ਲੁਧਿਆਣਾ (ਸਲੂਜਾ) : ਲਾਕਡਾਊਨ ਦੌਰਾਨ ਪਾਵਰਕਾਮ ਵਲੋਂ ਬਿਜਲੀ ਬਿੱਲ ਦੇ ਭੁਗਤਾਨ ਲਈ ਉਪਭੋਗਤਾ ਨੂੰ ਪਹਿਲਾ ਮੈਸੇਜ ਭੇਜਦੇ ਇਹ ਕਿਹਾ ਗਿਆ ਸੀ ਕਿ ਇਸ ਵਾਰ ਬਿਜਲੀ ਬਿੱਲ ਨਹੀਂ ਆਉਣਗੇ। ਫਿਰ ਐਵਰੇਜ ਦੇ ਹਿਸਾਬ ਨਾਲ ਬਿਜਲੀ ਬਿੱਲਾਂ ਦੀ ਅਦਾਇਗੀ ਨਿਸ਼ਚਿਤ ਤਾਰੀਕ ਤੱਕ ਕਰ ਦਿੱਤੀ ਜਾਵੇ। ਉਸਦੇ ਬਾਅਦ ਜੁਰਮਾਨਾ ਵਸੂਲਿਆ ਜਾਵੇਗਾ। ਜ਼ਿਆਦਾਤਰ ਉਪਭੋਗਤਾ ਨੇ ਤਾਂ ਜੁਰਮਾਨੇ ਦੇ ਡਰ ਨਾਲ ਬਿਜਲੀ ਬਿੱਲਾਂ ਨੂੰ ਆਨਲਾਈਨ ਭੁਗਤਾਨ ਕਰ ਦਿੱਤਾ ਅਤੇ ਕੁਝ ਉਪਭੋਗਤਾ ਨੇ ਪਾਵਰਕਾਮ ਆਫਿਸ 'ਚ ਜਾ ਕੇ ਵੀ ਬਿਜਲੀ ਬਿੱਲਾਂ ਦੀ ਅਦਾਇਗੀ ਕੀਤੀ। ਵੱਖ-ਵੱਖ ਉਪਭੋਗਤਾ ਨੇ ਐਵਰੇਜ ਬਿੱਲਾਂ ਨੂੰ ਧੋਖਾਦੇਹੀ ਕਰਾਰ ਦਿੱਤਾ ਹੈ ਅਤੇ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਇਥੇ ਇਹ ਦਸ ਦੇਈਏ ਕਿ ਉਪਭੋਗਤਾਵਾਂ ਨੇ ਬਿਜਲੀ ਵਿਭਾਗ ਵਲੋਂ ਮਿਲੇ ਮੈਸੇਜ ਦੇ ਆਧਾਰ 'ਤੇ ਆਪਣੇ ਬਿਜਲੀ ਬਿੱਲਾਂ ਦਾ ਭੁਗਤਾਨ ਕਰ ਦਿੱਤਾ ਤਾਂ ਉਸ ਦੇ ਤਿੰਨ-ਚਾਰ ਦਿਨਾਂ ਬਾਅਦ ਹੀ ਵਿਭਾਗ ਨੇ ਬਿਜਲੀ ਉਪਭੋਗਤਾਵਾਂ ਨੂੰ ਐਵਰੇਜ ਬਿੱਲ ਭੇਜ ਦਿੱਤੇ। ਜਿਸ ਨੂੰ ਲੈ ਕੇ ਉਪਭੋਗਤਾ ਪਰੇਸ਼ਨੀ ਵਿਚ ਪੈ ਗਏ ਹਨ ਕਿ ਹੁਣ ਕਰਨ ਤਾਂ ਕੀ ਕਰਨ ਅਤੇ ਜਾਣ ਤਾਂ ਕਿਥੇ ਜਾਣ।
ਇਹ ਵੀ ਪੜ੍ਹੋ : ਚੀਫ਼ ਸੈਕਟਰੀ ਦੇ ਬਾਈਕਾਟ ਦਾ ਐਲਾਨ ਹਵਾ-ਹਵਾਈ, ਮੰਤਰੀਆਂ ਨਾਲ ਹੋਈ ਬੈਠਕ
ਉਪਭੋਗਤਾ ਦਲਜੀਤ ਕੌਰ ਨੇ ਪਾਵਰਕਾਮ ਦੀ ਕਾਜਗੁਜ਼ਾਰੀ 'ਚ ਸਵਾਲ ਕਰਦੇ ਹੋਏ ਕਿਹਾ ਕਿ ਵਿਭਾਗ ਵਲੋਂ ਉਨ੍ਹਾਂ ਦੇ ਮੋਬਾਈਲ 'ਤੇ ਬਿਜਲੀ ਬਿੱਲ ਦੀ ਅਦਾਇਗੀ ਨੂੰ ਲੈ ਕੇ ਮੈਸੇਜ ਭੇਜਿਆ ਗਿਆ ਸੀ। ਉਸਦਾ ਭੁਗਤਾਨ ਉਨਾਂ ਨੇ ਉਸ ਦੇ ਮੁਤਾਬਕ ਕਰ ਦਿੱਤਾ ਹੁਣ ਵਿਭਾਗ ਵਲੋਂ ਐਵਰੇਜ ਬਿੱਲ ਭੇਜਿਆ ਗਿਆ ਹੈ, ਉਹ ਪਰੇਸ਼ਾਨ ਹਨ ਕਿਉਂਕਿ ਇਸ ਵਿਚ ਦੋ ਤੋਂ ਤਿੰਨ ਹਜ਼ਾਰ ਰੁਪਏ ਦਾ ਅੰਤਰ ਹੈ। ਜਦ ਉਹ ਬਿਜਲੀ ਬਿੱਲ ਦੀ ਦਰੁਸਤੀ ਦੇ ਲਈ ਵਿਭਾਗ ਦੇ ਆਫਿਸ ਵਿਚ ਗਈ ਤਾਂ ਉਸਨੂੰ ਇਹ ਕਹਿ ਕੇ ਵਾਪਸ ਭੇਜਿਆ ਗਿਆ ਕਿ ਕੱਲ ਨੂੰ ਆਉਣ। ਅੱਜ ਸਾਡੇ ਕੋਲ ਪਹਿਲਾ ਹੀ ਬਹੁਤ ਕੰਮ ਪੈਡਿੰਗ ਪਿਆ ਹੈ। ਇਹ ਆਮ ਜਨਤਾ ਨੂੰ ਪਰੇਸ਼ਾਨ ਕਰਨ ਵਾਲੀ ਗੱਲ ਨਹੀਂ ਤਾਂ ਹੋਰ ਕੀ ਹੈ ?
