇ ਪੋਸਟਰਾਂ ਨੂੰ ਪੜ੍ਹਦੇ ਹਨ ਤਾਂ ਹਾਦਸੇ ਵਾਪਰਦੇ ਹਨ। ਬੇਸ਼ੱਕ ਜ਼ਿਲਾ ਪ੍ਰਸ਼ਾਸਨ ਨੇ ਪੋਸਟਰ ਲਗਾਉਣ 'ਤੇ ਪਾਬੰਦੀ ਲਾਈ ਹੋਈ ਹੈ ਪਰ ਅੱਜ ਕੁਝ ਲੋਕ ਦਿਨ-ਦਿਹਾੜੇ ਸਰਕਾਰੀ ਦੀਵਾਰਾਂ 'ਤੇ ਪੋਸਟਰ ਲਗਾਉਂਦੇ ਦੇਖੇ ਗਏ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਸ਼ਹਿਰ 'ਚ ਚੱਲ ਰਹੇ ਇਸ ਰੁਝਾਨ 'ਤੇ ਸਖਤੀ ਨਾਲ ਰੋਕ ਲਾਈ ਜਾਵੇ।
ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਨਵੇਂ ਵਿਧਾਇਕਾਂ ਲਈ ਸਪੈਸ਼ਲ ਟ੍ਰੇਨਿੰਗ ਦੀ ਕੈਪਟਨ ਅਮਰਿੰਦਰ ਨੇ ਕੀਤੀ ਸ਼ੁਰੂਆਤ
NEXT STORY