ਖੰਨਾ (ਸ਼ਾਹੀ, ਸੁਖਵਿੰਦਰ ਕੌਰ) : ਪੰਜਾਬ ਕੈਬਨਿਟ ਵੱਲੋਂ ਲਏ ਗਏ ਫ਼ੈਸਲੇ ਨੂੰ ਲਾਗੂ ਕਰਦੇ ਹੋਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪਾਵਰਕਾਮ) ਵੱਲੋਂ ਇਕ ਕਮਰਸ਼ੀਅਲ ਸਰਕੂਲਰ ਜਾਰੀ ਗਿਆ ਹੈ। ਇਸ 'ਚ 2 ਕਿੱਲੋਵਾਟ ਤੱਕ ਬਿਜਲੀ ਕੁਨੈਕਸ਼ਨ ਦਾ ਬਕਾਇਆ ਬਿਜਲੀ ਬਿੱਲ ਮੁਆਫ਼ ਕਰਨ ਅਤੇ ਇਸ ਬਾਬਤ ਕੱਟੇ ਗਏ ਕੁਨੈਕਸ਼ਨ ਮੁੜ ਤੋਂ ਜੋੜਣ ਦਾ ਰਾਹ ਸਾਫ਼ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪਾਵਰਕਾਮ ਨੇ 13 ਦਿਨਾਂ 'ਚ ਖ਼ਰੀਦੀ 311 ਕਰੋੜ ਦੀ ਬਿਜਲੀ, ਤਲਵੰਡੀ ਸਾਬੋ ਤੇ ਲਹਿਰਾ ਮੁਹੱਬਤ ਦਾ ਇਕ-ਇਕ ਯੂਨਿਟ ਬੰਦ
ਜਾਰੀ ਨੋਟੀਫਿਕੇਸ਼ਨ ਨੰਬਰ 38/2021 ਮਿਤੀ 13 ਅਕਤੂਬਰ, 2021 ਵਿਚ ਕਿਹਾ ਗਿਆ ਹੈ ਕਿ 2 ਕਿੱਲੋਵਾਟ ਤੱਕ ਦੇ ਘਰੇਲੂ ਬਿੱਲ ਜਿਹੜੇ 29 ਸਤੰਬਰ ਤੱਕ ਜਾਰੀ ਹੋ ਗਏ ਸਨ, ਉਨ੍ਹਾਂ ਬਿੱਲਾਂ ਵਿਚ ਦਿਖਾਇਆ ਗਿਆ ਪਿਛਲਾ ਬਕਾਇਆ ਜੇ ਕੋਈ ਹੋਵੇ ਤਾਂ ਉਸਨੂੰ ਮੁਆਫ਼ ਸਮਝਿਆ ਜਾਵੇਗਾ ਪਰ ਉਸ ਬਿੱਲ ਸਾਈਕਲ ਦੀ ਕਰੰਟ ਰਕਮ ਵਸੂਲੀ ਜਾਵੇਗੀ।
ਇਹ ਵੀ ਪੜ੍ਹੋ : 99 ਸਾਲਾ ਬੇਬੇ ਮਰਨ ਤੋਂ ਪਹਿਲਾਂ ਲਿਖ ਗਈ ਖ਼ਾਸ ਅੰਤਿਮ ਇੱਛਾਵਾਂ, ਮੌਤ ਮਗਰੋਂ ਪੂਰੀਆਂ ਕਰਨ 'ਚ ਲੱਗਾ ਪਰਿਵਾਰ
