ਸੰਗਰੂਰ (ਰਾਜੇਸ਼ ਕੋਹਲੀ) — ਜ਼ਿਲਾ ਸੰਗਰੂਰ 'ਚ ਬਿਜਲੀ ਬੋਰਡ ਦੇ ਇਕ ਜੇ. ਈ. ਖਿਲਾਫ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਜੇ. ਈ. 'ਤੇ ਦੋਸ਼ ਹਨ ਕਿ ਉਸ ਨੇ ਸੰਗਰੂਰ ਦੀ ਇਕ ਗਰੀਬ ਬਸਤੀ 'ਚ ਸਰਕਾਰ ਵਲੋਂ ਗਰੀਬਾਂ ਦੇ ਲਈ ਪਾਣੀ ਮੁਹੱਈਆ ਕਰਨ ਵਾਲੀ ਮੋਟਰ ਦਾ ਨਾ ਸਿਰਫ ਕੁਨੈਕਸ਼ਨ ਕੱਟ ਦਿੱਤਾ ਸਗੋਂ ਇਕ ਮਹਿਲਾ ਦੇ ਨਾਲ ਛੇੜਖਾਨੀ ਤਕ ਕੀਤੀ ਤੇ ਲੋਕਾਂ ਨੂੰ ਅਪਸ਼ਬਦ ਵੀ ਕਹੇ।
ਜਾਣਕਾਰੀ ਮੁਤਾਬਕ ਸੰਗਰੂਰ ਦੀ ਸੁੰਦਰ ਬਸਤੀ 'ਚ ਆਰਥਿਕ ਤੌਰ 'ਤੇ ਗਰੀਬ ਲੋਕ ਰਹਿੰਦੇ ਹਨ, ਜਿਥੇ ਪਾਣੀ ਦੀ ਸਪਲਾਈ ਸਹੀ ਢੰਗ ਨਾਲ ਨਾ ਹੋਣ ਕਾਰਨ ਸਰਕਾਰ ਨੇ ਕੁਝ ਸਾਲ ਪਹਿਲਾਂ ਪਾਣੀ ਦੀਆਂ ਮੋਟਰਾਂ ਲਗਾ ਕੇ ਉਸ ਨੂੰ ਬਿਜਲੀ ਦੀ ਸਪਲਾਈ ਮੁਹੱਈਆ ਕਰਵਾਈ ਸੀ ਪਰ ਸੰਗਰੂਰ ਦੇ ਇਕ ਬਿਜਲੀ ਬੋਰਡ ਦੇ ਜੇ. ਈ. ਜਗਦੀਪ ਸਿੰਘ ਨੇ ਪਿਛਲੇ ਦਿਨੀਂ ਨਾ ਸਿਰਫ ਮੋਟਰ ਦਾ ਕੁਨੈਕਸ਼ਨ ਕੱਟ ਕੇ ਬਸਤੀ ਨੂੰ ਸਪਲਾਈ ਹੋਣ ਵਾਲਾ ਪਾਣੀ ਬੰਦ ਕਰ ਦਿੱਤਾ ਸਗੋਂ ਮੁਹੱਲੇ ਦੇ ਲੋਕਾਂ ਨੂੰ ਅਪਸ਼ਬਦ ਵੀ ਕਹੇ। ਮੁਹੱਲੇ ਦੀ ਇਕ ਔਰਤ ਨੇ ਤਾਂ ਜੇ. ਈ. 'ਤੇ ਛੇੜਖਾਨੀ ਤਕ ਕਰਨ ਦੇ ਦੋਸ਼ ਲਗਾਏ ਸਨ, ਜਿਸ ਤੋਂ ਬਾਅਦ ਪੁਲਸ ਨੇ ਮੁਹੱਲੇ ਦੇ ਲੋਕਾਂ ਦੀ ਸ਼ਿਕਾਇਤ 'ਤੇ ਦੋਸ਼ੀ ਜੇ. ਈ. 'ਤੇ ਮਾਮਲਾ ਦਰਜ ਕਰ ਲਿਆ ਹੈ, ਜਦ ਕਿ ਜੇ. ਈ. ਅਜੇ ਫਰਾਰ ਹੈ।
54 ਕਿਲੋਗ੍ਰਾਮ ਭੁੱਕੀ ਸਣੇ ਇਕ ਨੌਜਵਾਨ ਗ੍ਰਿਫਤਾਰ
NEXT STORY