ਵੈੱਬ ਡੈਸਕ: ਲੋਕ ਜਿੱਥੇ ਸਾਰਾ ਹਫ਼ਤਾ ਕੰਮ ਕਰ ਕੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਘਰ ਵਿਚ ਆਰਾਮ ਕਰਨ ਦੀ ਤਿਆਰੀ 'ਚ ਹਨ, ਉੱਥੇ ਹੀ ਅੱਜ ਪੰਜਾਬ ਦੇ ਕਈ ਇਲਾਕਿਆਂ ਵਿਚ ਲੰਮਾ Power Cut ਲੱਗਣ ਜਾ ਰਿਹਾ ਹੈ। ਵਿਭਾਗ ਵੱਲੋਂ ਗਰਮੀ ਦੇ ਸੀਜ਼ਨ ਦੇ ਮੱਦੇਨਜ਼ਰ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਕਾਰਨ ਅੱਜ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ। ਇਸੇ ਤਰ੍ਹਾਂ ਭਲਕੇ ਵੀ ਕਈ ਥਾਈਂ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ। ਇਸ ਸਬੰਧੀ ਵਿਭਾਗ ਵੱਲੋਂ ਵੱਖ-ਵੱਖ ਸ਼ਹਿਰਾਂ ਬਾਰੇ ਦਿੱਤੇ ਗਏ ਵੇਰਵੇ ਹੇਠਾਂ ਮੁਤਾਬਕ ਹਨ-
ਜਲੰਧਰ ਦੇ ਦਰਜਨਾਂ ਇਲਾਕਿਆਂ ’ਚ ਅੱਜ ਬਿਜਲੀ ਬੰਦ ਰਹੇਗੀ
ਜਲੰਧਰ (ਪੁਨੀਤ)– 27 ਅਪ੍ਰੈਲ ਨੂੰ ਸ਼ਹਿਰ ਦੇ ਦਰਜਨਾਂ ਇਲਾਕਿਆਂ ਵਿਚ ਬਿਜਲੀ ਬੰਦ ਰਹੇਗੀ। ਇਸੇ ਸਿਲਸਿਲੇ ਵਿਚ 66 ਕੇ. ਵੀ. ਸਰਜੀਕਲ ਤੋਂ ਚੱਲਦੇ 11 ਕੇ. ਵੀ. ਵਿਦੇਸ਼ ਸੰਚਾਰ, ਕਨਾਲ, ਬਸਤੀ ਪੀਰਦਾਦ ਫੀਡਰ ਸਵੇਰੇ 11 ਤੋਂ ਸ਼ਾਮ 4 ਵਜੇ ਤਕ ਬੰਦ ਰਹਿਣਗੇ, ਜਿਸ ਨਾਲ ਹਰਬੰਸ ਨਗਰ, ਜੇ. ਪੀ. ਨਗਰ, ਵਿਰਦੀ ਕਾਲੋਨੀ, ਅੰਬੇਡਕਰ ਨਗਰ, ਸ਼ਾਸਤਰੀ ਨਗਰ, ਨਿਊ ਰਸੀਲਾ ਨਗਰ, ਸਨ ਸਿਟੀ, ਪਾਰਸ ਅਸਟੇਟ, ਨਾਹਲਾਂ ਪਿੰਡ ਅਤੇ ਆਲੇ-ਦੁਆਲੇ ਦੇ ਇਲਾਕੇ ਸਵੇਰੇ 11 ਤੋਂ ਸ਼ਾਮ 4 ਵਜੇ ਤਕ ਬੰਦ ਰਹਿਣਗੇ।
ਇਹ ਖ਼ਬਰ ਵੀ ਪੜ੍ਹੋ - ਨਹੀਂ ਟਲ਼ ਰਿਹਾ ਪਾਕਿਸਤਾਨ! ਲਗਾਤਾਰ ਤੀਜੀ ਰਾਤ ਕੀਤਾ ਜੰਗਬੰਦੀ ਦਾ ਉਲੰਘਣ
