ਵੈੱਬ ਡੈਸਕ- ਪੰਜਾਬ ਦੇ ਕਈ ਇਲਾਕਿਆਂ ਵਿਚ ਅੱਜ ਯਾਨੀ ਵੀਰਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਸ਼ਾਮ ਚੁਰਾਸੀ, (ਦੀਪਕ) : ਜ਼ਰੂਰੀ ਮੁਰੰਮਤ ਕਾਰਨ ਸ਼ਾਮ ਚੁਰਾਸੀ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਦੀ ਬਿਜਲੀ 27 ਨਵੰਬਰ ਨੂੰ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਜੀ. ਸੁਰਿੰਦਰ ਸਿੰਘ ਉੱਪ ਮੰਡਲ ਅਫਸਰ ਸ਼ਾਮ ਚੁਰਾਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 27 ਨਵੰਬਰ ਨੂੰ ਦਿਨ ਵੀਰਵਾਰ ਨੂੰ 66 ਕੇ.ਵੀ. ਇੰਡਸਟਰੀ ਫੀਡਰ, ਸ਼ਹਿਰੀ ਫੀਡਰ ਸ਼ਾਮ ਚੁਰਾਸੀ ਅਤੇ ਯੂ.ਪੀ.ਐੱਸ. ਫੀਡਰ ਤਾਰਾਗੜ੍ਹ ਤੇ ਜ਼ਰੂਰੀ ਕੰਮ ਕਰਨ ਹਿੱਤ ਬਿਜਲੀ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ।
ਜਿਸ ਕਾਰਨ 66 ਕੇ.ਵੀ. ਸਬ ਸਟੇਸ਼ਨ ਸ਼ਾਮ ਚੁਰਾਸੀ ਤੋਂ ਚਲਦੇ 11 ਕੇ.ਵੀ. ਇੰਡਸਟਰੀ ਫੀਡਰ ਅਤੇ ਸ਼ਹਿਰੀ ਫੀਡਰ ਸ਼ਾਮ ਚੁਰਾਸੀ, ਬਡਾਲਾ ਮਾਹੀ, ਵਾਹਿਦ, ਪੰਡੋਰੀ ਰਾਜਪੂਤਾਂ, ਮੰਡਿਆਲਾ, ਰੇਸ਼ੀਵਾਲ, ਤਾਰਾਗੜ੍ਹ, ਸਾਂਧਰਾ, ਰੰਧਾਵਾ ਬਰੋਟਾ, ਚੱਕ ਰਾਜੂ, ਹਰਗੜ੍ਹ ਆਦਿ ਪਿੰਡਾਂ ਦੀ ਬਿਜਲੀ ਬੰਦ ਰਹੇਗੀ |
ਜ਼ੀਰਕਪੁਰ, (ਧੀਮਾਨ) : ਬਲਟਾਣਾ ਸਥਿਤ 66 ਕੇਵੀ ਗ੍ਰਿਡ ''ਚ ਨਵੇਂ 11 ਕੇਵੀ ਫੀਡਰ ਦੀ ਤਤਕਾਲੀ ਇੰਸਟਾਲੇਸ਼ਨ ਦੇ ਕੰਮ ਕਾਰਨ 27 ਨਵੰਬਰ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਕਈ ਇਲਾਕਿਆਂ ’ਚ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਸੰਨੀ ਇਨਕਲੇਵ, ਬਲਟਾਣਾ, ਵਧਾਵਾ ਨਗਰ, ਬਿਸਨਪੁਰਾ, ਗਾਜੀਪੁਰ, ਪ੍ਰੀਤ ਕਲੋਨੀ, ਸਿੰਘਪੁਰਾ, ਢਕੌਲੀ, ਸਨੌਲੀ ਤੇ ਪਿੰਡ ਪੀਰਮੁੱਛਲਾ, ਪਿੰਡ ਨਗਲਾ ਤੇ ਇਸ ਦੇ ਨਾਲ ਲਗਦੇ ਬਾਜ਼ਾਰਾਂ, ਕਲੋਨੀਆਂ ਤੇ ਸੁਸਾਇਟੀਆਂ ਦੀ ਬਿਜਲੀ ਸਪਲਾਈ ਠੱਪ ਰਹੇਗੀ।