ਇਕ ਹੋਰ ਉਪਭੋਗਤਾ ਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਬਿਜਲੀ ਬਿੱਲ ਆਨਲਾਈਨ ਜਮ੍ਹਾ ਕਰਵਾ ਦਿੱਤਾ, ਹੁਣ ਇਕ ਨਵਾਂ ਬਿਜਲੀ ਬਿੱਲ ਵਿਭਾਗ ਵਲੋਂ ਭੇਜ ਦਿੱਤਾ ਗਿਆ। ਜਿਸ ਵਿਚ ਉਨ੍ਹਾਂ ਵਲੋਂ ਅਦਾਇਗੀ ਬਿੱਲ ਦੀ ਰਾਸ਼ੀ ਤਾਂ ਜਮ੍ਹਾ ਖਾਤੇ ਵਿਚ ਦਿਖਾਈ ਹੋਈ ਹੈ ਪਰ ਇਸਦੇ ਇਲਾਵਾ 2200 ਰੁਪਏ ਹੋਰ ਜਮ੍ਹਾ ਕਰਵਾਉਣ ਨੂੰ ਕਿਹਾ ਗਿਆ ਹੈ।
ਕੀ ਕਹਿੰਦੇ ਹਨ ਪਾਵਰਕਾਮ ਦੇ ਅਧਿਕਾਰੀ
ਇਸ ਸਬੰਧ ਵਿਚ ਜਦ ਪਾਵਰਕਾਮ ਦੇ ਅਧਿਕਾਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਹ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਵੀ ਉਪਭੋਗਤਾਵਾਂ ਨੇ ਮੈਸੇਜ ਦੇ ਆਧਾਰ 'ਤੇ ਐਵਰੇਜ ਬਿਜਲੀ ਬਿੱਲਾਂ ਦਾ ਪਹਿਲਾਂ ਭੁਗਤਾਨ ਕਰ ਦਿਤਾ ਹੈ, ਉਨ੍ਹਾਂ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਪਾਵਰਕਾਮ ਦੇ ਦਫਤਰ ਆਉਣ ਦੀ ਜ਼ਰੂਰਤ ਹੈ। ਉਪਭੋਗਤਾ ਨੇ ਕੇਵਲ ਇੰਨਾ ਹੀ ਕਰਨਾ ਹੈ ਕਿ ਭੁਗਤਾਨ ਕੀਤੇ ਬਿੱਲ ਨੂੰ ਹੁਣ ਆਏ ਆਪਣੇ ਬਿੱਲ ਵਿਚੋਂ ਘਟਾ ਕੇ ਬਾਕੀ ਬਿਜਲੀ ਬਿੱਲ ਭੁਗਤਾਨ ਕਰਨਾ ਹੈ। ਅਗਲੀ ਵਾਰ ਉਨ੍ਹਾਂ ਨੂੰ ਬਕਾਇਦਾ ਰੀਡਿੰਗ ਦੇ ਮੁਤਾਬਕ ਬਿਜਲੀ ਦਾ ਬਿੱਲ ਡੋਰ ਸਟੈਪ 'ਤੇ ਹੀ ਮਿਲੇਗਾ, ਜੇਕਰ ਫਿਰ ਵੀ ਕਿਸੇ ਉਪਭੋਗਤਾ ਨੂੰ ਬਿਜਲੀ ਬਿੱਲ ਨੂੰ ਲੈ ਕੇ ਕੋਈ ਦੁਵਿਧਾ ਹੈ ਤਾਂ ਉਹ ਕੰਮ ਦੇ ਸਮੇਂ ਵਿਚਕਾਰ ਸਬੰਧਤ ਪਾਵਰਕਾਮ ਆਫਿਸ ਵਿਚ ਆ ਕੇ ਮਿਲ ਸਕਦਾ ਹੈ। ਕਿਸੇ ਪੱਧਰ ਦੀ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਹੁਣ ਖਹਿਰਾ ਨੇ 'ਮੈਂ ਵੀ ਹਾਂ ਅਰਵਿੰਦਰ ਭਲਵਾਨ' ਨਾਂ ਦੀ ਮੁਹਿੰਮ ਸ਼ੁਰੂ ਕਰਨ ਦੀ ਕੀਤੀ ਅਪੀਲ
ਜਲਾਲਾਬਾਦ ਦੀਆਂ ਨਹਿਰਾਂ 'ਚ ਗੰਦਗੀ ਦੀ ਭਰਮਾਰ, ਨਹਿਰੀ ਵਿਭਾਗ ਕੁੰਭਕਰਨੀ ਨੀਂਦ 'ਚ
NEXT STORY