ਉੱਥੇ ਹੀ, ਬਬਰੀਕ ਚੌਕ ਸਬ-ਸਟੇਸ਼ਨ ਤੋਂ ਚੱਲਦੇ ਬਸਤੀ ਦਾਨਿਸ਼ਮੰਦਾ, ਬਸਤੀ ਗੁਜ਼ਾਂ, ਮਨਜੀਤ ਨਗਰ, ਜਨਕ ਨਗਰ, ਲਸੂੜੀ ਮੁਹੱਲਾ, ਕਟੜਾ ਮੁਹੱਲਾ, ਨਿਊ ਰਸੀਲਾ ਨਗਰ, ਕਰਨ ਐਨਕਲੇਵ, ਅਨੂਪ ਨਗਰ, ਸਤਨਾਮ ਨਗਰ, ਸੁਰਜੀਤ ਨਗਰ, ਗਰੋਵਰ ਕਾਲੋਨੀ, ਸ਼ੇਰ ਸਿੰਘ ਕਾਲੋਨੀ, ਦਿਲਬਾਗ ਨਗਰ, ਰਾਜਾ ਗਾਰਡਨ, ਰੋਜ਼ ਗਾਰਡਨ, ਸ਼ਿਵਾਜੀ ਨਗਰ, ਗ੍ਰੀਨ ਵੈਲੀ, ਰਾਮ ਸ਼ਰਣਮ ਕਾਲੋਨੀ, ਨਾਹਲਾਂ, ਹਰਬੰਸ ਨਗਰ, ਸ਼ਾਸਤਰੀ ਨਗਰ, ਜੇ. ਪੀ. ਨਗਰ, ਮਹਾਰਾਜ ਗਾਰਡਨ ਅਤੇ ਆਲੇ-ਦੁਆਲੇ ਦੇ ਇਲਾਕੇ ਸਵੇਰੇ 9 ਤੋਂ ਦੁਪਹਿਰ 2 ਵਜੇ ਤਕ ਪ੍ਰਭਾਵਿਤ ਹੋਣਗੇ।
ਇਸੇ ਤਰ੍ਹਾਂ 66 ਕੇ. ਵੀ. ਫੋਕਲ ਪੁਆਇੰਟ ਸਬ-ਸਟੇਸ਼ਨਾਂ ਅਧੀਨ ਆਉਂਦੇ ਫੀਡਰ ਪੰਜਾਬੀ ਬਾਗ, ਜਗਦੰਬੇ, ਕਨਾਲ ਨੰਬਰ 1, ਡੀ. ਆਈ. ਸੀ. 1-2, ਬੀ. ਐੱਸ. ਐੱਨ. ਐੱਲ., ਗਲੋਬਲ ਕਾਲੋਨੀ, ਨਿਊ ਸ਼ੰਕਰਾ, ਡੀ-ਬਲਾਕ, ਗੁਰਦੁਆਰਾ ਸ਼ਿਵ ਨਗਰ ਅਧੀਨ ਆਉਂਦੇ ਇਲਾਕੇ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਪ੍ਰਭਾਵਿਤ ਹੋਣਗੇ। 220 ਕੇ. ਵੀ. ਬਾਦਸ਼ਾਹਪੁਰ ਸਬ-ਸਟੇਸ਼ਨ ਦੇ 11 ਕੇ. ਵੀ. ਟੀ. ਵੀ. ਟਾਵਰ, ਬੂਟਾ ਮੰਡੀ, ਚਿੱਟੀ, ਗੱਦੋਵਾਲੀ, ਬਸੰਤ ਵਿਹਾਰ, ਉੱਦੋਪੁਰ, ਬਰਸਾਲਾ, ਨਾਨਕਸਰ, ਨੰਗਲ ਪੁਰਦਿਲ, ਕਾਦੀਆਂ, ਕੋਲਡ ਸਟੋਰ ਅਧੀਨ ਆਉਂਦੇ ਇਲਾਕੇ ਸਵੇਰੇ 9 ਤੋਂ ਦੁਪਹਿਰ 1 ਵਜੇ ਤਕ ਬੰਦ ਰਹਿਣਗੇ।
ਚੰਡੀਗੜ੍ਹ
ਐਤਵਾਰ ਨੂੰ ਸੈਕਟਰ-32, 34, 35 ਅਤੇ ਇੰਡਸਟਰੀਅਲ ਏਰੀਆ ਫੇਜ਼ 2 ਦੇ ਕਈ ਹਿੱਸਿਆਂ ਵਿਚ ਸਵੇਰੇ 9 ਵਜੇ ਤੋਂ 11 ਵਜੇ ਤੱਕ ਬਿਜਲੀ ਸਪਲਾਈ ਠੱਪ ਰਹੇਗੀ। ਇਸੇ ਤਰ੍ਹਾਂ ਬਿਜਲੀ ਦੀਆਂ ਲਾਈਨਾਂ ਦੀ ਮੁਰੰਮਤ ਕਾਰਨ ਖੁੱਡਾ ਅਲੀਸ਼ੇਰ ਦੇ ਕੁਝ ਹਿੱਸਿਆਂ ਵਿਚ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਬਿਜਲੀ ਸਪਲਾਈ ਨਹੀਂ ਰਹੇਗੀ।