ਔੜ/ਚੱਕਦਾਨਾ, (ਛਿੰਜੀ ਲੜੋਆ) : ਉਪ-ਮੰਡਲ ਦਫਤਰ ਔੜ ਦੇ ਐੱਸ.ਡੀ.ਓ. ਪ੍ਰਵੇਸ਼ ਕੁਮਾਰ ਤਨੇਜਾ ਨੇ ਲੋਕ ਹਿੱਤ ਵਿਚ ਵਿਸ਼ੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ 27 ਨਵੰਬਰ ਨੂੰ ਬਿਜਲੀ ਯੰਤਰਾਂ ਦੀ ਜ਼ਰੂਰੀ ਮੁਰੰਮਤ ਕਾਰਨ 66 ਕੇ. ਵੀ. ਸਬ-ਸਟੇਸ਼ਨ ਔਡ਼ ਤੋਂ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਘਰਾਂ ਅਤੇ ਮੋਟਰਾਂ ਵਾਲੀ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਵਿਚ ਔਡ਼, ਖੋਜਾ, ਮੱਲਪੁਰ,ਮਹਿਰਮਪੁਰ,ਸਕੋਹਪੁਰ, ਬਲੌਣੀ, ਗੜੁੱਪੜ, ਗੜ੍ਹਪਧਾਣਾ, ਚੱਕਦਾਨਾ, ਗੜ੍ਹੀ ਅਜੀਤ ਸਿੰਘ, ਬੱਜੋਂ, ਮੱਲਾ ਬੇਦੀਆਂ, ਲੜੋਆ, ਪਰਾਗਪੁਰ, ਮਹਿਮੂਦਪੁਰ, ਮੀਰਪੁਰਲੱਖਾ,ਹੇੜੀਆਂ,ਰਾਏਪੁਰ ਡੱਬਾ, ਲਾਲੋ ਮਜਾਰਾ, ਕਮਾਮ, ਸੋਡੀਆਂ, ਸਾਹਲੋਂ, ਸਕੋਹਪੁਰ, ਬੁਹਾਰਾ, ਵਜੀਦਪੁਰ, ਗੜ੍ਹੀ ਭਾਰਟੀ, ਮਾਹਲ ਖੁਰਦ, ਸੈਦਪੁਰ, ਤਾਜਪੁਰ, ਮਾਈਦਿੱਤਾ,ਬਹਾਦਰਪੁਰ, ਬੇਗੋਵਾਲ, ਦੁਧਾਲਾ, ਬੁਰਜ ਟਹਿਲਦਾਸ, ਖੜਕੂਵਾਲ, ਜੁਲਾਹਮਾਜਰਾ,ਖੁਰਦ, ਨੰਗਲ ਜੱਟਾਂ, ਪੰਦਰਾਵਾਲ, ਗਰਚਾ, ਫਾਂਬੜਾ, ਅਤੇ ਝੁੰਗੀਆਂ ਦੀ ਘਰਾਂ ਅਤੇ ਮੋਟਰਾਂ ਵਾਲੀ ਸਪਲਾਈ ਬੰਦ ਰਹੇਗੀ। ਉਨ੍ਹਾਂ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਬਿਜਲੀ ਨਾਲ ਸਬੰਧਤ ਸਾਰੇ ਕੰਮ ਬਿਜਲੀ ਜਾਣ ਤੋਂ ਪਹਿਲਾਂ ਪਹਿਲਾਂ ਕਰ ਲਏ ਜਾਣ।
ਨਸ਼ਾ ਤਸਕਰੀ ਖਿਲਾਫ ਖੰਨਾ ਪੁਲਸ ਦੀ ਵੱਡੀ ਕਾਰਵਾਈ, ਹੈਰੋਇਨ ਸਣੇ ਨੌਜਵਾਨ ਕਾਬੂ
NEXT STORY