ਚੰਡੀਗੜ੍ਹ : ਪੰਜਾਬ 'ਚ ਭਾਵੇਂ ਹੀ ਘਰੇਲੂ ਖ਼ਪਤਕਾਰਾਂ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਲੋਕ ਅਜਿਹੇ ਕੰਮ ਕਰ ਰਹੇ ਹਨ, ਜਿਸ ਨੂੰ ਸੁਣ ਕੇ ਤੁਹਾਨੂੰ ਵੀ ਹੈਰਾਨੀ ਹੋਵੇਗੀ। ਬਿੱਲ ਨਾ ਦੇਣ ਦੇ ਚੱਕਰ 'ਚ ਜਿੱਥੇ ਲੋਕ ਨਵੇਂ ਕੁਨੈਕਸ਼ਨ ਲੈ ਰਹੇ ਹਨ, ਉੱਥੇ ਹੀ ਮੀਟਰਾਂ ਨਾਲ ਵੀ ਛੇੜਛਾੜ ਕੀਤੀ ਜਾ ਰਹੀ ਹੈ ਤਾਂ ਜੋ 300 ਯੂਨਿਟ ਤੋਂ ਜੇਕਰ ਜ਼ਿਆਦਾ ਬਿੱਲ ਬਣਦਾ ਹੈ ਤਾਂ ਉਨ੍ਹਾਂ ਨੂੰ ਦੇਣਾ ਨਾ ਪਵੇ। ਹਾਲਾਂਕਿ ਸਰਕਾਰ 'ਤੇ ਵੀ ਮੁਫ਼ਤ ਬਿਜਲੀ ਦੇਣ ਦਾ ਕਾਫ਼ੀ ਆਰਥਿਕ ਬੋਝ ਪੈ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅਗਲੇ 2 ਦਿਨਾਂ 'ਚ ਛਾ ਜਾਵੇਗਾ Monsoon, ਜਾਣੋ ਮੌਸਮ ਦੀ ਪੂਰੀ Update
ਪੰਜਾਬ 'ਚ ਲੋਕ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਲੈ ਕੇ ਕਾਫ਼ੀ ਖ਼ੁਸ਼ ਹਨ ਅਤੇ ਸੂਬੇ ਦੇ 87 ਫ਼ੀਸਦੀ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ। ਇਸ ਦੇ ਨਾਲ ਹੀ ਸਾਲ 'ਚ ਰਿਕਾਰਡ 3,32,655 ਨਵੇਂ ਕੁਨੈਕਸ਼ਨ ਵੀ ਵੱਧ ਗਏ ਹਨ। ਕਈ ਲੋਕਾਂ ਨੇ ਯੋਜਨਾ ਦਾ ਲਾਭ ਲੈਣ ਲਈ ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਦੇ ਨਾਂ 'ਤੇ ਨਵੇਂ ਕੁਨੈਕਸ਼ਨ ਲੈ ਲਏ ਹਨ। 300 ਯੂਨਿਟ ਮੁਫ਼ਤ ਬਿਜਲੀ ਯੋਜਨਾ ਨਾਲ ਸਰਕਾਰ ਨੂੰ 6 ਹਜ਼ਾਰ ਕਰੋੜ ਰੁਪਏ ਦੇ ਕਰੀਬ ਸਬਸਿਡੀ ਜ਼ਿਆਦਾ ਦੇਣੀ ਪੈ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਬਰਖ਼ਾਸਤ ਅਧਿਕਾਰੀ ਰਾਜਜੀਤ ਸਿੰਘ ਨੂੰ ਸੁਪਰੀਮ ਕੋਰਟ ਦਾ ਝਟਕਾ, ਰਾਹਤ ਦੇਣ ਤੋਂ ਕੀਤਾ ਇਨਕਾਰ
ਇਸ ਯੋਜਨਾ ਦੇ ਬਾਵਜੂਦ ਵੀ ਇਕ ਸਾਲ 'ਚ ਬਿਜਲੀ ਚੋਰੀ ਦੇ 48 ਫ਼ੀਸਦੀ ਮਾਮਲੇ ਵਧੇ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਕਈ ਘਰੇਲੂ ਖ਼ਪਤਕਾਰ 2 ਮਹੀਨਿਆਂ 'ਚ 600 ਯੂਨਿਟ ਤੋਂ ਜ਼ਿਆਦਾ ਬਿਜਲੀ ਖ਼ਪਤ ਰੋਕਣ ਲਈ ਮੀਟਰ ਨਾਲ ਛੇੜਖਾਨੀ ਕਰਕੇ ਬਿਜਲੀ ਚੋਰੀ ਕਰ ਰਹੇ ਹਨ। ਲੋਕ ਜ਼ਿਆਦਾਤਰ ਮੀਟਰ ਦੀ ਫ੍ਰੀਕੁਐਂਸੀ ਸਰਕਟ ਨਾਲ ਛੇੜਛਾੜ ਕਰ ਰਹੇ ਹਨ, ਜਿਸ ਨਾਲ ਮੀਟਰ ਦੀ ਸਪੀਡ ਘੱਟ ਜਾਂਦੀ ਹੈ ਅਤੇ ਬਿਜਲੀ ਬਿੱਲ ਦੀ ਖ਼ਪਤ ਅੱਧੀ ਹੋ ਜਾਂਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ’ਚ ਮਾਨਸੂਨ ਦੇ ਸਰਗਰਮ ਹੋਣ ਮਗਰੋਂ ਪਾਵਰਕਾਮ ਨੂੰ ਵੱਡੀ ਰਾਹਤ
NEXT STORY