ਤਰਨਤਾਰਨ (ਵਾਲੀਆ) - ਨੋਟਬੰਦੀ ਅਤੇ ਜੀ. ਐੱਸ. ਟੀ. ਕਾਰਨ ਬੁਰੀ ਤਰ੍ਹਾਂ ਲੰਗੜੇ ਆਮ ਲੋਕਾਂ 'ਤੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਬਿਜਲੀ ਬਿੱਲਾਂ 'ਚ ਕੀਤੇ ਵਾਧੇ ਕਾਰਨ ਉਨ੍ਹਾਂ ਦਾ ਜਿਊਣਾ ਔਖਾ ਹੋ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਸ਼ਮੀਰ ਸਿੰਘ ਸੰਘਾ ਪ੍ਰਧਾਨ ਸਿੱਖ ਸਟੂਡੈਂਟ ਫੈੱਡਰੇਸ਼ਨ ਸੰਘਾ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਪਿਛਲੀ ਅਕਾਲੀ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਮੁਫਤ ਬਿਜਲੀ ਤੋਂ ਇਲਾਵਾ ਪਿੰਡਾਂ 'ਚ ਰਹਿੰਦੇ ਗਰੀਬ ਪਰਿਵਾਰਾਂ ਦੀ 200 ਯੂਨਿਟ ਤੱਕ ਬਿਜਲੀ ਮੁਆਫ ਸੀ ਪਰ ਕੈਪਟਨ ਸਰਕਾਰ ਨੇ ਨਵੀਆਂ ਵਧੀਆਂ ਦਰਾਂ 1 ਅਪ੍ਰੈਲ 2017 ਤੋਂ ਲਾਗੂ ਕਰ ਕੇ ਆਮ ਲੋਕਾਂ 'ਤੇ ਬਹੁਤ ਵੱਡਾ ਬੋਝ ਪਾ ਦਿੱਤਾ ਹੈ।
ਸੰਘਾ ਨੇ ਕਿਹਾ ਕਿ ਨੋਟਬੰਦੀ ਅਤੇ ਜੀ. ਐੱਸ. ਟੀ. ਲਾਗੂ ਹੋਣ ਕਾਰਨ ਇਸ ਵਾਰ ਦੀਵਾਲੀ ਦੇ ਰੰਗ ਵੀ ਫਿੱਕੇ ਰਹੇ ਹਨ, ਜਦਕਿ ਬਿਜਲੀ ਦੇ ਨਵੇਂ ਆਉਣ ਵਾਲੇ ਬਿੱਲਾਂ 'ਚ 7 ਮਹੀਨੇ ਦਾ ਪਿਛਲਾ ਬਕਾਇਆ ਜਮ੍ਹਾ ਕਰ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜਿਹੜਾ ਤੋਹਫਾ ਦਿੱਤਾ ਹੈ, ਉਸ ਨਾਲ ਆਮ ਲੋਕਾਂ ਨੂੰ 2 ਡੰਗ ਦੀ ਰੋਟੀ ਖਾਣੀ ਵੀ ਮੁਸ਼ਕਿਲ ਹੋ ਗਈ ਹੈ। ਫੈੱਡਰੇਸ਼ਨ ਆਗੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ 8 ਮਹੀਨਿਆਂ ਦੌਰਾਨ ਅਜੇ ਤੱਕ ਪੰਜਾਬ ਵਾਸੀਆਂ ਲਈ ਕੋਈ ਅਜਿਹਾ ਕੰਮ ਨਹੀਂ ਕੀਤਾ, ਜਿਸ ਕਾਰਨ ਲੋਕ ਸਰਕਾਰ ਨੂੰ ਅਸੀਸਾਂ ਦੇਣ ਬਲਕਿ ਕੈਪਟਨ ਵੱਲੋਂ ਲਏ ਜਾ ਰਹੇ ਫੈਸਲਿਆਂ ਕਾਰਨ ਲੋਕ ਸਰਕਾਰ ਦਾ ਪਿੱਟ-ਸਿਆਪਾ ਹੀ ਕਰੀ ਜਾ ਰਹੇ ਹਨ।
ਮੰਦਰ ਦੀ ਵੀਡੀਓ ਬਣਾ ਕੇ ਅਪਲੋਡ ਕਰਨ ਤੇ ਧਮਕੀਆਂ ਦੇਣ ਵਾਲੇ ਮਾਂ-ਪੁੱਤ ਵਿਰੁੱਧ ਕੇਸ ਦਰਜ
NEXT STORY