ਫਾਜ਼ਿਲਕਾ 'ਚ ਅੱਜ ਬਿਜਲੀ ਬੰਦ ਰਹੇਗੀ
ਫਾਜ਼ਿਲਕਾ (ਨਾਗਪਾਲ)– 220 ਕੇ. ਵੀ. ਸਬ ਸਟੇਸ਼ਨ ਘੁਬਾਇਆ ਤੋਂ ਚੱਲਦੇ ਸਬ ਸਟੇਸ਼ਨ ਫਾਜ਼ਿਲਕਾ ਅਤੇ ਸ਼ਹਿਰ ਨਾਲ ਲੱਗੇ ਪਿੰਡਾਂ ਸਮੇਤ 66 ਕੇ. ਵੀ. ਸਬ ਸਟੇਸ਼ਨ ਲਾਧੂਕਾ, 66 ਕੇ. ਵੀ. ਸਬ ਸਟੇਸ਼ਨ ਫਾਜ਼ਿਲਕਾ, 66 ਕੇ. ਵੀ. ਸਬ ਸਟੇਸ਼ਨ ਰਾਣਾ ਗਰਿੱਡਠ 66 ਕੇ. ਵੀ. ਸਬ ਸਟੇਸ਼ਨ ਥੇਹਕਲੰਦਰ, 66 ਕੇ. ਵੀ. ਸਬ ਸਟੇਸ਼ਨ ਬੰਨਵਾਲਾ ਹਨੂੰਵੰਤਾ ਗਰਿੱਡ, 66 ਕੇ. ਵੀ. ਸਬ ਸਟੇਸ਼ਨ ਕਰਨੀ ਖੇਡ਼ਾ, 66 ਕੇ. ਵੀ. ਸਬ ਸਟੇਸ਼ਨ ਸੈਣੀਆਂ ਰੋਡ ਫਾਜ਼ਿਲਕਾ, 66 ਕੇ. ਵੀ. ਸਬ ਸਟੇਸ਼ਨ ਮਹਾਤਮ ਨਗਰ ਗਰਿੱਡ, 66 ਕੇ. ਵੀ. ਸਬ ਸਟੇਸ਼ਨ ਚੱਕ ਬੁੱਧੋ ਕੇ ਦੀ ਮੈਟੀਨੈਂਸ ਕਾਰਨ ਅੱਜ 27 ਅਪ੍ਰੈਲ ਨੂੰ ਬਿਜਲੀ ਸਪਲਾਈ ਬੰਦ ਰਹੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ : ਹੁਣ ਸਕੂਲਾਂ ਵਿਚ ਛੁੱਟੀ ਵੇਲੇ ਵੱਡੇ ਪੁਲਸ ਅਧਿਕਾਰੀ ਰਹਿਣਗੇ ਮੌਜੂਦ, ਜਾਣੋ ਕਿਉਂ ਲਿਆ ਗਿਆ ਫ਼ੈਸਲਾ
ਜਗਰਾਓਂ 'ਚ ਵੀ ਲੱਗੇਗਾ Power Cut
ਜਗਰਾਓਂ (ਮਾਲਵਾ)- 220 ਕੇ. ਵੀ. ਐੱਸ./ਐੱਸ. ਜਗਰਾਓਂ ਤੋਂ ਚਲਦੇ 11 ਕੇ. ਵੀ. ਫੀਡਰ ਦੇ ਸਾਰੇ ਫੀਡਰਾਂ ਦੀ ਬਿਜਲੀ ਸਪਲਾਈ 27 ਅਪ੍ਰੈਲ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ। ਐੱਸ. ਡੀ. ਓ. ਸਿਟੀ ਗੁਰਪ੍ਰੀਤ ਸਿੰਘ ਕੰਗ ਨੇ ਦੱਸਿਆ ਕਿ ਤਾਰਾਂ ਦੀ ਜ਼ਰੂਰੀ ਮੁਰੰਮਤ ਕਰਨ ਕਰ ਕੇ ਜਗਰਾਓਂ ਦੇ ਤਹਿਸੀਲ ਰੋਡ, ਡਾ. ਹਰੀ ਸਿੰਘ ਰੋਡ, ਰਾਇਲ ਸਿਟੀ, ਸ਼ੇਰਪੁਰ ਰੋਡ, ਨਵੀਂ ਦਾਣਾ ਮੰਡੀ, ਆਤਮ ਨਗਰ, ਕਰਨੈਲ ਗੇਟ, ਹੀਰਾ ਬਾਗ, ਕਮਲ ਚੌਕ, ਲਾਜਪਤ ਰਾਏ ਰੋਡ, ਰੇਲਵੇ ਰੋਡ, ਪੁਰਾਣੀ ਦਾਣਾ ਮੰਡੀ, 5 ਨੰਬਰ ਚੁੰਗੀ ਰਾਏਕੋਟ ਰੋਡ, ਅਗਵਾੜ ਲਧਾਈ, ਗ੍ਰੀਨ ਸਿਟੀ, ਕੋਰਟ ਕੰਪਲੈਕਸ, ਕੱਚਾ ਮਲਕ ਰੋਡ, ਪੰਜਾਬੀ ਬਾਗ, ਗੋਲਡਨ ਬਾਗ, ਮੋਤੀ ਬਾਗ, ਸੈਂਟਰਲ ਸਿਟੀ, ਕਪੂਰ ਐਨਲਕੇਵ, ਮਾਡਲ ਟਾਊਨ, ਕੋਠੇ ਖੰਜੂਰਾਂ, ਕੋਠੇ ਰਾਹਲਾਂ, ਸਿਵਲ ਹਸਪਤਾਲ, ਪਿੰਡ ਮਲਕ, ਚੀਮਨਾ, ਰਾਮਗੜ੍ਹ ਭੁੱਲਰ, ਅਲੀਗੜ੍ਹ, ਸਿੱਧਵਾਂ ਕਲਾਂ, ਸਿੱਧਵਾਂ ਖੁਰਦ, ਲੁਧਿਆਣਾ ਰੋਡ ਸਾਈਡ, ਕੋਠੇ ਸ਼ੇਰਜੰਗ, ਕੋਠੇ ਜੀਵੇ, ਕੋਠੇ ਫਤਹਿਦੀਨ ਤੇ ਕੋਠੇ ਬੱਗੂ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਸਕੋਹਪੁਰ ਫੀਡਰ ਦੀ ਬਿਜਲੀ ਕੱਲ੍ਹ ਬੰਦ ਰਹੇਗੀ
ਔੜ/ਚੱਕਦਾਨਾ (ਛਿੰਜੀ ਲੜੋਆ)- ਉੱਪ ਮੰਡਲ ਅਫਸਰ ਔੜ ਇੰਜੀ.ਪਰਵੇਸ਼ ਕੁਮਾਰ ਤਨੇਜਾ ਵਲੋਂ ਜਨਤਾ ਦੇ ਹਿੱਤ ਵਿਚ ਸੂਚਿਤ ਕੀਤਾ ਗਿਆ ਕਿ 28 ਅਪ੍ਰੈਲ ਨੂੰ ਸਮਾਂ ਸਵੇਰ 10 ਤੋਂ ਸ਼ਾਮ 4 ਵਜੇ ਤੱਕ, 66 ਕੇ.ਵੀ. ਸਬ-ਸਟੇਸ਼ਨ ਔੜ ਤੋਂ ਚਲਦੇ 11 ਕੇ.ਵੀ.ਯੂ.ਪੀ.ਐੱਸ. ਫੀਡਰ ਸਕੋਹਪੁਰ ਦੀਆ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੀ ਜਾਵੇਗੀ। ਜਿਸ ਨਾਲ ਇਸ ਫੀਡਰ ਤੋਂ ਚੱਲ ਰਹੇ ਪਿੰਡ ਬੁਹਾਰਾ, ਮਾਈਦਿੱਤਾ,ਮੀਰਪੁਰ ਲੱਖਾ,ਸੋਡੀਆਂ, ਸਕੋਹਪੁਰ ਅਤੇ ਸਾਹਲੋਂ ਦੇ ਘਰਾਂ ਅਤੇ ਦੁਕਾਨਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ ਤੇ ਇਹ ਸਪਲਾਈ 10 ਸਵੇਰ ਤੋਂ ਸ਼ਾਮ 4 ਵਜੇ ਤੱਕ ਬੰਦ ਰੱਖੀ ਜਾਵੇਗੀ। ਉਨ੍ਹਾਂ ਇਸ ਫੀਡਰ ਵਿਚ ਆਉਂਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਨਾਲ ਸਬੰਧਤ ਸਾਰੇ ਕੰਮ ਬਿਜਲੀ ਜਾਣ ਤੋਂ ਪਹਿਲਾਂ-ਪਹਿਲਾਂ ਕਰ ਲੈਣ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੀਂਹ ਨਾਲ ਜੁੜੀ ਵੱਡੀ ਅਪਡੇਟ! ਜਾਣੋ ਕਦੋਂ ਹੋਵੇਗੀ ਬਰਸਾਤ
ਭਲਕੇ ਸਮੁੱਚੇ ਨੂਰਪੁਰਬੇਦੀ ਇਲਾਕੇ ਦੀ ਬਿਜਲੀ ਬੰਦ ਰਹੇਗੀ
ਨੂਰਪੁਰਬੇਦੀ (ਭੰਡਾਰੀ/ਤਰਨਜੀਤ)- ਐੱਸ.ਡੀ.ਓ. ਪੰਜਾਬ ਰਾਜ ਪਾਵਰਕਾਮ ਲਿਮਟਿਡ ਉਪ ਸੰਚਾਲਨ ਮੰਡਲ ਸਿੰਘਪੁਰ ਨੂਰਪੁਰਬੇਦੀ ਦੇ ਦਫ਼ਤਰ ਦੇ ਹਵਾਲੇ ਨਾਲ ਜਾਰੀ ਇਕ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਪਾਵਰਕਾਮ ਅਧਿਕਾਰੀਆਂ ਨੇ ਦੱਸਿਆ ਕਿ 132 ਕੇ.ਵੀ. ਸਬ ਸਟੇਸ਼ਨ ਸ੍ਰੀ ਅਨੰਦਪੁਰ ਸਾਹਿਬ ਤੋਂ ਆਉਂਦੀ 66 ਕੇ.ਵੀ. ਬਿਜਲੀ ਲਾਈਨ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਦੇ ਚੱਲਦਿਆਂ ਹਾਸਿਲ ਹੋਏ ਪਰਮਿਟ ਦੇ ਤਹਿਤ 66 ਕੇ.ਵੀ. ਸਬ ਸਟੇਸ਼ਨ ਨੂਰਪੁਰਬੇਦੀ, 66 ਕੇ.ਵੀ. ਸਬ ਸਟੇਸ਼ਨ ਨਲਹੋਟੀ ਤੇ 66 ਕੇ.ਵੀ. ਸਬ ਸਟੇਸ਼ਨ ਬਜਰੂਡ਼ ਅਧੀਨ ਪੈਂਦੇ ਸਮੁੱਚੇ ਨੂਰਪੁਰਬੇਦੀ ਇਲਾਕੇ ਦੇ ਪਿੰਡਾਂ ਦੀ 28 ਅਪ੍ਰੈਲ ਨੂੰ ਸਵੇਰੇ 6 ਤੋਂ ਦੁਪਹਿਰ 12 ਵਜੇ ਤੱਕ 6 ਘੰਟੇ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਚੱਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ। ਜਿਸ ਕਰ ਕੇ ਖਪਤਕਾਰ ਬਿਜਲੀ ਦਾ ਬਦਲਵਾਂ ਪ੍ਰਬੰਧ ਕਰ ਕੇ ਰੱਖਣ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੈਸ਼ਨਲ ਹਾਈਵੇ ’ਤੇ ਖ਼ਰਾਬ ਖੜ੍ਹੇ ਟਰਾਲੇ ਨਾਲ ਟਰੱਕ ਦੀ ਟੱਕਰ ਹੋਣ ਕਾਰਨ ਡਰਾਈਵਰ ਦੀ ਮੌਤ
NEXT STORY