ਇਸ ਤਰ੍ਹਾਂ ਦੇ ਖ਼ਪਤਕਾਰਾਂ ਦੇ ਬਿੱਲ ਨਾ ਜਮ੍ਹਾਂ ਹੋਣ ਕਰ ਕੇ ਜੋ ਬਿਜਲੀ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ ਤਾਂ ਉਨ੍ਹਾਂ ਨੂੰ ਤੁਰੰਤ ਜੋੜ ਦਿੱਤਾ ਜਾਵੇਗਾ। ਇਹੋ ਜਿਹੇ ਖ਼ਪਤਕਾਰ, ਜਿਨ੍ਹਾਂ ਦੇ ਕੁਨੈਕਸ਼ਨ ਫਿਰ ਜੋੜੇ ਜਾਣਗੇ, ਉਨ੍ਹਾ ਕੋਲੋਂ ਬਿੱਲ ਨਾ ਜਮ੍ਹਾਂ ਕਰਵਾਉਣ ਦਾ ਜੁਰਮਾਨਾ, ਕੁਨੈਕਸ਼ਨ ਫਿਰ ਤੋਂ ਜੋੜਣ ਦੀ ਫ਼ੀਸ, ਜਿੰਨਾ ਚਿਰ ਕੁਨੈਕਸ਼ਨ ਕੱਟਿਆ ਰਿਹਾ, ਉਸਦੇ ਫਿਕਸਡ ਚਾਰਜਿਜ਼ ਵੀ ਪੰਜਾਬ ਸਰਕਾਰ ਤੋਂ ਵਸੂਲੇ ਜਾਣਗੇ ਅਤੇ ਖ਼ਪਤਕਾਰਾਂ ਤੋਂ ਨਹੀਂ ਲਏ ਜਾਣਗੇ।
ਇਹ ਵੀ ਪੜ੍ਹੋ : ਚੰਗੀ ਖ਼ਬਰ : ਪੰਜਾਬ 'ਚ ਕੋਲੇ ਦੀ ਕਮੀ ਦੇ ਬਾਵਜੂਦ ਘਟੇ ਬਿਜਲੀ ਕੱਟ, ਆਉਂਦੇ ਦਿਨਾਂ 'ਚ ਹਾਲਾਤ ਸੁਧਰਨ ਦੇ ਆਸਾਰ
ਜਿਨ੍ਹਾਂ ਖ਼ਪਤਕਾਰਾਂ ਦੇ ਕੁਨੈਕਸ਼ਨ ਫਿਰ ਤੋਂ ਜੋੜਨਾ ਸੰਭਵ ਨਹੀਂ ਹੋਵੇਗਾ, ਉਨ੍ਹਾਂ ਦੇ ਨਵੇਂ ਕੁਨੈਕਸ਼ਨ ਜਾਰੀ ਕੀਤੇ ਜਾਣਗੇ ਅਤੇ ਇਸ ਸਬੰਧੀ ਸਾਰੇ ਚਾਰਜਿਜ਼ ਪੰਜਾਬ ਸਰਕਾਰ ਤੋਂ ਵਸੂਲੇ ਜਾਣਗੇ। ਸਰਕੂਲਰ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਦੇ ਫ਼ੈਸਲੇ ਨੂੰ ਲਾਗੂ ਕਰਨ ਲਈ ਪਾਰਵਰਕਾਮ ਦੇ ਫੀਲਡ ਅਫ਼ਸਰ ਘਰ-ਘਰ ਜਾ ਕੇ ਇਹੋ ਜਿਹੇ ਖ਼ਪਤਕਾਰਾਂ ਨੂੰ ਸੰਪਰਕ ਕਰਨਗੇ ਅਤੇ ਇਲਾਕੇ ਦੇ ਐੱਸ. ਡੀ. ਐੱਮ. ਦੇ ਸਹਿਯੋਗ ਨਾਲ ਵਿਸ਼ੇਸ਼ ਕੈਂਪ ਵੀ ਲਾਏ ਜਾਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
15 ਅਕਤੂਬਰ ਨੂੰ ਮਨਾਇਆ ਜਾਵੇਗਾ ਦੁਸਹਿਰਾ, ਜਾਣੋ ਸ਼ੁੱਭ ਮਹੂਰਤ ਤੇ ਪੂਜਾ ਵਿਧੀ
NEXT STORY